Posted on January 8th, 2014

ਫ਼ਿੰਨਲੈਂਡ- ਦਿੱਲੀ ਦੇ ਮੇਜ਼ਰ ਧਿਆਨਚੰਦ ਸਟੇਡੀਅਮ `ਚ 10 ਤੋਂ 18 ਜਨਵਰੀ ਤੱਕ ਖੇਡੀ ਜਾਣ ਵਾਲੀ ਹੀਰੋ ਹਾਕੀ ਵਿਸ਼ਵ ਲੀਗ ਫ਼ਾਈਨਲ ਦੇ ਲਈ ਹਾਕੀ ਇੰਡੀਆ ਨੇ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਪਤਾਨੀ 174 ਅੰਤਰਰਾਸ਼ਟਰੀ ਮੈਚ ਖੇਡੇ ਸਰਦਾਰ ਸਿੰਘ ਸੌਪੀਂ ਗਈ ਹੈ ਜਦਕਿ ਟੀਮ ਦਾ ਉੱਪਕਪਤਾਨ 88 ਅੰਤਰਰਾਸ਼ਟਰੀ ਮੈਚ ਖੇਡੇ ਪੀ.ਆਰ. ਸ੍ਰੀਜੇਸ਼ ਨੂੰ ਬਣਾਇਆ ਗਿਆ ਹੈ। ਹਾਕੀ ਇੰਡੀਆ ਦੇ ਜਰਨਲ ਸਕੱਤਰ ਸ਼੍ਰੀ ਨਰਿੰਦਰ ਬੱਤਰਾ ਨੇ ਕਿਹਾ ਕਿ ਹਰ ਖਿਡਾਰੀ ਲਈ ਇਸ ਟੂਰਨਾਂਮੈਂਟ ਵਿੱਚ ਖੇਡਣਾ ਇੱਕ ਮਹਾਨ ਮੌਕਾ ਹੋਵੇਗਾ। ਉਨ੍ਹਾਂ ਅਨੁਸਾਰ ਵਿਸ਼ਵ ਕੱਪ,ਕਾਮਨਵੈਲਥ ਖੇਡਾਂ ਅਤੇ ਏਸ਼ੀਅਨ ਖੇਡਾਂ ਤੋਂ ਪਹਿਲਾ ਇਹ ਟੂਰਨਾਂਮੈਂਟ ਇੱਕ ਵਧੀਆ ਪਲੇਟਫਾਰਮ ਹੋਵੇਗਾ। ਖ਼ਾਸ ਤੌਰ ਤੇ ਟੀਮ ਵਿੱਚ ਸ਼ਾਮਿਲ ਨੌਜਵਾਨ ਖਿਡਾਰੀਆਂ ਲਈ ਇਹ ਇੱਕ ਵੱਡਾ ਪਲੇਟਫ਼ਾਰਮ ਸਾਬਿਤ ਹੋਵੇਗਾ।ਟੀਮ ਵਿੱਚ ਚੁਣੇ ਗਏ 18 ਖਿਡਾਰੀਆਂ ਦੇ ਨਾਂ ਇਸ ਪ੍ਰਕਾਰ ਹਨ :- (ਗੋਲਕੀਪਰ ) ਪੀ.ਆਰ. ਸ੍ਰੀਜੇਸ਼, ਹਰਜੋਤ ਸਿੰਘ। (ਡੀਫੈਂਡਰ ) ਬਰਿੰਦਰ ਲਾਕੜਾ, ਰੁਪਿੰਦਰਪਾਲ ਸਿੰਘ, ਵੀ.ਆਰ. ਰਘੁਨਾਥ,ਕੋਠਾਜੀਤ ਸਿੰਘ, ਅਮਿਤ ਰੋਹੀਦਾਸ। (ਮਿੱਡਫ਼ੀਲਡਰ) ਸਰਦਾਰ ਸਿੰਘ, ਐਸ.ਕੇ. ਉਥੱਪਾ, ਧਰਮਵੀਰ ਸਿੰਘ, ਮਨਪ੍ਰੀਤ ਸਿੰਘ,ਚਿੰਗਲਿਨਸਾਨਾ ਸਿੰਘ, ਐਮ.ਬੀ. ਅਯਾਪਾ।(ਫ਼ਾਰਵਰਡ) ਨਿਕਿਨ ਥਿਮਈਆ, ਐਸ.ਵੀ. ਸੁਨੀਲ, ਮਨਦੀਪ ਸਿੰਘ, ਅਫ਼ਾਨ ਯੂਸਫ਼ ਅਤੇ ਯੁਵਰਾਜ਼ ਵਾਲਮੀਕੀ ਹਨ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026