Posted on January 3rd, 2014

ਨਵੀਂ ਦਿੱਲੀ- ਆਮ ਕਰਕੇ ਆਪਣੀ ਚੁੱਪ ਲਈ ਮਸ਼ਹੂਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਦਿਲ ਦੀਆਂ ਪਰਤਾਂ ਖੋਲ੍ਹਦਿਆਂ ਖੁਲਾਸਾ ਕੀਤਾ ਕਿ ਉਹ ਪ੍ਰਧਾਨ ਮੰਤਰੀ ਵਜੋਂ ਇਕ ਹੋਰ ਪਾਰੀ ਨਹੀਂ ਖੇਡਣਗੇ। ਨਾਲ ਹੀ ਕਿਹਾ ਕਿ ਇਸ ਅਹੁਦੇ ਲਈ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਤੋਂ ਬਿਹਤਰ ਹੋਰ ਕੋਈ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਨਰਿੰਦਰ ਮੋਦੀ ਦੇਸ਼ ਲਈ ‘ਘਾਤਕ’ ਸਾਬਤ ਹੋਣਗੇ।
ਇੱਥੇ ਪ੍ਰੈਸ ਕਾਨਫਰੰਸ ਦੌਰਾਨ ਮਨਮੋਹਨ ਸਿੰਘ ਨੇ ਕਿਹਾ, ‘‘ਮੈਂ ਆਪਣੀ ਬੈਟਨ ਨਵੇਂ ਪ੍ਰਧਾਨ ਮੰਤਰੀ ਨੂੰ ਦੇ ਦਿਆਂਗਾ’’ ਉਨ੍ਹਾਂ ਦੇ ਇਸ ਬਿਆਨ ਤੋਂ ਸਾਬਤ ਹੋ ਗਿਆ ਕਿ ਉਹ ਮਈ 2014 ਦੀਆਂ ਲੋਕ ਸਭਾ ਚੋਣਾਂ ਤਕ ਹੀ ਪ੍ਰਧਾਨ ਮੰਤਰੀ ਬਣੇ ਰਹਿਣਗੇ ਤੇ 10 ਸਾਲਾਂ ਦੇ ਕਾਰਜਕਾਲ ਮਗਰੋਂ ਇਸ ਕੁਰਸੀ ਦੀ ਦੌੜ ’ਚ ਨਹੀਂ ਪੈਣਗੇ। ਉਨ੍ਹਾਂ ਆਪਣੀ ਭਵਿੱਖੀ ਯੋਜਨਾ ’ਤੇ ਪਰਦਾ ਪਾ ਕੇ ਰੱਖਿਆ। ਆਪਣੀ 75 ਮਿੰਟਾਂ ਦੀ ਪ੍ਰੈਸ ਮਿਲਣੀ ਦੌਰਾਨ ਉਨ੍ਹਾਂ ਕਿਹਾ, ‘‘ਬੀਤੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਵਿਰੋਧੀ ਧਿਰ ਤੇ ਮੀਡੀਆ ਦਾ ਮੇਰੇ ਪ੍ਰਤੀ ਜੋ ‘ਰੁੱਖ਼ਾ’ ਰਵੱਈਆ ਰਿਹਾ ਹੈ, ਉਸ ਦੇ ਮੁਕਾਬਲੇ ਆਸ ਹੈ ਕਿ ਇਤਿਹਾਸ ਮੇਰੇ ਨਾਲ ਇੰਜ ਨਹੀਂ ਕਰੇਗਾ।’’
