Posted on December 12th, 2013

ਜੇਲ੍ਹਾਂ
ਵਿਚ ਬੰਦ ਸਿੱਖਾਂ ਨੂੰ ਰਿਹਾ ਅਤੇ ਸਿੱਖਾਂ ਦੀ ਕਾਲੀ ਸੁਚੀ ਖਤਮ ਕਰੋ
ਨਵੀਂ
ਦਿੱਲੀ 12 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿਚ ਵਾਪਰੇ ਨਵਬੰਰ ੧੯੮੪ ਵਿਚ ਸਿੱਖ ਕਤਲੇਆਮ
ਦੇ ਮੁਖ ਸਾਜਿਸ਼ਕਰਤਾ ਸਜੱਣ ਕੁਮਾਰ ਦੇ ਖਿਲਾਫ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਨੇ ਅਜ ਪ੍ਰੈਸ ਨਾਲ
ਗਲਬਾਤ ਦੌਰਾਨ ਕਿਹਾ ਕਿ ਸਜਾ ਪੂਰੀ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਰਾਜਨੀਤਕ ਦਬਾਅ ਪਾਉਣ ਲਈ
ਭਾਈ ਗੁਰਬਖ਼ਸ਼ ਸਿੰਘ ਵੱਲੋਂ ਰੱਖੀ ਗਈ ਭੁੱਖ ਹੜਤਾਲ, ਜਿਸ ਨੂੰ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ
ਸ਼੍ਰੋਮਣੀ ਕਮੇਟੀ ਪ੍ਰਧਾਨ ਗਲਤ ਦਸ ਰਹੇ ਹਨ, ਸਾਡੀ ਬੇਨਤੀ ਹੈ ਕਿ ਦੋ ਦਹਾਕੇ ਤੋਂ ਜੇਲ੍ਹਾਂ ਵਿਚ ਰੁਲ
ਰਹੇ ਸਿੱਖਾਂ ਦੀ ਰਿਹਾਈ ਲਈ ਕੌਮ ਨੂੰ ਉਹ ਗੁਰਮਤਿ ਅਨੁਸਾਰੀ ਅਗਲਾ ਪ੍ਰੋਗਰਾਮ ਦੇਣ, ਅਸੀਂ ਉਨ੍ਹਾਂ
ਦੇ ਨਾਲ ਹਾ ਂ।
ਬੀਬੀ ਜੀ ਨੇ ਕਿਹਾ ਸਭ ਨੂੰ ਪਤਾ ਹੀ ਹੈ ਕਿ ਹਿੰਦੂ ਮਤ ਅਨੂਸਾਰ ਕਰਵਾਚੌਥ ਦੇ ਵਰਤ ਅਤੇ ਹੋਰ ਇਛਾਵਾਂ ਪੂਰੀਆਂ ਕਰਨ ਲਈ ਰੱਖੇ ਵਰਤਾਂ ਦੀ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਹੈ ਪਰ ਜੱਥੇਦਾਰ ਸਾਹਿਬ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਗੁਰਬਖ਼ਸ਼ ਸਿੰਘ ਵੱਲੋਂ ਰਖਿਆ ਗਇਆ ਅਨਸ਼ਨ ਉਨ੍ਹਾਂ ਦੀਆਂ ਨਿੱਜੀ ਲਾਲਸਾਵਾਂ ਪੂਰੀਆਂ ਕਰਨ ਲਈ ਨਹੀਂ, ਸਿੰਘਾਂ ਦੀ ਰਿਹਾਈ ਲਈ ਸਰਕਾਰ ਤੇ ਰਾਜਨੀਤਕ ਦਬਾਅ ਬਣਾਉਣ ਵਾਸਤੇ ਹੈ ਜਿਹੜਾ ਕਿ ਅਜ ਦੇ ਲੋਕਤੰਤਰਕ ਸਿਸਟਮ ਵਿੱਚ ਬਿਲਕੁਲ ਜਾਇਜ਼ ਹੈ।
