Posted on December 11th, 2013

ਚੰਡੀਗੜ- ਸ਼੍ਰੀ ਅਕਾਲ ਤਖਤ ਸਾਹਿਬ ਨੇ ਐਸ.ਜੀ.ਪੀ.ਸੀ. ਨੂੰ ਹੁਕਮ ਦਿੱਤਾ ਹੈ ਕਿ ਉਹ ਲੰਡਨ ਦੀ ਅਦਾਲਤ ਵੱਲੋਂ ਜਨਰਲ ਕੇ.ਐਸ. ਬਰਾੜ ਮਾਮਲੇ ‘ਚ ਹੋਈ ਸਜ਼ਾ ਖਿਲਾਫ ਅਪੀਲ ਕਰੇ ਅਤੇ ਇਹ ਸਜ਼ਾ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਅਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਇਸ ਹਮਲੇ ਵਿਚ ਜਨਰਲ ਬਰਾੜ ਨੂੰ ਮਾਮੂਲੀ ਸੱਟਾਂ ਹੀ ਵੱਜੀਆਂ ਸਨ ਅਜਿਹੇ ਵਿਚ 14 ਸਾਲ ਤੱਕ ਦੀ ਸਜ਼ਾ ਦੇਣਾ ਗਲਤ ਹੈ। ਜੱਥੇਦਾਰ ਗਿਆਨ ਗੁਰਬਚਨ ਸਿੰਘ ਨੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਇਹ ਪੂਰਾ ਮਾਮਲਾ ਇੰਗਲੈਂਡ ਦੀ ਅੰਬੈਂਸੀ ਨੂੰ ਚੁੱਕਣ ਦਾ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸੈਨਾ ਦੇ ਸਾਬਕਾ ਅਧਿਕਾਰੀ ਲੈਫਟੀਨੈਂਟ ਜਨਰਲ ਰਿਟਾਇਰਡ ਕੇ.ਐਸ. ਬਰਾੜ ‘ਤੇ ਪਿਛਲੇ ਸਾਲ ਹਮਲਾ ਕਰਨ ਵਾਲੇ ਤਿੰਨ ਸਿੱਖ ਵਿਅਕਤੀਆਂ ਅਤੇ ਇਕ ਔਰਤ ਨੂੰ ਬ੍ਰਿਟੇਨ ਦੀ ਅਦਾਲਤ ਨੇ ਮੰਗਲਵਾਰ ਨੂੰ 10 ਸਾਲ ਤੋਂ ਲੈ ਕੇ 14 ਸਾਲ ਤੱਕ ਜੇਲ ਦੀ ਸਜ਼ਾ ਸੁਣਾਈ ਸੀ।

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026