Posted on January 5th, 2014

ਨਵੀਂ ਦਿੱਲੀ- ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਘੱਟੋ-ਘੱਟ ਪੰਜ ਗੇੜ ਰੱਖੇ ਜਾਣਗੇ ਅਤੇ ਸੰਕੇਤ ਮਿਲੇ ਹਨ ਕਿ ਅੱਧ ਅਪਰੈਲ ਤੋਂ ਇਸ ਦੀ ਸ਼ੁਰੂਆਤ ਕਰਕੇ ਮਈ ਦੇ ਪਹਿਲੇ ਹਫਤੇ ਕੰਮ ਨਬੇੜ ਲਿਆ ਜਾਵੇਗਾ।
ਕਮਿਸ਼ਨ ਦੇ ਆਹਲਾ-ਮਿਆਰੀ ਸੂਤਰਾਂ ਨੇ ਦੱਸਿਆ ਕਿ ਫਰਵਰੀ ਦੇ ਅਖ਼ੀਰ ਜਾਂ ਮਾਰਚ ਦੇ ਸ਼ੁਰੂ ’ਚ ਚੋਣਾਂ ਦਾ ਐਲਾਨ ਹੋਣ ਦੀ ਸੰਭਾਵਨਾ ਹੈ ਅਤੇ ਇਸ ਦਿਸ਼ਾ ’ਚ ਕੰਮ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਲੋਕ ਸਭਾ ਚੋਣਾਂ ਦੇ ਨਾਲ-ਨਾਲ ਆਂਧਰਾ ਪ੍ਰਦੇਸ਼, ਉੜੀਸਾ ਅਤੇ ਸਿੱਕਮ ਵਿੱਚ ਵਿਧਾਨ ਸਭਾਈ ਚੋਣਾਂ ਵੀ ਕਰਾਈਆਂ ਜਾਣਗੀਆਂ। ਚੋਣ ਪ੍ਰੋਗਰਾਮ ਦਾ ਐਲਾਨ ਫਰਵਰੀ ਦੇ ਅੰਤਲੇ ਜਾਂ ਮਾਰਚ ਦੇ ਪਹਿਲੇ ਦੋ-ਤਿੰਨ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਚੋਣਾਂ ਦੇ ਐਲਾਨ ਤੋਂ ਪਹਿਲਾਂ ਲੋਕ ਸਭਾ ਦਾ ਘੱਟੋ-ਘੱਟ ਇਕ ਸੈਸ਼ਨ ਹੋ ਸਕਦਾ ਹੈ ਤਾਂ ਕਿ ਮਾਲੀ ਸਾਲ 2014-15 ਦੇ ਛੇ ਮਹੀਨਿਆਂ ਦੇ ਖਰਚ ਲਈ ਬਜਟ ਪਾਸ ਕੀਤਾ ਜਾ ਸਕੇ ਅਤੇ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਨੂੰ ਮੁਕੰਮਲ ਬਜਟ ਪੇਸ਼ ਕਰਨ ਦਾ ਮੌਕਾ ਮਿਲ ਸਕੇ।
ਚੋਣ ਕਮਿਸ਼ਨ ਵੱਲੋਂ ਚੋਣਾਂ ਲਈ ਮਤਦਾਨ ਕੇਂਦਰਾਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਲਗਪਗ 8 ਲੱਖ ਮਤਦਾਨ ਕੇਂਦਰ ਕਾਇਮ ਕੀਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ਲਗਪਗ 12 ਲੱਖ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਰਤੀਆਂ ਜਾਣਗੀਆਂ ਅਤੇ ਅੱਧ ਫਰਵਰੀ ਤੱਕ ਲਗਪਗ 2.5 ਲੱਖ ਨਵੀਆਂ ਈਵੀਐਮਜ਼ ਆਉਣਗੀਆਂ ਜਿਨ੍ਹਾਂ ਲਈ ਵੱਖ-ਵੱਖ ਸਰਕਾਰੀ ਮਾਲਕੀ ਦੀਆਂ ਕੰਪਨੀਆਂ ਨੂੰ ਆਰਡਰ ਦਿੱਤੇ ਜਾ ਚੁੱਕੇ ਹਨ। ਪਿਛਲੀ ਵਾਰ ਲੋਕ ਸਭਾ ਚੋਣਾਂ 16 ਅਪਰੈਲ ਤੋਂ 13 ਮਈ ਤੱਕ ਪੰਜ ਗੇੜਾਂ ਵਿੱਚ ਕਰਵਾਈਆਂ ਗਈਆਂ ਸਨ ਅਤੇ ਵੋਟਾਂ ਦੀ ਗਿਣਤੀ 16 ਮਈ 2009 ਨੂੰ ਹੋਈ ਸੀ। ਪਿਛਲੀਆਂ ਲੋਕ ਸਭਾ ਚੋਣਾਂ ਦਾ ਐਲਾਨ 2 ਮਾਰਚ 2009 ਨੂੰ ਕੀਤਾ ਗਿਆ ਸੀ।
ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਪੇਸ਼ਬੰਦੀਆਂ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਸੰਸਦ ਦਾ ਇੱਕ ਸੰਖੇਪ ਸੈਸ਼ਨ ਵੀ ਬੁਲਾਇਆ ਜਾ ਸਕਦਾ ਹੈ। ਚਲੰਤ ਲੋਕ ਸਭਾ ਦੀ ਮਿਆਦ 1 ਜੂਨ ਨੂੰ ਖ਼ਤਮ ਹੋ ਜਾਵੇਗੀ ਅਤੇ ਨਵੇਂ ਸਦਨ ਦਾ 31 ਮਈ ਤਕ ਗਠਨ ਕਰਨਾ ਪਵੇਗਾ।
ਚੋਣ ਕਮਿਸ਼ਨ ਵੱਲੋਂ ਇਸ ਮੁੱਦੇ ’ਤੇ ਗੌਰ ਕੀਤੀ ਜਾ ਰਹੀ ਹੈ ਕਿ ਕੀ ਚੋਣਾਂ ਪੰਜ ਗੇੜਾਂ ਵਿੱਚ ਹੀ ਕਰਾਈਆਂ ਜਾਣ ਜਾਂ ਫਿਰ ਇਕ ਗੇੜ ਦਾ ਵਾਧਾ ਕਰ ਲਿਆ ਜਾਵੇ। ਨਵੀਆਂ ਵੋਟਾਂ ਦਾ ਅਮਲ ਪੂਰਾ ਹੋਣ ਤੋਂ ਬਾਅਦ ਚੋਣਾਂ ਲਈ ਲਗਪਗ 80 ਕਰੋੜ ਵੋਟਰ ਹੋਣ ਦਾ ਅਨੁਮਾਨ ਹੈ। ਸੂਤਰਾਂ ਮੁਤਾਬਕ ਇਸ ਮਹੀਨੇ ਦੇ ਅੰਤ ਤਕ ਵੋਟਰ ਸੂਚੀਆਂ ਜਾਰੀ ਕਰ ਦਿੱਤੀਆਂ ਜਾਣਗੀਆਂ ਅਤੇ ਇਨ੍ਹਾਂ ਦੀ ਅੰਤਮ ਪੁਣਛਾਣ ਦਾ ਕੰਮ ਚੱਲ ਰਿਹਾ ਹੈ। ਇਕ ਉੱਚ ਚੋਣ ਅਧਿਕਾਰੀ ਨੇ ਦੱਸਿਆ ‘‘ਵੋਟਰ ਸੂਚੀਆਂ ਦੀ ਇਕ ਸੂਚੀ ਸਾਡੇ ਕੋਲ ਆ ਚੁੱਕੀ ਹੈ। ਇਨ੍ਹਾਂ ਨੂੰ ਅੱਪਡੇਟ ਕਰਨ ਦੀ ਲੋੜ ਹੈ। ਸਾਨੂੰ ਉਮੀਦ ਹੈ ਕਿ ਜਨਵਰੀ ਦੇ ਅੰਤ ਤਕ ਸੂਚੀਆਂ ਤਿਆਰ ਕਰ ਲਈਆਂ ਜਾਣਗੀਆਂ।’’
ਇਸ ਵਾਰ ਲੋਕ ਸਭਾ ਚੋਣਾਂ ਨੂੰ ਸਿਆਸੀ ਪਾਰਟੀਆਂ ਤੋਂ ਇਲਾਵਾ ਆਮ ਲੋਕ ਵੀ ਬੜੀ ਦਿਲਚਸਪੀ ਨਾਲ ਲੈ ਰਹੇ ਹਨ। ਸਿਆਸੀ ਵਿਸ਼ਲੇਸ਼ਕਾਂ ਦੀਆਂ ਕਿਆਸਅਰਾਈਆਂ ਹਨ ਕਿ ਐਤਕੀਂ ਕਿਸੇ ਵੀ ਧਿਰ ਨੂੰ ਬਹੁਮਤ ਨਹੀਂ ਮਿਲ ਸਕੇਗੀ ਅਤੇ ਸਰਕਾਰ ਬਣਾਉਣ ਵਿੱਚ ਸਾਰੀਆਂ ਧਿਰਾਂ ਨੂੰ ਮੁਸ਼ੱਕਤ ਕਰਨੀ ਪੈ ਸਕਦੀ ਹੈ। ਇਸ ਤੋਂ ਇਲਾਵਾ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੇ ਵੀ ਕੌਮੀ ਸਿਆਸਤ ਵਿਚ ਹਲਚਲ ਮਚਾਈ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਆਮ ਆਦਮੀ ਪਾਰਟੀ ਦੀ ਜਿੱਤ ਵਾਲਾ ਵਰਤਾਰਾ ਕੌਮੀ ਪੱਧਰ ਉੱਤੇ ਵੀ ਕਾਮਯਾਬ ਰਿਹਾ ਤਾਂ ਦੇਸ਼ ਦੀ ਸਿਆਸਤ ਵਿੱਚ ਇੱਕ ਤਿੱਖਾ ਮੋੜ ਵੀ ਆ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਐਤਕੀਂ ਖੇਤਰੀ ਪਾਰਟੀਆਂ ਦਾ ਵੀ ਇਨ੍ਹਾਂ ਚੋਣਾਂ ਵਿੱਚ ਅਹਿਮ ਰੋਲ ਹੋਵੇਗਾ। ਇਸ ਵੇਲੇ ਦੇਸ਼ ਦੇ ਕਈ ਸੂਬਿਆਂ ਵਿੱਚ ਖੇਤਰੀ ਪਾਰਟੀਆਂ ਸਰਕਾਰਾਂ ਚਲਾ ਰਹੀਆਂ ਹਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026