Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗਲਤੀਆਂ ਲਈ ਮੈਨੂੰ ਮੁਆਫ ਕਰ ਦਿਓ ਪਰੰਤੂ ਦੇਸ਼ ਛੱਡਕੇ ਨਹੀਂ ਜਾਵਾਂਗਾ-ਮੁਸ਼ੱਰਫ

Posted on December 20th, 2013


ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਆਪਣੇ 9 ਸਾਲ ਦੇ ਰਾਜ ਦੌਰਾਨ ਹੋਈਆਂ ਗਲਤੀਆਂ ਲਈ ਮੁਆਫ ਕਰ ਦੇਣ ਦੀ ਬੇਨਤੀ ਕਰਦਿਆਂ ਕਿਹਾ ਹੈ ਕਿ ਉਹ ਸਾਰੇ ਮਾਮਲਿਆਂ ਦਾ ਸਾਹਮਣਾ ਕਰੇਗਾ ਤੇ ਡਰਪੋਕਾਂ ਵਾਂਗ ਦੇਸ਼ ਛੱਡਕੇ ਨਹੀਂ ਦੌੜੇਗਾ। ਮੁਸ਼ੱਰਫ ਨੇ ਇਕ ਮੁਲਾਕਾਤ ਦੌਰਾਨ ਕਿਹਾ ਹੈ ਕਿ ''ਮੈਂ ਜੋ ਵੀ ਕੁਝ ਕੀਤਾ ਹੈ ਉਹ ਦੇਸ਼ ਵਾਸਤੇ ਕੀਤਾ ਹੈ। ਇਹ ਗਲਤ ਹੋ ਸਕਦਾ ਹੈ ਪਰੰਤੂ ਇਸ ਪਿਛੇ ਮੇਰਾ ਇਰਾਦਾ ਬੁਰਾ ਨਹੀਂ ਸੀ। ਫਿਰ ਵੀ ਜੇਕਰ ਕੋਈ ਸੋਚਦਾ ਹੈ ਕਿ ਮੈਂ ਗਲਤੀ ਕੀਤੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।'' ਇਥੇ ਵਰਣਨਯੋਗ ਹੈ ਕਿ ਮੁਸ਼ੱਰਫ ਨੂੰ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਦੀ ਹੱਤਿਆ ਸਮੇਤ 4 ਵੱਡੇ ਮਾਮਲਿਆਂ ਵਿਚ ਜਮਾਨਤ ਮਿਲ ਚੁੱਕੀ ਹੈ ਪਰੰਤੂ ਵਿਸ਼ੇਸ਼ ਅਦਾਲਤ ਵਿਚ ਉਨ੍ਹਾਂ ਵਿਰੁੱਧ ਦੇਸ਼ ਨਾਲ ਗਦਾਰੀ ਕਰਨ ਦਾ ਮਾਮਲਾ ਸੁਣਵਾਈ ਅਧੀਨ ਹੈ। ਪਾਕਿਸਤਾਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਾਬਕਾ ਫੌਜੀ ਤਾਨਾਸ਼ਾਹ ਨੂੰ ਗਦਾਰੀ ਦੇ ਮਾਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਵਿਚ ਜੇਕਰ ਮੁਸ਼ੱਰਫ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਜਾਂ ਮੌਤ ਦੀ ਸਜਾ ਹੋ ਸਕਦੀ ਹੈ।



Archive

RECENT STORIES