Posted on January 7th, 2014

ਅਹਿਮਦਾਬਾਦ : ਗੁਜਰਾਤ ਪੁਲਸ ਨੇ ਸੋਮਵਾਰ ਨੂੰ ਲੜਕੀ ਦੀ ਜਾਸੂਸੀ ਮਾਮਲੇ 'ਚ ਸੂਬੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਦੇ ਸਹਿਯੋਗੀ ਅਮਿਤ ਸ਼ਾਹ ਅਤੇ ਹੋਰਨਾਂ ਖ਼ਿਲਾਫ਼ ਐਫ ਆਈ ਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੁਅੱਤਲ ਆਈ ਏ ਐਸ ਅਧਿਕਾਰੀ ਪ੍ਰਦੀਪ ਸ਼ਰਮਾ ਸ਼ਿਕਾਇਤ ਲੈ ਕੇ ਐਫਆਈਆਰ ਦਰਜ ਕਰਾਉਣ ਗਾਂਧੀਨਗਰ ਥਾਣੇ ਪਹੁੰਚੇ ਸਨ ਪਰ ਜਦੋਂ ਨਾਕਾਮ ਰਹੇ ਤਾਂ ਉਨ੍ਹਾਂ ਨੇ ਅਦਾਲਤ ਜਾਣ ਦੀ ਧਮਕੀ ਦਿੱਤੀ। ਪੁਲਸ ਨੇ ਐਫ ਆਈ ਆਰ ਦਰਜ ਕਰਕੇ ਸਿਰਫ ਉਨ੍ਹਾਂ ਦੀ ਅਰਜ਼ੀ ਰੱਖ ਲਈ। ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੈਕਟਰ 7 ਥਾਣੇ ਦੇ ਇੰਚਾਰਜ ਨੇ ਅਰਜ਼ੀ ਤਾਂ ਮਨਜ਼ੂਰ ਕਰ ਲਈ ਪਰ ਐਫ ਆਈ ਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਹੁਣ ਮੈਂ ਆਪਣੀ ਸ਼ਿਕਾਇਤ ਦਰਜ ਕਰਾਉਣ ਲਈ ਐਸ ਪੀ ਦੇ ਦਫ਼ਤਰ ਜਾਵਾਂਗਾ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਐਫ ਆਈ ਆਰ ਦਰਜ ਕਰਾਉਣ ਦੀ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਰਹੀ ਤਾਂ ਉਹ ਅਦਾਲਤ ਜਾਣਗੇ।
ਮੁਅੱਤਲ ਆਈ ਏ ਐਸ ਅਧਿਕਾਰੀ ਨੇ ਕਿਹਾ ਕਿ ਉਹ ਪੀੜਤ ਪੱਖ ਹਨ ਅਤੇ ਇਸ ਲਈ ਕਾਨੂੰਨੀ ਤੌਰ 'ਤੇ ਐਫ ਆਈ ਆਰ ਦਰਜ ਕਰਾਉਣਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਅਪਰਾਧ ਹੈ ਅਤੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਗੰਭੀਰ ਅਪਰਾਧ ਦੇ ਮਾਮਲੇ 'ਚ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ। ਮੈਂ ਸਬੂਤ ਦੇ ਤੌਰ 'ਤੇ ਦੋ ਵੈਬਸਾਈਟਾਂ ਗੁਲੈਲ ਅਤੇ ਕੋਬਰਾ ਪੋਸਟ ਦੀਆਂ ਦੋ ਆਡੀਓ ਕਲੀਪਿੰਗ ਜਮ੍ਹਾ ਕੀਤੀਆਂ ਹਨ। ਇਸ ਵਿਚ ਸ਼ਾਹ ਸਾਹਿਬ ਵਲੋਂ ਇਕ ਲੜਕੀ ਦੀ ਨਿਗਰਾਨੀ ਦਾ ਹੁਕਮ ਸੁਣਾਈ ਦਿੰਦਾ ਹੈ। ਸਾਹਿਬ ਦਾ ਮਤਲਬ ਮੋਦੀ ਨੂੰ ਮੰਨਿਆ ਜਾ ਰਿਹਾ ਹੈ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026