Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੋਰੋਨਾਵਾਇਰਸ: ਚੀਨ ਨੇ 12 ਸ਼ਹਿਰ ਬੰਦ ਕੀਤੇ

Posted on January 24th, 2020


ਵੂਹਾਨ- ਚੀਨ ਵਿੱਚ ਫੈਲੇ ਕੋਰੋਨਾਵਾਇਰਸ ਕਾਰਨ ਸਰਕਾਰ ਨੇ 12 ਸ਼ਹਿਰਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਸ ਵਾਇਰਸ ਰੋਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਇਨ੍ਹਾਂ ਸ਼ਹਿਰਾਂ ਲਈ ਉਡਾਣਾਂ ਅਤੇ ਰੇਲਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਵੂਹਾਨ ਵਿੱਚ ਸਮੁੰਦਰੀ-ਖਾਦ ਪਦਾਰਥਾਂ ਅਤੇ ਪਸ਼ੂ ਮੰਡੀ ਤੋਂ ਸ਼ੁਰੂ ਹੋਏ ਇਸ ਵਾਇਰਸ ਕਾਰਨ ਛੱਬੀ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੇਸ਼ ਭਰ ਵਿੱਚ ਸੈਂਕੜੇ ਹੋਰ ਲੋਕ ਇਸ ਤੋਂ ਪੀੜਤ ਹਨ। ਇੱਥੋਂ ਤੱਕ ਕਿ ਅਮਰੀਕਾ ਵਿੱਚ ਵੀ ਇਸ ਵਾਇਰਸ ਤੋਂ ਪੀੜਤ ਕੇਸ ਸਾਹਮਣੇ ਆਇਆ ਹੈ। 

ਹੁਬਈ ਪ੍ਰਾਂਤ ਦੇ ਇੱਕ ਕਰੋੜ ਦਸ ਲੱਖ ਦੀ ਆਬਾਦੀ ਵਾਲੇ ