Posted on January 3rd, 2014

ਅੰਮ੍ਰਿਤਸਰ- ਦਲ ਖ਼ਾਲਸਾ ਅਤੇ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਸਿੱਖ ਸੰਗਤਾਂ ਨੂੰ
ਅਪੀਲ ਕੀਤੀ ਹੈ ਕਿ ਉਹ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੇ 25ਵੇਂ ਸ਼ਹੀਦੀ ਦਿਹਾੜੇ ਮੌਕੇ
ਗੁਰਦੁਆਰਾ ਝੰਡਾ-ਬੁੰਗਾ ਸਾਹਿਬ ਵਿਖੇ ਹੋਣ ਵਾਲੇ 'ਸ਼ਹੀਦੀ ਸਮਾਰੋਹ' ਵਿੱਚ ਹਿੱਸਾ ਲੈਣ ਲਈ ਵੱਧ
ਚੜ੍ਹ ਕੇ 6 ਜਨਵਰੀ ਨੂੰ ਦਰਬਾਰ ਸਾਹਿਬ, ਅੰਮ੍ਰਿਤਸਰ ਪਹੁੰਚਣ। ਜਥੇਬੰਦੀਆਂ ਦੇ ਆਗੂਆਂ ਕੰਵਰਪਾਲ
ਸਿੰਘ ਅਤੇ ਹਰਪਾਲ ਸਿੰਘ ਚੀਮਾ ਨੇ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਕਿ ਭਾਈ ਬੇਅੰਤ ਸਿੰਘ, ਸ਼ਹੀਦ
ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਸ਼ਹਾਦਤ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ
ਪਵਿਤਰਤਾ, ਆਨ–ਸ਼ਾਨ, ਮਾਣ-ਸਨਮਾਨ ਨਾਲ ਜੁੜੀ ਹੋਈ ਹੈ।
ਉਹਨਾਂ ਭਾਈ ਬੇਅੰਤ ਸਿੰਘ, ਸ਼ਹੀਦ ਭਾਈ
ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਨੂੰ 'ਧਰਮ ਹੇਤ ਸੀਸ ਵਾਰਨ' ਵਾਲੇ ਸਿਰਲੱਥ ਯੋਧੇ ਦਸਿਆ। ਉਹਨਾਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਨੂੰ ਬੇਨਤੀ ਕੀਤੀ ਕਿ ਉਹ ਪੰਥਕ ਭਾਵਨਾਵਾਂ ਦੀ ਕਦਰ
ਕਰਦਿਆਂ, ਖਾਲਸਾ ਪੰਥ ਦੇ ਇਹਨਾਂ ਮਹਾਨ ਯੋਧਿਆਂ ਦੀ ਢੁਕਵੀਂ ਯਾਦਗਾਰ ਦਰਬਾਰ ਸਾਹਿਬ ਸਮੂਹ ਅੰਦਰ
ਉਸਾਰੇ। ਚੇਤੇ ਰਹੇ ਕਿ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ 6 ਜਨਵਰੀ 1984 ਨੂੰ ਭਾਰਤ
ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕੇਸ ਵਿੱਚ ਫਾਂਸੀ ਉਤੇ ਚੜਾਇਆ ਗਿਆ ਸੀ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026