Posted on January 3rd, 2014

ਜਲੰਧਰ- ਪੰਜਾਬ ਕਾਂਗਰਸ ‘ਚ ਬਗਾਵਤੀ ਸੁਰਾਂ ਦੇ ਨਾਲ ਇਕ ਨਵਾਂ ਸੁਰ ਵੀ ਉਭਰਣ ਲੱਗ ਪਿਆ ਹੈ। ਪਾਰਟੀ ਸੂਤਰਾਂ ਅਨੁਸਾਰ ਕਈ ਦਿੱਗਜ ਨੇਤਾ ਆਮ ਆਦਮੀ ਪਾਰਟੀ ਦਾ ਹੱਥ ਫੜ ਸਕਦੇ ਹਨ। ਇਹ ਦਿੱਗਜ ਜਲਦੀ ਹੀ ਪਾਰਟੀ ਆਲਾ ਕਮਾਨ ਨੂੰ ਮਿਲਣ ਵਾਲੇ ਹਨ। ਜੇਕਰ ਇਨ੍ਹਾਂ ਨੂੰ ਉੱਥੋਂ ਕੋਈ ਵਾਜਬ ਜਵਾਬ ਨਹੀਂ ਮਿਲਦਾ ਤਾਂ ਪੰਜਾਬ ਕਾਂਗਰਸ ਦਾ ਇਕ ਧੜਾ ਆਮ ਆਦਮੀ ਪਾਰਟੀ ਵੱਲ ਜਾਣ ਲਈ ਤਿਆਰ ਹੈ ਪਰ ਇਸ ਲਈ ਫਿਲਹਾਲ ਕਾਂਗਰਸੀ ਨੇਤਾ ਦਿੱਲੀ ਤੋਂ ਜਵਾਬ ਦੇ ਇੰਤਜ਼ਾਰ ਹਨ। ਇਹ ਨਾਰਾਜ਼ ਨੇਤਾ ਇਸ ਦੁਬਿਧਾ ‘ਚ ਵੀ ਹਨ ਕਿ ਜੇਕਰ ਉਹ ਕਾਂਗਰਸ ਨੂੰ ਛੱਡ ਆਮ ਆਦਮੀ ਪਾਰਟੀ ਦਾ ਹੱਥ ਫੜਦੇ ਹਨ ਤਾਂ ਆਮ ਆਦਮੀ ਪਾਰਟੀ ਵਿਚ ਇਨ੍ਹਾਂ ਦਾ ਰੁਤਬਾ ਕੀ ਹੋਵੇਗਾ?
ਪੰਜਾਬ ਵਿਚ ਹੁਣ ਤੱਕ ਕਈ ਕਾਂਗਰਸੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁਕੇ ਹਨ, ਜਿਨ੍ਹਾਂ ਵਿਚੋਂ ਮੋਗਾ ਕਾਂਗਰਸ ਦੇ ਸਾਫ ਅਕਸ ਮੰਨੇ ਜਾਣ ਵਾਲੇ ਉੱਘੇ ਨੇਤਾ ਅਤੇ ਸਾਬਕਾ ਵਿਧਾਇਕ ਵਿਜੇ ਸਾਥੀ ਨੇ ਵੀਰਵਾਰ ਨੂੰ ਆਪਣਾ ਅਸਤੀਫਾ ਪੀ. ਪੀ. ਸੀ. ਦੇ ਪ੍ਰਧਾਨ ਨੂੰ ਨਹੀਂ ਸਗੋਂ ਪਾਰਟੀ ਹਾਈ ਕਮਾਨ ਨੂੰ ਭੇਜਿਆ ਹੈ। ‘ਜਗ-ਬਾਣੀ’ ਨਾਲ ਗੱਲਬਾਤ ਦੌਰਾਨ ਉੁਨ੍ਹਾਂ ਕਿਹਾ,”ਮੈਂ ਪਾਰਟੀ ਦਾ ਸੱਚਾ ਸਿਪਾਹੀ ਹਾਂ ਫਿਲਹਾਲ ਨਵੀਂ ਜੰਬੋ-ਸੂਚੀ ‘ਤੇ ਪਹਿਲਾਂ ਕਾਂਗਰਸ ਹਾਈ ਕਮਾਨ ਦੇ ਜਵਾਬ ਦਾ ਇੰਤਜ਼ਾਰ ਕਰ ਰਿਹਾ ਹਾਂ। ਜੇਕਰ ਕੋਈ ਠੋਸ ਕਦਮ ਉੱਠਦਾ ਨਹੀਂ ਦਿੱਸੇਗਾ ਤਾਂ ਉਹ ਘਰ ਬੈਠ ਜਾਣਗੇ। ਉਸ ਤੋਂ ਬਾਅਦ ਘਰ ਤੋਂ ਉਨ੍ਹਾਂ ਨੂੰ ਕੋਈ ਵੀ ਲੈ ਜਾਵੇ। ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਉਦਾਹਰਣ ਦਿੰਦੇ ਹੋਏ ਕਿਹਾ,”ਜਿਵੇਂ ਕੇਜਰੀਵਾਲ ਲੋਕਾਂ ਵਿਚ ਗਏ ਸਨ, ਮੈਂ ਵੀ ਲੋਕਾਂ ਵਿਚ ਜਾਵਾਂਗਾ।” ਮਤਲਬ ਇਸ਼ਾਰਿਆਂ ‘ਚ ਉਨ੍ਹਾਂ ਨੇ ‘ਆਪ’ ਦਾ ਦਾਮਨ ਫੜਨ ਦੀ ਗੱਲ ਵੀ ਕਹੀ। ਹਾਲਾਂਕਿ ਆਖਰੀ ਫੈਸਲਾ ਲੋਕਾਂ ‘ਤੇ ਛੱਡ ਦਿੱਤਾ। ਉਨ੍ਹਾਂ ਨੇ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੂੰ ਕਾਂਗਰਸ ਦੇ ਸਮਰਥਨ ਦੇਣ ਦਾ ਹਵਾਲਾ ਦਿੰਦੇ ਹੋਏ ਕਿਹਾ ਜੇਕਰ ਕੇਜਰੀਵਾਲ ਦੀ ਦੇਸ਼ ਵਿਚ ਲਹਿਰ ਨਾ ਹੁੰਦੀ ਤਾਂ ਕਾਂਗਰਸ ਦਾ ‘ਆਪ’ ਨੂੰ ਹਮਾਇਤ ਦੇਣੀ ਸੰਭਵ ਨਾ ਹੁੰਦੀ।
ਦੂਜੇ ਪਾਸੇ ਗੁਰਦਾਸਪੁਰ ਤੋਂ ਮੌਜੂਦਾ ਵਿਧਾਇਕ ਕਹਿੰਦੇ ਹਨ ਕਿ ਜੇਕਰ ਕਾਂਗਰਸ ਵੱਲੋਂ ਉਨ੍ਹਾਂ ਨੂੰ ਕੋਈ ਸਪੱਸ਼ਟ ਜਵਾਬ ਨਹੀਂ ਮਿਲਦਾ ਅਤੇ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਪੰਜਾਬ ਵਿਚ ਰਾਜ ਪੱਧਰ ‘ਤੇ ਬਹੁਤ ਅਹੁਦੇ ਮਿਲਦੇ ਹਨ ਤਾਂ ਉਹ ‘ਆਪ’ ਪਾਰਟੀ ਵਿਚ ਜਾਣ ਬਾਰੇ ਸੋਚਣਗੇ। ਉਹ ਇਹ ਵੀ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਇੰਨੀ ਜਲਦੀ ਕਿਸੇ ਨੂੰ ਵੀ ਆਪਣੀ ਪਾਰਟੀ ਵਿਚ ਵੱਡਾ ਅਹੁਦਾ ਦੇਣ ਵਾਲੀ ਨਹੀਂ ਹੈ। ‘ਮਤਲਬ ਸਾਫ ਹੈ ਦਿੱਲੀ ਵਾਂਗ ਪੰਜਾਬ ਦੇ ਨੇਤਾਵਾਂ ਵਿਚ ‘ਆਪ’ ਦਾ ਅਸਰ ਹੈ ਅਤੇ ਇਸ ਦਾ ਫਾਇਦਾ ਕਾਂਗਰਸ ਨੇ ਨਾਰਾਜ਼ ਨੇਤਾ ਅਤੇ ਪੰਜਾਬ ਵਿਚ ‘ਆਪ’ ਨੂੰ ਹੋ ਸਕਦਾ ਹੈ।’ ਲੌਹਗੜ੍ਹ ਤੋਂ ਸੁਖਜੀਤ ਸਿੰਘ ਕਾਕਾ ਜੋ ਕਿ ਅਕਾਲੀ ਦਲ ਛੱਡ ਕਾਂਗਰਸ ਦੀ ਟਿਕਟ ਤੋਂ ਵਿਧਾਨ ਸਭਾ ਚੋਣ ਲੜ ਚੁਕੇ ਹਨ ਦਾ ਕਹਿਣਾ ਹੈ ਕਿ ਜਨਤਾ ਦੇ ਕਹਿਣ ਦੇ ਨਾਲ ਹੈ। ਉਨ੍ਹਾਂ ਨੇ ਮੰਨਿਆ ਜਿਸ ਤਰ੍ਹਾਂ ਅਕਾਲੀ ਦਲ ਵਿਚ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਉਸੇ ਤਰ੍ਹਾਂ ਉਹ ਕਾਂਗਰਸ ਵਿਚ ਵੀ ਨਜ਼ਰਅੰਦਾਜ਼ ਹੋ ਰਹੇ ਹਨ ਪਰ ਨਾਲ ਹੀ ਕਿਹਾ ਕਿ ਹਾਲੇ ਦਿੱਲੀ ਤੋਂ ਫੈਸਲਾ ਹੋਣਾ ਬਾਕੀ ਹੈ। ਮੋਗਾ ਤੋਂ ਸਾਬਕਾ ਜ਼ਿਲਾ ਪ੍ਰਧਾਨ ਜਗਦਰਸ਼ਨ ਕੌਰ ਨੇ ਸੂਬਾ ਸਕੱਤਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਸਾਡੇ ਬਾਰੇ ਨਹੀਂ ਸੋਚੇਗੀ ਤਾਂ ਸਾਨੂੰ ਵੀ ਆਪਣੇ ਬਾਰੇ ਕੁਝ ਸੋਚਣਾ ਪਵੇਗਾ। ਉਨ੍ਹਾਂ ਦਾ ਇਸ਼ਾਰਾ ਵੀ ਆਮ ਆਦਮੀ ਪਾਰਟੀ ਵੱਲ ਹੀ ਸੀ। ਉੁਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ ਬਣਾਉਣ ਦੇ ਲਈ ਹਾਈ ਕਮਾਨ ਨਾਲ ਉਨ੍ਹਾਂ ਦੀ ਗੱਲ ਹੋ ਚੁਕੀ ਸੀ ਪਰ ਇਹ ਚਾਪਲੂਸਾਂ ਦੀ ਪਾਰਟੀ ਹੈ ਜਿਸ ਵਿਚ ਉਨ੍ਹਾਂ ਨੂੰ ਜਗ੍ਹਾ ਨਹੀਂ ਮਿਲੀ।
ਵਿਧਾਇਕ ਜਗਮੋਹਨ ਸਿੰਘ ਕੰਗ ਕਹਿੰਦੇ ਹਨ ਕਿ ਉਹ ਇਸ ਮਸਲੇ ਨੂੰ ਘਰ ਵਿਚ ਬੈਠ ਕੇ ਹੀ ਸਮਝਾਉਣਗੇ। ਪਾਰਟੀ ਦੇ ਇਕ ਜਨਰਲ ਸਕੱਤਰ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ‘ਤੇ ਕਿਹਾ ਕਿ ਕੁਝ ਯੋਗ ਕਾਰਜਕਰਤਾਵਾਂ ਨੂੰ ਉਨ੍ਹਾਂ ਦੀ ਬਣਦੀ ਜਗ੍ਹਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਅਸੀਂ ਸ਼ਕੀਲ ਅਹਿਮਦ ਜੀਤ ਨਾਲ ਇਸ ਮਾਮਲੇ ਸੰਬੰਧੀ ਗੱਲਬਾਤ ਕਰਨ ਜਾ ਰਹੇ ਹਾਂ, ਇਸ ਦਾ ਜਲਦੀ ਹੀ ਕੋਈ ਹੱਲ ਕੱਢ ਲਿਆ ਜਾਵੇਗਾ। ਜ਼ਾਹਰ ਹੈ ਜੇਕਰ ਕਾਂਗਰਸ ਹਾਈ ਕਮਾਨ ਨੇ ਇਸ ਮਸਲੇ ਨੂੰ ਨਾ ਸੁਲਝਾਇਆ ਤਾਂ ਪੰਜਾਬ ‘ਚ ਕਾਂਗਰਸ ਦਾ ਟੁੱਟਣਾ ਤੈਅ ਹੈ ਜਿਸ ਦਾ ਲਾਭ ਅਕਾਲੀ-ਭਾਜਪਾ ਅਤੇ ‘ਆਪ’ ਨੂੰ ਹੋ ਸਕਦਾ ਹੈ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026