Posted on December 14th, 2013

ਨਿਊਯਾਰਕ- ਅਜੇ ਕੋਲੰਬੀਆ ਯੂਨੀਵਰਸਿਟੀ ਦੇ ਇਕ ਸਿੱਖ ਪ੍ਰੋਫੈਸਰ ਉਤੇ ਹੋਏ ਨਸਲੀ ਹਮਲੇ ਦੀ ਗੱਲ ਠੰਢੀ ਵੀ ਨਹੀਂ ਸੀ ਪਈ ਕਿ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ 'ਚ ਇਕ ਇਹੋ ਜਿਹੀ ਘਟਨਾ ਵਾਪਰ ਗਈ। ਹਰਜਿੰਦਰ ਸਿੰਘ ਨਾਂ ਦੇ ਇਕ ਸਾਬਤ ਸੂਰਤ ਅੰਮਿ੍ਤਧਾਰੀ ਸਿੱਖ 'ਤੇ ਤਿੰਨ ਸਿਰਫਿਰੇ ਕਾਲਿਆਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ 'ਤੇ ਬੰਦੂਕਾਂ ਤਾਣ ਦਿੱਤੀਆਂ। ਹਰਜਿੰਦਰ ਸਿੰਘ (58) ਜਦੋਂ ਰਾਤ ਦੇ ਦਸ ਕੁ ਵਜੇ 101 ਐਵੇਨਿਊ ਅਤੇ 117 ਸਟਰੀਟ ਉਤੇ ਮਸ਼ਹੂਰ ਕਰਿਆਨਾ ਸਟੋਰ 'ਸਿੰਘ ਫਾਰਮ' ਤੋਂ ਕੰਮ ਕਰਕੇ ਆਪਣੇ 107 ਸਟਰੀਟ ਸਥਿ ਘਰ ਵੱਲ ਨੂੰ ਜਾ ਰਿਹਾ ਸਨ ਤਾਂ ਬਿਲਕੁਲ ਘਰ ਦੇ ਕੋਲ ਆ ਕੇ ਜਦੋਂ ਉਹ ਪੁੱਜੇ ਤਾਂ ਤਿੰਨ ਕਾਲਿਆਂ ਨੇ ਉਨ੍ਹਾਂ ਨੂੰ 'ਓਸਾਮਾ- ਓਸਾਮਾ' ਕਹਿ ਕੇ ਰੌਲੀ ਪਾਉਣਾ ਸ਼ੁਰੂ ਕਰ ਦਿੱਤਾ।
ਹਰਜਿੰਦਰ ਸਿੰਘ ਮੁਤਾਬਕ ਇਕ ਕਾਲੇ ਨੇ ਉਨ੍ਹਾਂ ਵੱਲ ਗੰਨ ਤਾਣ ਲਈ। ਹਰਜਿੰਦਰ ਸਿੰਘ ਦੇ ਹੱਥ ਵਿਚ ਇਕ ਗਰੌਸਰੀ ਵਾਲਾ ਬੈਗ ਸੀ। ਉਨ੍ਹਾਂ ਨੇ ਆਪਣੇ ਬਚਾਅ ਲਈ ਉਹ ਬੈਗ ਉਸ ਕਾਲੇ ਦੀ ਗੰਨ 'ਤੇ ਮਾਰਿਆ। ਉਨ੍ਹਾਂ ਦੱਸਿਆ ਕਿ ਫਿਰ ਦੂਜੇ ਕਾਲੇ ਨੇ ਵੀ ਗੰਨ ਕੱਢ ਲਈ ਪਰ ਉਨ੍ਹਾਂ ਨੇ ਆਪਣੇ ਬਚਾਓ ਲਈ ਆਪਣੇ ਹੱਥ ਵਿਚ ਫੜਿਆ ਝੋਲਾ ਘੁਮਾਇਆ ਅਤੇ ਰੌਲਾ ਵੀ ਪਾਇਆ। ਉਨ੍ਹਾਂ ਦੀ ਐਨਕ ਡਿੱਗ ਗਈ ਪਰ ਉਨ੍ਹਾਂ ਨੇ ਪੱਗ ਨਾ ਡਿੱਗਣ ਦਿੱਤੀ। ਹਰਜਿੰਦਰ ਸਿੰਘ ਨੇ ਦੱਸਿਆ ਕਿ ਏਨੇ ਵਿਚੋਂ ਕੁਝ ਲੋਕ ਓਧਰ ਵੱਲ ਨੂੰ ਆਉਂਦਿਆਂ ਵੇਖ ਕੇ ਉਹ ਕਾਲੇ ਉਨ੍ਹਾਂ ਨੂੰ 'ਓਸਾਮਾ- ਓਸਾਮਾ ਗੋ ਬੈਕ-ਗੋ ਬੈਕ' ਕਰਦਿਆਂ ਬੜੇ ਆਰਾਮ ਨਾਲ ਕਿਸੇ ਹੋਰ ਪਾਸੇ ਚਲੇ ਗਏ। ਉਨ੍ਹਾਂ ਨੇ ਹਰਜਿੰਦਰ ਸਿੰਘ ਕੋਲੋਂ ਪੈਸੇ ਆਦਿ ਦੀ ਮੰਗ ਨਹੀਂ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਨਿਰੋਲ ਨਸਲੀ ਹਮਲਾ ਸੀ। ਪੁਲਸ ਨੇ ਇਸ ਸਬੰਧੀ ਰਿਪੋਰਟ ਦਰਜ ਕਰ ਲਈ ਹੈ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026