Posted on January 7th, 2014

ਨਿਊਯਾਰਕ- ਭਾਰਤੀ ਕੂਟਨੀਤਕ ਦੇਵਯਾਨੀ ਖੋਬਰਾਗੜੇ ਨੇ ਵੀਜ਼ਾ ਘੁਟਾਲਾ ਮਾਮਲੇ 'ਚ ਆਪਣੇ ਖਿਲਾਫ ਦੋਸ਼ ਆਇਦ ਕੀਤੇ ਜਾਣ ਲਈ ਮਿਥੀ ਸਮੇਂ ਦੀ ਹੱਦ ਨੂੰ ਇਕ ਮਹੀਨਾ ਵਧਾਉਣ ਦੀ ਮੰਗ ਕੀਤੀ ਹੈ। ਪਰ ਉਨ੍ਹਾਂ ਦੀ ਅਪੀਲ ਦਾ ਮੁਦਈ ਪੱਖ ਨੇ ਵਿਰੋਧ ਕੀਤਾ ਹੈ ਜਦਕਿ ਅਮਰੀਕਾ ਨੇ ਅੱਜ ਕਿਹਾ ਕਿ ਉਹ ਜਿੰਨਾ ਛੇਤੀ ਹੋ ਸਕੇ ਇਸ ਗੁੰਝਲਦਾਰ ਮੁੱਦੇ ਨੂੰ ਹੱਲ ਕਰਨਾ ਚਾਹੁੰਦਾ ਹੈ। ਦੇਵਯਾਨੀ ਨੇ ਦੋਸ਼ ਆਇਦ ਕਰਨ ਲਈ ਮਿਥੀ 13 ਜਨਵਰੀ ਦੀ ਤਾਰੀਕ 'ਚ ਵਾਧਾ ਕਰਨ ਦੀ ਇਹ ਕਹਿੰਦੇ ਹੋਏ ਮੰਗ ਕੀਤੀ ਕਿ ਸਮੇਂ ਦੀ ਹੱਦ ਦਾ ਦਬਾਅ ਦੋਵਾਂ ਪਾਰਟੀਆਂ ਦੇ ਅਰਥਭਰਪੂਰ ਵਿਚਾਰ ਵਟਾਂਦਰੇ 'ਚ ਦਖਲਅੰਦਾਜ਼ੀ ਕਰ ਰਿਹਾ ਹੈ। ਅਰਸ਼ੈਕ ਦੀ ਪਟੀਸ਼ਨ ਦੇ ਜਵਾਬ 'ਚ ਪ੍ਰਤੀ ਭਰਾੜਾ ਨੇ ਜੱਜ ਨੂੰ ਲਿਖਿਆ ਕਿ ਉਨ੍ਹਾਂ ਦਾ ਦਫ਼ਤਰ ਸਮੇਂ ਦੀ ਹੱਦ ਵਧਾਉਣ ਦਾ ਵਿਰੋਧ ਕਰਦਾ ਹੈ ਤੇ ਕਿਹਾ ਕਿ ਦੇਵਯਾਨੀ ਖਿਲਾਫ ਦੋਸ਼ ਆਇਦ ਕੀਤੇ ਜਾਣ ਪਿੱਛੋਂ ਵੀ ਅਰਜ਼ੀ 'ਤੇ ਵਿਚਾਰ ਕੀਤਾ ਜਾ ਸਕਦ ਹੈ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026