Posted on January 2nd, 2014

ਇਸਲਾਮਾਬਾਦ- ਦੇਸ਼ ਧ੍ਰੋਹ ਮੁਕੱਦਮੇ ’ਚ ਫਸੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਜਦੋਂ ਅਦਾਲਤ ਵਿੱਚ ਪੇਸ਼ ਹੋਣ ਲਈ ਜਾ ਰਹੇ ਸਨ ਤਾਂ ਰਾਹ ਵਿੱਚ ਉਨ੍ਹਾਂ ਨੂੰ ਦਿਲ ਦਾ ਗੰਭੀਰ ਦੌਰਾ ਪੈ ਗਿਆ। ਇਸ ਕਾਰਨ ਉਨ੍ਹਾਂ ਨੂੰ ਅਦਾਲਤ ਦੀ ਥਾਂ ਹਸਪਤਾਲ ਲਿਜਾਇਆ ਗਿਆ। ਇਹ ਤੀਜਾ ਮੌਕਾ ਹੈ ਜਦੋਂ ਉਹ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਦੋ ਵਾਰ ਪਹਿਲਾਂ ਉਹ ਸੁਰੱਖਿਆ ਕਾਰਨਾਂ ਦਾ ‘ਬਹਾਨਾ’ ਬਣਾ ਕੇ ਦੇਸ਼ ਧ੍ਰੋਹ ਕੇਸ ਦਾ ਸਾਹਮਣਾ ਕਰਨ ਤੋਂ ਬਚ ਗਏ ਸਨ।
ਸਾਬਕਾ ਜਰਨੈਲ ਦੀ ਆਲ ਪਾਕਿਸਤਾਨ ਮੁਸਲਿਮ ਲੀਗ ਪਾਰਟੀ ਦੀ ਤਰਜਮਾਨ ਆਸੀਆ ਇਸਹਾਕ ਨੇ ਦੱਸਿਆ, ‘‘ਸ੍ਰੀ ਮੁਸ਼ੱਰਫ ਨੂੰ ਦਿਲ ਦਾ ਦੌਰਾ ਉਦੋਂ ਪਿਆ ਜਦੋਂ ਉਹ ਅਦਾਲਤ ਵਿੱਚ ਜਾ ਰਹੇ ਸਨ। ਉਨ੍ਹਾਂ ਦੀ ਤਬੀਅਤ ਬੀਤੀ ਰਾਤ ਤੋਂ ਹੀ ਖਰਾਬ ਸੀ ਤੇ ਡਾਕਟਰਾਂ ਨੇ ਉਨ੍ਹਾਂ ਦੇ ਫਾਰਮ ਹਾਊਸ ਚੱਕ ਸ਼ਾਹਜ਼ਾਦ ਵਿਖੇ ਜਾ ਕੇ ਉਨ੍ਹਾਂ ਨੂੰ ਦਵਾਈ ਦਿੱਤੀ ਸੀ ਤੇ ਨਾਲ ਹੀ ਆਰਾਮ ਕਰਨ ਦੀ ਖਾਸ ਹਦਾਇਤ ਕੀਤੀ ਸੀ। ਅੱਜ ਜਦੋਂ ਉਹ ਅਦਾਲਤ ਵਿੱਚ ਪੇਸ਼ ਹੋਣ ਲਈ ਜਾ ਰਹੇ ਸਨ ਤਾਂ ਰਾਹ ਵਿੱਚ ਉਨ੍ਹਾਂ ਦੀ ਛਾਤੀ ਵਿੱਚ ਦਰਦ ਉਠਿਆ ਤੇ ਉਹ ਮੁੜਕੋ-ਮੁੜਕੀ ਹੋ ਗਏ। ਹਸਪਤਾਲ ’ਚ ਉਨ੍ਹਾਂ ਦੇ ਜੋ ਟੈਸਟ ਹੋਏ ਉਨ੍ਹਾਂ ਤੋਂ ਸਾਡੇ ਆਗੂ ਨੂੰ ਦਿਲ ਦਾ ਦੌਰਾ ਪੈਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ।’’ ਤਰਜਮਾਨ ਅਨੁਸਾਰ 70 ਸਾਲਾ ਸਾਬਕਾ ਰਾਸ਼ਟਰਪਤੀ ਰਾਵਲਪਿੰਡੀ ’ਚ ਫੌਜੀ ਹਸਪਤਾਲ ਦੇ ਸੀਸੀਯੂ ਵਿੱਚ ਭਰਤੀ ਹਨ ਤੇ ਹੋਸ਼-ਓ-ਹਵਾਸ ਵਿੱਚ ਹਨ। ਸ੍ਰੀ ਮੁਸ਼ੱਰਫ ਨਾਲ ਉਨ੍ਹਾਂ ਦੀ ਪਤਨੀ ਵੀ ਸੀ ਤੇ ਉਨ੍ਹਾਂ ਦੀ ਮਾਂ ਜੋ ਦੁਬਈ ਵਿੱਚ ਹੈ, ਨੂੰ ਵੀ ਸੱਦ ਲਿਆ ਗਿਆ ਹੈ।
ਦੂਜੇ ਪਾਸੇ ਅਦਾਲਤ ਦੇ ਬਾਹਰ ਸ੍ਰੀ ਮੁਸ਼ੱਰਫ ਨੇ ਵਕੀਲ ਅਹਿਮਦ ਰਿਆਜ਼ ਕਸੂਰੀ ਨੂੰ ਕਿਹਾ, ‘‘ਸਾਡੇ ਮੁਵੱਕਿਲ ਅਦਾਲਤ ਵਿੱਚ ਆ ਰਹੇ ਸਨ, ਪਰ ਅਚਾਨਕ ਸਿਹਤ ਵਿਗੜ ਗਈ। ਉਹ ਡਰੇ ਨਹੀਂ, ਕਿਉਂਕਿ ਇੱਕ ਕਮਾਂਡੋ ਰਹੇ ਹਨ ਤੇ ਉਨ੍ਹਾਂ ਦੇ ਸੁਭਾਅ ਵਿੱਚ ਡਰ ਨਾ ਦੀ ਚੀਜ਼ ਨਹੀਂ ਹੈ। ਅਦਾਲਤ ਨੇ ਕਿਹਾ ਸੀ ਕਿ ਅੱਜ ਸਾਬਕਾ ਰਾਸ਼ਟਰਪਤੀ ਹਾਜ਼ਰ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ।
ਅਦਾਲਤ ਨੇ ਸੁਣਵਾਈ ਸੋਮਵਾਰ ਤਕ ਟਾਲੀ: ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ‘ਦਿਲ ਦਾ ਦੌਰਾ’ ਪੈਣ ਮਗਰੋਂ ਵਿਸ਼ੇਸ਼ ਅਦਾਲਤ ਨੇ ਅੱਜ ਦੀ ਸੁਣਵਾਈ ਸੋਮਵਾਰ ਤਕ ਟਾਲ ਦਿੱਤੀ। ਬੈਰਿਸਟਰ ਮੁਹੰਮਦ ਅਲੀ ਸੈਫ਼ ਨੇ ਅਦਾਲਤ ਦੇ ਬਾਹਰ ਦੱਸਿਆ ਕਿ ਸਾਬਕਾ ਤਾਨਾਸ਼ਾਹ ਦੀ ਹਾਜ਼ਰੀ ਬਾਰੇ ਅਦਾਲਤ ਅਗਲੀ ਸੁਣਵਾਈ ਵੇਲੇ ਫੈਸਲਾ ਸੁਣਾਏਗੀ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026