Posted on January 6th, 2014

ਲੁਧਿਆਣਾ- ਰਸੀਲਾ ਨਗਰ ‘ਚ ਉਸ ਸਮੇਂ ਭਾਰੀ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਕਥਿਤ ਮਾਨਸਿਕ ਤੌਰ ‘ਤੇ ਪ੍ਰੇਸ਼ਾਨ 23 ਸਾਲਾ ਨੌਜਵਾਨ ਆਪਣੇ ਪਿਤਾ ਨਾਲ ਕਿਸੇ ਗੱਲੋਂ ਗੁੱਸੇ ਹੋ ਕੇ ਇਕ ਮੋਬਾਈਲ ਕੰਪਨੀ ਦੇ ਟਾਵਰ ‘ਤੇ ਕਥਿਤ ਆਤਮ ਹੱਤਿਆ ਕਰਨ ਲਈ ਜਾ ਚੜ੍ਹਿਆ, ਜਿਸ ਨੂੰ ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਥਾਣਾ ਪੁਲਸ ਨੇ ਹੇਠਾਂ ਉਤਾਰਿਆ ਅਤੇ ਥਾਣੇ ਲੈ ਗਏ।
ਘਟਨਾ ਸਥਾਨ ਤੋਂ ਇਕੱਤਰ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਪ੍ਰਕਾਸ਼ ਗਿੱਲ ਪੁੱਤਰ ਇੰਦਰਜੀਤ ਗਿੱਲ ਵਾਸੀ ਸੁਖਦੇਵ ਨਗਰ, ਭਾਮੀਆਂ ਰੋਡ ਜੋ ਕਿ ਆਪਣੇ ਪਿਤਾ ਨਾਲ ਮਿਲ ਕੇ ਟ੍ਰਾਂਸਪੋਰਟ ਦਾ ਕੰਮ ਕਰਦਾ ਹੈ। ਅੱਜ ਪ੍ਰਕਾਸ਼ ਆਪਣੇ ਪਿਤਾ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨਾਰਾਜ਼ ਹੋ ਗਿਆ ਅਤੇ ਆਪਣੇ ਪਿਤਾ ਨੂੰ ਕਥਿਤ ਆਤਮਹੱਤਿਆ ਕਰਨ ਦੀ ਧਮਕੀ ਦੇ ਕੇ ਆ ਗਿਆ। ਘਰ ਤੋਂ ਆ ਕੇ ਉਹ ਰਸੀਲਾ ਨਗਰ, ਕਰਮ ਹਸਪਤਾਲ ਦੇ ਨਜ਼ਦੀਕ ਇਕ ਮੋਬਾਈਲ ਕੰਪਨੀ ਦੇ ਟਾਵਰ ‘ਤੇ ਜਾ ਚੜ੍ਹਿਆ ਅਤੇ ਕਥਿਤ ਛਾਲ ਮਾਰਨ ਦੀ ਕੋਸ਼ਿਸ਼ ਕਰਨ ਲੱਗਾ। ਏਨੀ ਦੇਰ ‘ਚ ਕਿਸੇ ਸਥਾਨਕ ਵਿਅਕਤੀ ਨੇ ਇਸਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਨੰਬਰ ‘ਤੇ ਦਿੱਤੀ ਅਤੇ ਸੂਚਨਾ ਪਾ ਕੇ ਪੀ. ਸੀ. ਆਰ. ਦਸਤਾ ਅਤੇ ਥਾਣਾ ਜਮਾਲਪੁਰ ਤੋਂ ਇੰਸਪੈਕਟਰ ਦਵਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ। ਲਗਭਗ ਇਕ ਘੰਟੇ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਥਾਣਾ ਮੁਖੀ ਦਵਿੰਦਰ ਸਿੰਘ ਨੇ ਉਕਤ ਨੌਜਵਾਨ ਨੂੰ ਵਰਗਲਾ ਕੇ ਹੇਠਾਂ ਉਤਾਰਿਆ ਅਤੇ ਥਾਣੇ ਲੈ ਗਏ, ਜਿਥੇ ਨੌਜਵਾਨ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ। ਇਸੇ ਦੌਰਾਨ ਪੁਲਸ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਥਾਣਾ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਮਾਨਸਿਕ ਤੌਰ ‘ਤੇ ਕੁਝ ਪ੍ਰੇਸ਼ਾਨ ਸੀ, ਜਿਸ ਕਾਰਨ ਪੁਲਸ ਨੇ ਉਸਦੇ ਖਿਲਾਫ ਕੋਈ ਕਾਰਵਾਈ ਅਮਲ ‘ਚ ਨਹੀਂ ਲਿਆਂਦੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਨੌਜਵਾਨ ਦਾ ਕਿਸੇ ਚੰਗੇ ਮਨੋਵਿਗਿਆਨੀ ਤੋਂ ਇਲਾਜ ਕਰਵਾਉਣ ਦੀ ਸਲਾਹ ਦਿੱਤੀ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026