Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਰਿਦੁਆਰ ਦੀ ਹੋਂਦ ਵੀ ਖਾਲਸੇ ਕਰਕੇ ਹੀ ਬਰਕਰਾਰ ਹੈ

Posted on January 5th, 2014


ਅੱਜ ਕੱਲ ਗੁ: ਗਿਆਨ ਗੋਦੜੀ ਸਾਹਿਬ “ਹਰਿ ਕੀ ਪਉੜੀ” ਹਰਿਦੁਆਰ ਦੀ ਚਰਚਾ ਸਿੱਖ ਸੰਗਤਾਂ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ। ਸਿੱਖ ਕੌਮ ਦੀਆਂ ਸਿਰਮੌਰ ਜਥੇਬੰਦੀਆਂ ਇਸ ਗੁਰਦੁਆਰਾ ਸਾਹਿਬ ਦੀ ਪੁਨਰ ਸਥਾਪਨਾ ਲਈ ਜੱਦੋ-ਜਹਿਦ ਕਰ ਰਹੀਆਂ ਹਨ, ਕਿਉਂ ਕਿ ਇਹ ਗੁਰਦੁਆਂਰਾ ਸਾਹਿਬ ਹਰਿਦੁਆਰ ਵਿਖੇ ਉਂਥੇ ਸਥਾਪਿਤ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੂਰਜ ਵੱਲ ਪਾਣੀ ਦੇ ਰਹੇ ਪਾਂਡਿਆਂ ਨੂੰ ਸੱਚ ਧਰਮ ਦਾ ਉਪਦੇਸ਼ ਦਿੱਤਾ ਸੀ। 1984 ਵਿੱਚ ਮੁਤੱਸਵੀ ਲੋਕਾਂ ਨੇ ਇਸ ਪਾਵਨ ਅਸਥਾਨ ਨੂੰ ਸਾੜ ਕੇ ਤੇ ਇਸ ਦੀ ਹੋਂਦ ਖਤਮ ਕਰਕੇ ਉਂਥੇ ਮਾਰਕੀਟ ਬਣਾ ਲਈ ਹੈ। ਸਿੱਖ ਸੰਗਤਾਂ ਇਂਥੇ ਇਤਿਹਾਸਕ ਗੁਰਦੁਆਰੇ ਦੀ ਮੁੜ ਸਥਾਪਨਾ ਲਈ ਯਤਨਸ਼ੀਲ ਹਨ। ਪਰ ਉਂਥੋਂ ਦੇ ਸਥਾਨਕ ਲੋਕ ਅਤੇ ਸਰਕਾਰ ਸਿੱਖਾਂ ਦਾ ਵਿਰੋਧ ਕਰ ਰਹੇ ਹਨ। 

ਪਰ ਉਂਥੋਂ ਦੇ ਮੁਤੱਸਵੀ ਲੋਕਾਂ ਨੂੰ ਇਹ ਨਹੀਂ ਪਤਾ ਕਿ ਹਿੰਦੂ ਤੀਰਥ ਹਰਿ ਕੀ ਪਉੜੀ ਹਰਿਦੁਆਰ ਦੀ ਹੋਂਦ ਵੀ ਖਾਲਸਾ ਪੰਥ ਕਰਕੇ ਹੀ ਕਾਇਮ ਰਹਿ ਸਕੀ ਹੈ।  ਅੰਗ੍ਰੇਜ਼ ਹਕੂਮਤ ਨੇ ਹਰਿ ਕੀ ਪਉੜੀ ਹਰਿਦੁਆਰ ਵਿਖੇ ਡੈਮ ਬਣਾਕੇ ਬਿਜਲੀ ਪਾਵਰ ਹਾਊਸ ਬਨਾਉਣਾ ਦਾ ਫੈਸਲਾ ਕਰ ਲਿਆ ਸੀ ਤੇ ਉਸਦਾ ਨੀਂਹ ਪੱਥਰ ਰੱਖਣ ਲਈ ਰੂਪ ਰੇਖਾ ਵੀ ਤਿਆਰ ਹੋ ਚੁੱਕੀ ਸੀ। 

ਜਦੋਂ ਹਰਿਦੁਆਰ ਦੇ ਪੰਡਤਾਂ ਦੀ ਹੋਰ ਕਿਧਰੇ ਵੀ ਸੁਣਵਾਈ ਨਾ ਹੋਈ, ਉਸ ਵੇਲੇ ਉਹਨਾਂ ਦੁਖੀ ਪੰਡਤਾਂ ਨੇ ਸਿੱਖ ਰਿਆਸਤ ਪਆਿਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਦੀ ਸ਼ਰਨ ਵਿੱਚ ਜਾ ਕੇ ਬੇਨਤੀ ਕੀਤੀ ਕਿ ਸਾਡੇ ਧਾਰਮਿਕ ਸਥਾਨ ਹਰਿਦੁਆਰ ਦੀ ਹੋਂਦ ਖਤਰੇ ਵਿੱਚ ਹੈ, ਅਸੀਂ ਖਾਲਸਾ ਪੰਥ ਦੀ ਸ਼ਰਨ ਵਿੱਚ ਆਏ ਹਾਂ, ਸਾਡੀ ਰੱਖਿਆ ਕੀਤੀ ਜਾਵੇ। ਦੁਖੀ ਪੰਡਿਤਾਂ ਦੀ ਪੁਕਾਰ ਸੁਣਕੇ ਮਹਾਰਾਜਾ ਭੁਪਿੰਦਰ ਸਿੰਘ ਨੇ 12 ਹਜ਼ਾਰ ਫੋਜ ਲੈ ਕੇ, ਜਿਸ ਦਿਨ ਨੀਂਹ ਪੱਥਰ ਰੱਖਣ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ, ਪੂਰੇ ਜਾਹੋ ਜਲਾਲ ਨਾਲ ਸਰਕਾਰੀ ਅਹਿਲਕਾਰਾਂ ਨੂੰ ਇਸ ਕੰਮ ਤੋਂ ਰੋਕਿਆ। ਜਦੋਂ ਅੰਗ੍ਰੇਜ਼ ਅਫਸਰਾਂ ਨੇ ਮਹਾਰਾਣੀ ਵਿਕਟੋਰੀਆ ਦੇ ਦਸਤਖਤਾ ਵਾਲੀ ਫੈਸਲੇ ਦੀ ਕਾਪੀ ਮਹਾਰਾਜਾ ਭੁਪਿੰਦਰ ਸਿੰਘ ਦੇ ਸਾਹਮਣੇ ਰੱਖੀ ਤਾਂ ਮਹਾਰਾਜਾ ਸਾਹਿਬ ਨੇ ਉਹ ਫੈਸਲੇ ਦੀ ਕਾਪੀ ਧਰਤੀ ਉਂਤੇ ਸੁਟ ਕੇ ਪਹਿਲਾਂ ਪੈਰ ਦੀ ਜੁੱਤੀ ਨਾਲ ਲਿਤਾੜੀ, ਫਿਰ ਕ੍ਰਿਪਾਨ ਕੱਢ ਕੇ ਉਸ ਕਾਪੀ ਨੂੰ ਕ੍ਰਿਪਾਨ ਦੀ ਨੋਕ ਨਾਲ ਚੁੱਕ ਕੇ ਅੰਗ੍ਰੇਜ਼ ਅਫਸਰਾਂ ਵੱਲ ਕ੍ਰਿਪਾਨ ਲਹਿਰਾ ਕੇ ਸੰਬੋਧਨ ਕਰਦੇ ਹੋਏ ਕਿਹਾ ਮਹਾਰਾਣੀ ਵਿਕਟੋਰੀਆ! ਹਰਿਦੁਆਰ ਦੇ ਦੁਖੀ ਪੰਡਿਤ ਖਾਲਸੇ ਦੀ ਸ਼ਰਨ ਵਿੱਚ ਆਏ ਹਨ ਅਤੇ ਖਾਲਸੇ ਨੇ ਆਪਣੇ ਗੁਰੂ ਦੇ ਪਾਏ ਪੂਰਨਿਆਂ ਤੇ ਚਲਕੇ ਇਹਨਾਂ ਦੇ ਧਰਮ ਦੀ ਰੱਖਿਆ ਕਰਨ ਦਾ ਪ੍ਰਣ ਕਰ ਲਿਆ ਹੈ, ਤੇ ਖਾਲਸਾ ਅੰਗ੍ਰੇਜ਼ ਸਰਕਾਰ ਨੂੰ ਹਰਿਦੁਆਰ ਦੀ ਹੋਂਦ ਮਿਟਾਉਣ ਦੀ ਬਿਲਕੁਲ ਇਜਾਜ਼ਤ ਨਹੀਂ ਦਿੰਦਾ, ਜਦੋਂ ਤੱਕ ਹਕੂਮਤ ਆਪਣਾ ਫੈਸਲਾ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਖਾਲਸਾ ਫੋਜ ਇੱਥੇ ਹੀ ਪਹਿਰਾ ਦੇਵੇਗੀ, ਜੇ ਲੋੜ ਪਈ ਤਾਂ ਸਰਕਾਰ ਨਾਲ ਟੱਕਰ ਲੈਣ ਤੋਂ ਵੀ ਸੰਕੋਚ ਨਹੀਂ ਕਰੇਗੀ। ਅੰਤ ਮਹਾਰਾਣੀ ਵਿਕਟੋਰੀਆ ਅਤੇ ਅੰਗ੍ਰੇਜ਼ ਹਕੂਮਤ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਅਤੇ ਹਰਿਦੁਆਰ ਤੀਰਥ ਦੀ ਹੋਂਦ ਖਾਲਸੇ ਦੀ ਬਦੌਲਤ ਅੱਜ ਤੱਕ ਬਰਕਰਾਰ ਹੈ। ਸੋ ਗੁ: ਗਿਆਨ ਗੋਦੜੀ ਸਾਹਿਬ ਦਾ ਵਿਰੋਧ ਕਰਨ ਵਾਲਿਆਂ ਨੂੰ ਖਾਲਸਾਂ ਪੰਥ ਦੇ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ ਅਤੇ ਗੁ: ਸਾਹਿਬ ਬਨਾਉਣ ਵਿੱਚ ਭਰਪੂਰ ਸਹਿਯੋਗ ਦੇਣਾ ਚਾਹੀਦਾ ਹੈ। 


ਪ੍ਰਿੰਸੀਪਲ ਸੁਰਿੰਦਰ ਸਿੰਘ 



Archive

RECENT STORIES