ਵਾਰ-ਵਾਰ ‘ਕਮਜ਼ੋਰ’ ਪ੍ਰਧਾਨ ਮੰਤਰੀ ਵਰਗੀਆਂ ਗੱਲਾਂ ਤੋਂ ਅੱਕੇ ਮਨਮੋਹਨ ਸਿੰਘ ਨੇ ਸ੍ਰੀ ਮੋਦੀ ’ਤੇ ਹੱਲਾ ਬੋਲਦਿਆਂ ਕਿਹਾ, ‘‘ਜਿਹੜੇ ਲੋਕ ਮੈਨੂੰ ‘ਕਮਜ਼ੋਰ’ ਤੇ ਮੋਦੀ ਨੂੰ ਮਜ਼ਬੂਤ ਕਰਾਰ ਦੇ ਰਹੇ ਹਨ, ਉਹ ਦੱਸਣ ਕਿ ਭੋਲੇ-ਭਾਲੇ ਲੋਕਾਂ ਦੇ ਕਤਲ-ਏ-ਆਮ ਦੇ ਦਾਗ ਆਪਣੇ ਦਾਮਨ ’ਤੇ ਲਗਾ ਕੇ ਜੇ ਕੋਈ ਆਪਣੇ-ਆਪ ਨੂੰ ਮਜ਼ਬੂਤ ਹੋਣ ਦਾ ਦਮ ਭਰਦਾ ਹੈ ਤਾਂ ਦੇਸ਼ ਨੂੰ ਅਜਿਹੇ ਪ੍ਰਧਾਨ ਮੰਤਰੀ ਦੀ ਬਿਲਕੁਲ ਲੋੜ ਨਹੀਂ।’’
ਰਾਹੁਲ ਗਾਂਧੀ ਤੇ ਮੋਦੀ ਵਿਚਾਲੇ ਤੁਲਨਾ ’ਤੇ ਉਨ੍ਹਾਂ ਕਿਹਾ, ‘‘ਦੋਵਾਂ ਦੀ ਤੁਲਨਾ ਕਰਨ ਦਾ ‘ਕਹਿਰ’ ਨਾ ਕਹੋ, ਸ੍ਰੀ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ, ਦੇਸ਼ ਲਈ ਘਾਤਕ ਸਾਬਤ ਹੋਵੇਗਾ। ਮਨਮੋਹਨ ਸਿੰਘ ਨੇ ਆਸ ਪ੍ਰਗਟਾਈ ਕਿ ਅਗਲੀ ਸਰਕਾਰ ਵੀ ਯੂਪੀਏ ਦੀ ਹੋਵੇਗੀ ਤੇ ਰਾਹੁਲ ਗਾਂਧੀ ਵਿਚ ਪ੍ਰਧਾਨ ਮੰਤਰੀ ਬਣਨ ਦੀ ਸਮਰੱਥਾ ਤੇ ਕਾਬਲੀਅਤ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਾਂਗਰਸ ਪ੍ਰਧਾਨ ਮੰਤਰੀ ਵਜੋਂ ਆਪਣੇ ਉਮੀਦਵਾਰ ਦਾ ਐਲਾਨ ਢੁਕਵੇਂ ਸਮੇਂ ਕਰੇਗੀ। ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਆਪਣੀ ਸਰਕਾਰ ਦਾ ਬਚਾਅ ਮਜ਼ਬੂਤੀ ਨਾਲ ਨਹੀਂ ਕਰ ਸਕੇ। ਸਗੋਂ ਉਨ੍ਹਾਂ ਇਹ ਆਖਿਆ ਕਿ ਕਈ ਖੇਤਰਾਂ ਵਿਚ ਬੇਨਿਯਮੀਆਂ ਹੋਈਆਂ, ਪਰ ਮੀਡੀਆ, ਕੈਗ ਤੇ ਹੋਰ ਧਿਰਾਂ ਨੇ ‘ਰਾਈ ਦਾ ਪਹਾੜ’ ਬਣਾਇਆ ਹੈ। ਉਨ੍ਹਾਂ ਸੱਤਾ ਦੇ ਦੋ ਕੇਂਦਰ ਹੋਣ ਦੀ ਅਸਿੱਧੇ ਤੌਰ ’ਤੇ ਗੱਲ ਕਬੂਲ ਲਈ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026