Posted on December 23rd, 2013

ਦਿੱਲੀ- ਇਨਸਾਨ ਦਾ ਸਮਾਂ ਅਤੇ ਹਾਲਾਤ ਬਦਲਦੇ ਦੇਰ ਨਹੀਂ ਲੱਗਦੀ ਅਤੇ ਇਹ ਗੱਲ ਦਿੱਲੀ ਦੀ ਮੌਜੂਦਾ ਰਾਜਨੀਤਕ ਸਥਿਤੀ ‘ਤੇ ਪੂਰੀ ਤਰ੍ਹਾਂ ਸਟੀਕ ਬੈਠਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦਿੱਲੀ ਪੁਲਸ ਦੇ ਹੱਥਾਂ ਨੇ ਕੁਝ ਸਮੇਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਬੇਰਹਿਮੀ ਨਾਲ ਘੜੀਸਿਆ ਅਤੇ ਗ੍ਰਿਫਤਾਰ ਕੀਤਾ ਸੀ, ਉਥੇ ਉਹ ਹੱਥ ਹੁਣ ਕੇਜਰੀਵਾਲ ਨੂੰ ਸਲੂਟ ਮਾਰਨ ਨੂੰ ਤਿਆਰ ਹਨ। ਦਿੱਲੀ ਪੁਲਸ ਜੋ ਕਿ ਕੁਝ ਸਮੇਂ ਪਹਿਲਾਂ ਕੇਜਰੀਵਾਲ ਦੇ ਨਾਂਅ ‘ਤੇ ਭੜਕ ਜਾਂਦੀ ਸੀ, ਉਥੇ ਪੁਲਸ ਹੁਣ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਹੋਣ ਦੀਆਂ ਤਿਆਰੀਆਂ ‘ਚ ਜੁਟ ਗਈ ਹੈ।
ਕੇਜਰੀਵਾਲ ਦੇ ਦਿੱਲੀ ਦੇ ਮੁੱਖ ਮੰਤਰੀ ਦੀ ਸਹੁੰ ਚੁੱਕ ਲੈਣ ਤੋਂ ਪਹਿਲਾਂ ਹੀ ਦਿੱਲੀ ਪੁਲਸ ਨੂੰ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਕਰ ਦਿੱਤਾ ਜਾਵੇਗਾ। ਭਾਵੇਂ ਕੇਜਰੀਵਾਲ ਸੁਰੱਖਿਆ ਲੈਣ ਦੇ ਹੱਕ ਵਿਚ ਨਾ ਹੋਣ ਪਰ ਦਿੱਲੀ ਪੁਲਸ ਵਲੋਂ ਆਪਣਾ ਇਹ ‘ਫਰਜ਼’ ਬਾਖੂਬੀ ਨਿਭਾਇਆ ਜਾਵੇਗਾ। ਕੇਜਰੀਵਾਲ ਦੇ ਸਰਕਾਰ ਬਣਾਉਣ ਦੇ ਐਲਾਨ ਤੋਂ ਬਾਅਦ ਤੋਂ ਹੀ ਦਿੱਲੀ ਪੁਲਸ ਪ੍ਰਸ਼ਾਸਨ ‘ਚ ਹੱਲ-ਚੱਲ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਦਿਨੀਂ ਦਿੱਲੀ ਪੁਲਸ ਵਲੋਂ ਮੁਹੱਈਆ ਕਰਵਾਈ ਗਈ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਪੁਲਸ ਕੇਜਰੀਵਾਲ ਦੇ ਘਰ ਅਤੇ ਦਫ਼ਤਰਾਂ ਦੇ ਬਾਹਰ ਮੁਸਤੈਦੀ ਨਾਲ ਤਾਇਨਾਤ ਰਹੇਗੀ, ਜੋ ਕੁਝ ਸਮੇਂ ਪਹਿਲਾਂ ਦਿੱਲੀ ਦੀਆਂ ਸੜਕਾਂ ‘ਤੇ ਘੜੀਸ ਰਹੀ ਸੀ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026