Posted on December 23rd, 2013

ਅਜੀਤਗੜ੍ਹ- ਭਾਰਤ ਦੀਆਂ ਅਦਾਲਤਾਂ ਤੋਂ ਮਿਲੀ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਸ੍ਰੀ ਗੁਰੂ ਹਰਰਾਇ ਸਾਹਿਬ ਜੀ ਗੁਰਦੁਆਰਾ ਅੰਬ ਸਾਹਿਬ ਫੇਜ-8 ਅਜੀਤਗੜ੍ਹ ਵਿਖੇ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਮੀਂਹ ਵਿੱਚ ਭਿੱਜ ਜਾਣ ਕਰਕੇ ਉਨ੍ਹਾਂ ਦੀ ਅਜੀਤਗੜ੍ਹ ਦੇ ਫੋਰਟਿਸ ਹਸਪਤਾਲ ਵਿੱਚ ਜਾਂਚ ਕਰਵਾਈ ਗਈ। ਡਾਕਟਰਾਂ ਨੇ ਜਾਂਚ ਤੋਂ ਬਾਅਦ ਭਾਈ ਖਾਲਸਾ ਨੂੰ ਅਰਾਮ ਕਰਨ ਲਈ ਕਿਹਾ।
ਬੀਤੇ ਦਿਨ ਲਖਵਿੰਦਰ ਸਿੰਘ, ਜੋ ਬੁੜੈਲ ਜੇਲ੍ਹ ਵਿੱਚ ਬੰਦ ਹੈ, ਦੀ ਰਿਹਾਈ ਬਾਰੇ ਉਸ ਦੇ ਰਿਸ਼ਤੇਦਾਰਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਪ੍ਰਤੀ ਸਪੱਸ਼ਟ ਕਰਦੇ ਹੋਏ ਲਖਵਿੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਮੇਰੇ ਕੁਝ ਰਿਸ਼ਤੇਦਾਰ, ਜਿਸ ਵਿੱਚ ਮੇਰੀ ਬੇਟੀ ਸੁਖਵਿੰਦਰ ਕੌਰ ਤੇ ਉਸ ਦਾ ਪਤੀ ਸ਼ਾਮਲ ਹਨ, ਸੰਗਤਾਂ ਵਿੱਚ ਕੂੜ ਪ੍ਰਚਾਰ ਕਰ ਰਹੇ ਹਨ। ਲਖਵਿੰਦਰ ਸਿੰਘ ਦੇ ਪਿਤਾ ਨੇ ਕਿਹਾ ਕਿ ਭਾਈ ਗੁਰਬਖਸ ਸਿੰਘ ਦੇ ਸੰਘਰਸ਼ ਨਾਲ ਸਾਡੇ ਪੁੱਤਰ ਅਤੇ ਹੋਰਨਾਂ ਦੀ ਰਿਹਾਈ ਹੋ ਰਹੀ ਹੈ, ਪਰ ਮੇਰੇ ਦਾਮਾਦ ਅਤੇ ਬੇਟੀ ਵੱਲੋਂ ਜੋ ਧਰਮ ਦੇ ਨਾਂਅ ’ਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ, ਉਸ ਦਾ ਸੰਗਤਾਂ ਸਾਥ ਨਾ ਦੇਣ। ਲਖਵਿੰਦਰ ਸਿੰਘ ਦੀ ਭੈਣ ਅਤੇ ਉਸ ਦਾ ਪਤੀ ਆਪਣੇ ਆਪ ਨੂੰ ਭਾਵੇਂ ਸੰਘਰਸ਼ ਦੀ ਹਮਾਇਤ ਕਰਨ ਵਾਲੇ ਆਖ ਰਹੇ ਹਨ, ਪਰ ਸੰਗਤਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਸਟੇਜ ਉੱਤੇ ਕੋਈ ਵੀ ਬੁਲਾਰਾ ਕਿਸੇ ਦੀ ਵਡਿਆਈ ਜਾਂ ਉਸ ਨੂੰ ਨੀਵਾਂ ਦਿਖਾਉਣ ਦੀ ਗੱਲ ਨਾ ਕਰੇ, ਕਿਉਂਕਿ ਇਹ ਮੇਰਾ ਨਹੀਂ, ਸਾਰੇ ਪੰਥ ਤੇ ਸਭ ਜਥੇਬੰਦੀਆਂ ਦਾ ਸਾਂਝਾ ਸੰਘਰਸ ਹੈ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026