Posted on January 2nd, 2014

<p>ਹੈਲੀਕਾਪਟਰ ਜਿਸ ਰਾਹੀਂ ਪੰਜਾਬੀ ਪਰਿਵਾਰ ਨੂੰ ਡੂੰਘੇ ਟਿੱਬੇ ਵਿਚੋਂ ਬਾਹਰ ਕੱਢਿਆ ਗਿਆ ਅਤੇ ਡਿੱਗੀ ਹੋਈ ਵੈਨ ਦੀ ਇਕ ਤਸਵੀਰ।<br></p>
-ਪਿੰਡ ਮੀਰ
ਪੁਰ ਲੱਖਾ ਜ਼ਿਲ੍ਹਾ ਨਵਾਂਸ਼ਹਿਰ ਨਾਲ ਸਬੰਧਿਤ ਹੈ ਪਰਿਵਾਰ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ)- ਇਥੋਂ ਲਗਪਗ ਸਵਾ ਚਾਰ ਸੌ ਕਿਲੋਮੀਟਰ ਦੂਰ ਨੇਪੀਅਰ ਤੋਂ ਟਾਇਪੂ
ਰੋਡ ਦੇ ਉਤੇ ਅੱਜ ਸਵੇਰੇ 6.45 'ਤੇ ਆਸਟਰੇਲੀਆ ਤੋਂ ਆਏ ਸ੍ਰੀ ਜਗਤਾਰ ਸਿੰਘ ਪੰਮਾ (ਚੁੰਬਰ) ਦੇ
ਪਰਿਵਾਰ ਨੂੰ ਲਿਜਾ ਰਹੀ ਵੈਨ ਸ਼ਾਇਦ ਡ੍ਰਾਈਵਰ ਦੀ ਅੱਖ ਲੱਗਣ ਕਾਰ 40 ਮੀਟਰ ਡੁੰਘੇ ਟਿੱਬੇ ਦੇ ਵਿਚ
ਜਾ ਡਿੱਗੀ। ਇਸ ਵੈਨ ਦੇ ਵਿਚ ਪਰਿਵਾਰਕ ਮੈਂਬਰਾਂ ਸਮੇਤ 8 ਮੈਂਬਰ ਸਵਾਰ ਸਨ। ਜਦੋਂ ਇਹ ਵੈਨ ਡੂੰਘੇ
ਟਿੱਬੇ ਦੇ ਵਿਚ ਹੇਠਾਂ ਡਿੱਗੀ ਤਾਂ ਕਿਸੇ ਨੇ ਨਹੀਂ ਵੇਖਿਆ, ਪਰ ਇਸ ਵੈਨ ਦੇ ਵਿਚੋਂ ਇਕ ਨੌਜਵਾਨ ਛੇ
ਮਹੀਨੇ ਦੇ ਜਖਮੀ ਬੱਚੇ ਸਮੇਤ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ ਅਤੇ ਕਾਫੀ ਮਿਹਨਤ ਬਾਅਦ ਉਹ ਉਪਰ
ਚੜ੍ਹ ਸੜਕ ਕਿਨਾਰੇ ਪੁੱਜ ਗਿਆ। ਉਸ ਨੇ ਰਾਹਗੀਰਾਂ ਨੂੰ ਰੋਕ ਕੇ ਇਹ ਦਰਦਭਰੀ ਘਟਨਾ ਦੱਸੀ। ਇਸ ਤੋਂ
ਬਾਅਦ ਪੁਲਿਸ ਅਤੇ ਬਚਾਓ ਦਸਤੇ ਹੈਲੀਕਾਪਟਰਾਂ ਸਮੇਤ ਪਹੁੰਚੇ। ਤਿੰਨ ਹੈਲੀਕਾਪਟਰਾਂ ਰਾਹੀਂ ਇਸ
ਪਰਿਵਾਰ ਨੂੰ ਉਸ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ।
6 ਮਹੀਨੇ ਦੇ ਬੱਚੇ ਅਤੇ
10 ਕੁ ਸਾਲਾ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਿੰਨ ਮਰਦ ਉਮਰ 20,30 ਤੇ 40 ਸਾਲ, ਇਕ
ਔਰਤ 30 ਸਾਲ ਅਤੇ 9 ਸਾਲਾ ਲੜਕੀ ਠੀਕ ਦੱਸੇ ਜਾਂਦੇ ਹਨ ਅਤੇ ਹਾਕਸ ਵੇਅ ਹਸਪਤਾਲ ਦੇ ਜਨਰਲ ਵਾਰਡ
ਵਿਚ ਦਾਖਲ ਹਨ। ਸ੍ਰੀ ਜਗਤਾਰ ਸਿੰਘ ਪੰਮਾ ਪਹਿਲੀ ਜਨਵਰੀ ਨੂੰ ਦੁਪਹਿਰ 1 ਵਜੇ ਦੇ ਕਰੀਬ ਆਸਟਰੇਲੀਆ
ਤੋਂ ਆ ਗਿਆ ਸੀ ਜਦ ਕਿ ਬਾਕੀ ਪਰਿਵਾਰ ਦੇਰ ਰਾਤ ( 2 ਜਨਵਰੀ ਸਵੇਰੇ ਤੜਕੇ) ਔਕਲੈਂਡ ਹਵਾਈ ਅੱਡੇ
ਉਤੇ ਉਤਰਿਆ ਸੀ। ਇਸ ਪਰਿਵਾਰ ਨੇ ਆਪਣੇ 6 ਮਹੀਨੇ ਦੇ ਲੜਕੇ ਦੀ ਲੋਹੜੀ ਨਿਊਜ਼ੀਲੈਂਡ ਪਾਉਣੀ ਸੀ
ਕਿਉਂਕਿ ਇਥੇ ਉਸਦਾ ਭਰਾ ਅਤੇ ਭੈਣਾਂ ਵਸਦੀਆਂ ਸਨ। ਇਹ ਖੁਦ ਵੀ ਬਹੁਤ ਸਮਾਂ ਨਿਊਜ਼ੀਲੈਂਡ ਦੇ
ਗਿਸਬੌਰਨ ਸ਼ਹਿਰ ਰਿਹਾ ਸੀ ਅਤੇ ਕੁਝ ਸਾਲ ਪਹਿਲਾਂ ਆਸਟਰੇਲੀਆ ਚਲਾ ਗਿਆ ਸੀ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026