Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਪਣੀ ਹਵੇਲੀ ਵਿੱਚੋਂ ਰੇਤਾ ਕੱਢਦੇ ਵਿਅਕਤੀ ਖਿਲਾਫ ਕੇਸ ਦਰਜ

Posted on January 6th, 2014


ਕਰਤਾਰਪੁਰ- ਪਿੰਡ ਆਲਮਪੁਰ ਬੱਕਾ ਵਿਖੇ ਆਪਣੀ ਹਵੇਲੀ ‘ਚੋਂ ਸੈਂਕੜੇ ਫੁੱਟ ਦੀ ਖੁਦਾਈ ਕਰਕੇ ਜ਼ਮੀਨ ‘ਚੋਂ ਰੇਤਾ ਕੱਢ ਕੇ ਵੇਚਣ ਵਾਲੇ ਵਿਅਕਤੀ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਕਰਤਾਰਪੁਰ ਥਾਣੇ ਦੇ ਏ ਐਸ ਆਈ ਆਤਮਜੀਤ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਬਲਾਕ ਪੱਧਰ ਅਫਸਰ ਉਦਯੋਗ ਦਫਤਰ ਜਨਰਲ ਮੈਨੇਜਰ ਕਮ-ਮਾਈਨਿੰਗ ਅਫਸਰ ਜਲੰਧਰ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਪਿੰਡ ਆਲਮਪੁਰ ਬੱਕਾ ਨਿਵਾਸੀ ਸੁਰਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਨੇ ਆਪਣੀ ਹਵੇਲੀ ‘ਚੋਂ ਸੈਂਕੜੇ ਫੁੱਟ ਖੁਦਾਈ ਕਰਕੇ ਰੇਤਾ ਕੱਢ ਕੇ ਵੇਚਦਾ ਹੈ। ਪੁਲਸ ਨੇ ਕੱਲ੍ਹ ਦੋਸ਼ੀ ਖਿਲਾਫ 21 ਮਾਈਨਿੰਗ ਮੀਨਰਕ ਐਕਟ ਅਧੀਨ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਬਾਅਦ ਵਿੱਚ ਉਸ ਨੂੰ ਜ਼ਮਾਨਤ ‘ਤੇ ਪੁਲਸ ਨੇ ਛੱਡ ਦਿੱਤਾ।



Archive

RECENT STORIES