Posted on December 31st, 2013

ਅੰਮ੍ਰਿਤਸਰ- ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਿੱਖ ਹੋਣ ਕਾਰਨ ਜਲੀਲ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਜੀਠੀਆ ਨੇ ਕਿਹਾ ਕਿ ਮਨਮੋਹਨ ਸਿੰਘ ਸਿਰਫ ਨਾਂ ਦੇ ਪ੍ਰਧਾਨ ਮੰਤਰੀ ਬਣ ਕੇ ਰਹਿ ਗਏ ਹਨ ਅਤੇ ਉਨ੍ਹਾਂ ਦੇ ਹੱਥ ਪੈਰ ਬੱਝੇ ਹੋਏ ਹਨ। ਕਾਂਗਰਸ ਦੇ ਸਾਰੇ ਲੋਕ ਸਭਾ ਮੈਂਬਰ ਸੋਨੀਆ ਗਾਂਧੀ ਦੇ ਨਾਲ ਹਨ, ਇਸ ਕਾਰਨ ਮਨਮੋਹਨ ਸਿੰਘ ਦੀ ਗੱਲ ਕੋਈ ਨਹੀਂ ਸੁਣਦਾ ਅਤੇ ਉਨ੍ਹਾਂ ਨੂੰ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੀ ਮਨਮੋਹਨ ਸਿੰਘ ਦੀ ਪੰਜਾਬੀ ਫੇਰੀ ਦੌਰਾਨ ਉਨ੍ਹਾਂ ਨੂੰ ਮਿਲਣ ਨਹੀਂ ਆਏ। ਜਿਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਕਾਂਗਰਸੀ ਮਨਮੋਹਨ ਸਿੰਘ ਦੀ ਕੋਈ ਇੱਜ਼ਤ ਨਹੀਂ ਕਰਦੇ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਕਾਂਗਰਸ ਤੋਂ ਜ਼ਿਆਦਾ ਮਨਮੋਹਨ ਸਿੰਘ ਨੂੰ ਮਾਣ ਬਖਸ਼ਦਾ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਿੱਜੀ ਤੌਰ 'ਤੇ ਮਨਮੋਹਨ ਸਿੰਘ ਦੀ ਬਹੁਤ ਇੱਜ਼ਤ ਕਰਦੇ ਹਨ। ਮਜੀਠੀਆ ਨੇ ਕੇਂਦਰ 'ਚ ਹੋਏ ਘੋਟਾਲਿਆਂ ਦਾ ਠੀਕਰਾ ਵੀ ਮਨਮੋਹਨ ਸਿੰਘ ਦੀ ਬਜਾਏ ਸਿਰਫ ਕਾਂਗਰਸ 'ਤੇ ਹੀ ਭੰਨਿਆ। ਮਜੀਠੀਆ ਨੇ ਕਿਹਾ ਕਿ ਜੇਕਰ ਸੋਨੀਆ ਗਾਂਧੀ ਮਨਮੋਹਨ ਸਿੰਘ ਨੂੰ ਖੁੱਲ੍ਹ ਕੇ ਕੰਮ ਕਰਨ ਦੀ ਆਜ਼ਾਦੀ ਦਿੰਦੀ ਤਾਂ ਕੇਂਦਰ 'ਚ ਇੰਨੇ ਘੋਟਾਲੇ ਨਾ ਹੁੰਦੇ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026