ਬੀਬੀ ਨਿਰਪ੍ਰੀਤ ਕੋਰ ਨੇ ਕਿਹਾ ਕਿ ਹਰ ਅੰਦੋਲਨਕਾਰੀ ਦਾ ਇਕ ਨਿਸ਼ਾਨ ਹੁੰਦਾ ਹੈ ਕਿ ਉਹ ਅਪਣੇ ਅੰਦੋਲਨ ਨੂੰ ਮਿੱਥੇ ਹੋਏ ਨਿਸ਼ਾਨੇ ਤਕ ਲੈ ਕੇ ਜਾਏ । ਜਦ ਮੇਰਾ ਅਨਸ਼ਨ ਪ੍ਰਾਪਤੀ ਦੀ ਸ਼ਿਖਰ ਛੂਹਣ ਲਗਾ ਸੀ ਤਦ ਜੱਥੇਦਾਰ ਸਾਹਿਬ ਜੀ ਤੁਹਾਡੇ ਵਲੋ ਕੀਤੇ ਧੋਖੇ ਨਾਲ ਬਿਨਾਂ ਕਿਸੇ ਪ੍ਰਾਪਤੀ ਤੋਂ ਅਨਸ਼ਨ ਤੁੜਵਾਨ ਕਰਕੇ ਜੋ ਮੰਗਾਂ ਸਾਡੇ ਵਲੋਂ ਸਰਕਾਰ ਤੇ ਬਣੇ ਦਬਾਵ ਕਰਕੇ ਮੰਨਨ ਤੇ ਆ ਗਈ ਸੀ ਉਹ ਮੰਗਾਂ ਹੁਣ ਤਕ ਨਹੀ ਮਨੀਆਂ ਜਾ ਸਕੀਆਂ । ਉਨ੍ਹਾਂ ਕਿਹਾ ਕਿ ਤੁਸੀ ਹੁਣ ਕੋਈ ਗਲਤ ਕੁਦਮ ਨਾ ਚੁੱਕ ਲੈਣਾ ਜਿਸ ਨਾਲ ਸਰਕਾਰ ਤੇ ਬਣ ਰਿਹਾ ਦਬਾਵ ਖਤਮ ਹੋ ਜਾਏ ਤੇ ਜੇਲ੍ਹਾਂ ਵਿਚ ਰੁਲ ਰਹੇ ਸਾਡੇ ਵੀਰ ਮੁੜ ਅਪਣੇ ਪਰਿਵਾਰਾਂ ਦੇ ਨਾਲ ਹਸਦੀ ਖੇਡਦੀ ਜਿੰਦਗੀ ਨਾ ਵਸਾ ਸਕਣ ।
ਬੀਬੀ ਜੀ ਨੇ ਕਿਹਾ ਸਭ ਨੂੰ ਇਹ ਗਲ ਪਤਾ ਹੀ ਹੈ ਕਿ ਧਰਮ ਯੂਧ ਮੋਰਚੇ ਦੋਰਾਨ ਕੌਮੀ ਭਾਵਨਾ ਨਾਲ ਜੁੜੇ ਵੀਰ ਜਿਨ੍ਹਾਂ ਨੇ ਨਿਸਵਾਰਥ ਹੋ ਕੇ ਮੋਰਚੇ ਵਿਚ ਹਿੱਸਾ ਲਿਆ ਤੇ ਕੋਈ ਵੀ ਸਿਆਸੀ ਲੀਡਰ ਨਾਲ ਸੰਬੰਧਿਤ ਨਾ ਹੋਣ ਕਰ ਕੇ ਉਹ ਅਜ ਤਕ ਜੇਲ੍ਹਾਂ ਵਿਚ ਰੁਲ ਰਹੇ ਹਨ ਜਾਂ ਫਿਰ ਕਾਲੀ ਸੁਚੀ ਵਿਚ ਉਨ੍ਹਾਂ ਦੇ ਨਾਮ ਦਰਜ ਹਨ । ਸਰਕਾਰ ਨੂੰ ਹੁਣ ਚਾਹੀਦਾ ਹੈ ਕਿ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਸਿੱਖ ਵੀਰਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਏ ਤੇ ਵਿਦੇਸ਼ਾ ਵਿਚ ਰਹਿੰਦੇ ਸਿੱਖਾਂ ਦੀ ਕਾਲੀ ਸੁਚੀ ਵੀ ਨਾਲ ਦੇ ਨਾਲ ਖਤਮ ਕਰਕੇ ਉਨ੍ਹਾਂ ਨੂੰ ਵੀ ਅਪਣੇ ਪਰਿਵਾਰਾਂ ਨਾਲ ਮਿਲਣ ਦਾ ਰਾਹ ਪਧਰਾ ਕੀਤਾ ਜਾਏ ।
ਅੰਤ ਵਿਚ
ਉਨ੍ਹਾਂ ਕਿਹਾ ਕਿ ਜੱਥੇਦਾਰ ਸਾਹਿਬ ਜੀ ਅਸੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਦੋਗਲੀ ਨੀਤੀਆਂ
ਛੱਡ ਕੇ ਅਕਾਲੀ ਫੂਲਾ ਸਿੰਘ ਬਣਦੇ ਹੋਏ ਹੱਥ ਵਿਚ ਫੜੀ ਹੋਈ ਮਿਆਨ ਵਿਚ ਬੰਦ ਸ਼੍ਰੀ ਸਾਹਿਬ ਨਿਕਾਲ ਕੇ
ਕੌਮ ਦੀ ਅਗਵਾਈ ਕਰੋ ਜਿਸ ਨਾਲ ਤੁਹਾਡੇ ਕਾਰਜਕਾਲ ਦੋਰਾਨ ਸਿੱਖ ਕੌਮ ਨੂੰ ਕੂਝ ਪ੍ਰਾਪਤੀ ਹੋ ਸਕੇ
।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026