Posted on January 7th, 2014

ਪਟਿਆਲਾ- ਡਰੱਗ ਤਸਕਰ ਜਗਦੀਸ਼ ਭੋਲਾ ਵੱਲੋਂ ਲਾਏ ਗਏ ਗੰਭੀਰ ਦੋਸ਼ਾਂ ਦੇ 24 ਘੰਟਿਆਂ ਦੇ ਅੰਦਰ ਹੀ ਪਟਿਆਲਾ ਪੁਲੀਸ ਨੇ ਛੇ ਹਜ਼ਾਰ ਕਰੋੜ ਰੁਪਏ ਦੀਆਂ ਸਿੰਥੈਟਿਕ ਡਰੱਗਜ਼ ਦੀ ਅੰਤਰ-ਰਾਸ਼ਟਰੀ ਪੱਧਰ ’ਤੇ ਤਸਕਰੀ ਕਰਨ ’ਤੇ ਆਧਾਰਤ ਇੱਕ ਹੋਰ ਵੱਡੇ ਮਾਮਲੇ ਦਾ ਪਰਦਾਫਾਸ਼ ਕਰਦਿਆਂ, ਕੈਨੇਡਾ ਦੇ ਵਸਨੀਕ ਦਵਿੰਦਰ ਸਿੰਘ ਦੇਵ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ। ਐਸ ਐਸ ਪੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਗਰੋਹ ਦੇ ਮਾਸਟਰ ਮਾਈਂਡ ਇਸ ਵਿਅਕਤੀ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਿੱਲੀ ਦੇ ਕਰੋਲ ਬਾਗ ਖੇਤਰ ਦੀ ਇੱਕ ਕੁਆਲਿਟੀ ਫੂਡ ਕੰਪਨੀ ਦੇ ਪਰਮੋਦ ਟੋਨੀ ਸਮੇਤ ਸਮੁੰਦਰੀ ਜਹਾਜ਼ ਦੇ ਮਾਲਕ ਇੱਕ ਹੋਰ ਵਿਅਕਤੀ ਰਾਹੀਂ ਕੀਤੀ ਜਾਂਦੀ ਸੀ। ਇਸ ਸਬੰਧੀ ਕੁਆਲਟੀ ਫੂਡ ਕੰਪਨੀ ਵੱਲੋਂ ਹਵਾਈ ਕਾਰਗੋ ਅਤੇ ਸਮੁੰਦਰੀ ਜਹਾਜ਼ਾਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਦੇਵ ਨੇ ਜਗਦੀਸ਼ ਭੋਲਾ ਨੂੰ ਵੀ ਸਿੰਥੈਟਿਕ ਡਰੱਗ ਬਣਾਉਣ ਲਈ ਇੱਕ ਕੁਇੰਟਲ ਅਫੀਮ ਮੁਹੱਈਆ ਕਰਵਾਈ ਸੀ।
ਇਥੇ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਮਾਨ ਨੇ ਦੱਸਿਆ ਕਿ ਦੇਵ ਜਿਸ ਦਾ ਪਿਛੋਕੜ ਰਾਜਸਥਾਨ ਨਾਲ ਸਬੰਧਤ ਹੈ ਤੇ ਉਹ ਪਿਛਲੇ ਕਈ ਵਰ੍ਹਿਆਂ ਤੋਂ ਕੈਨੇਡਾ ਦਾ ਪੱਕਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਡਰੱਗ ਮਾਫੀਆ ਵੱਲੋਂ ਪਰੀਕਰਸਰ ਕੈਮੀਕਲ ਕੈਟੇਮਾਈਨ, ਐਫੇਡਰਾਈਨ ਅਤੇ ਸੂਡੋਫੈਡੇਰੀਨ ਹੈਦਰਾਬਾਦ, ਮੁੰਬਈ ਤੇ ਦਿੱਲੀ ਆਦਿ ਥਾਂਵਾਂ ਤੋਂ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਤੋਂ ਖਰੀਦਿਆ ਜਾਂਦਾ ਸੀ ਅਤੇ ਫੇਰ ਇਸ ਨੂੰ ਕੈਨੇਡਾ ਭੇਜ ਦਿੱਤਾ ਜਾਂਦਾ ਸੀ। ਕੈਨੇਡਾ ’ਚ ਮੁੱਖ ਤੌਰ ’ਤੇ ਚੀਨ ਅਤੇ ਵੀਅਤਨਾਮ ਦੇ ਨਾਗਰਿਕਾਂ ਵੱਲੋਂ ਪਰੀਕਰਸਰ ਕੈਮੀਕਲਾਂ ਤੋਂ ਸਿੰਥੈਟਿਕ ਡਰੱਗ ਨੂੰ ਤਿਆਰ ਕੀਤਾ ਜਾਂਦਾ ਸੀ। ਦੇਵ ਨੂੰ ਇਥੇ ਅਦਾਲਤ ਵਿਚ ਪੇਸ਼ ਕਰਨ ’ਤੇ ਉਸ ਦਾ 14 ਜਨਵਰੀ ਤੱਕ ਪੁਲੀਸ ਰਿਮਾਂਡ ਮਿਲਿਆ ਹੈ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026