Posted on January 8th, 2014

ਨਿਊਯਾਰਕ : ਅਮਰੀਕਾ 'ਚ ਧੋਖਾਧੜੀ ਦੇ ਮਾਮਲੇ ਨੂੰ ਹੱਲ ਕਰਨ ਲਈ ਭਾਰਤੀ ਮੂਲ ਦਾ ਇਕ ਡਾਕਟਰ ਚਾਰ ਲੱਖ ਡਾਲਰ (ਕਰੀਬ ਢਾਈ ਕਰੋੜ ਰੁਪਏ) ਦੀ ਭਰਪਾਈ ਕਰੇਗਾ। ਉਸ 'ਤੇ ਅਤੇ ਉਸ ਦੇ ਕਲੀਨਿਕ 'ਤੇ ਸੰਘੀ ਕਾਨੂੰਨਾਂ ਦੀ ਉਲੰਘਣਾ ਦੇ ਦੋਸ਼ ਲੱਗੇ ਹਨ। ਨਿਆਂ ਵਿਭਾਗ ਨੇ ਮੰਗਲਵਾਰ ਨੂੰ ਸਮਝੌਤੇ ਦਾ ਐਲਾਨ ਕੀਤਾ ਹੈ। ਇਸ 'ਚ ਦੱਸਿਆ ਗਿਆ ਕਿ ਫਲੋਰੀਡਾ ਦੇ ਰਵੀ ਸ਼ਰਮਾ ਫਰਜ਼ੀ ਦਾਅਵਾ ਐਕਟ ਤਹਿਤ ਭਰਪਾਈ ਕਰਨ ਲਈ ਤਿਆਰ ਹੋ ਗਏ ਹਨ।
ਸਮਝੌਤੇ ਮੁਤਾਬਕ ਸ਼ਰਮਾ ਨੇ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਦੇ ਜਨਰਲ ਡਾਇਰੈਕਟਰ ਦਫਤਰ ਨਾਲ ਤਿੰਨ ਸਾਲ ਦਾ ਕਾਂਟਰੈਕਟ ਕੀਤਾ ਹੈ। ਇਸ ਤਹਿਤ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਕੇਂਦਰ ਵੱਲੋਂ ਦਿੱਤੀ ਜਾਣ ਵਾਲੇ ਸਿਖਲਾਈ ਪ੍ਰੋਗਰਾਮਾਂ ਨੂੰ ਜ਼ਰੂਰੀ ਤੌਰ 'ਤੇ ਕਰਨਾ ਪਵੇਗਾ। ਨਿਆਂ ਵਿਭਾਗ ਦੇ ਸਿਵਲ ਡਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਸਟੁਅਰਟ ਡੇਲਰੀ ਨੇ ਕਿਹਾ ਕਿ ਮੈਡੀਕਲ ਪ੍ਰਕਿਰਿਆਵਾਂ ਸਹੀ ਢੰਗ ਨਾਲ ਤੇ ਕਾਬਲ ਲੋਕਾਂ ਵੱਲੋਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਬਿਲਕੁੱਲ ਬਰਦਾਸ਼ਤ ਨਹਂੀਂ ਕਰਾਂਗੇ, ਜਿਹੜੇ ਆਪਣੇ ਨਿੱਜੀ ਸਵਾਰਥ ਲਈ ਮਰੀਜ਼ਾਂ ਦੀ ਸੁਰੱੱਖਿਆ ਨੂੰ ਖਤਰੇ 'ਚ ਪਾਉਂਦੇ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026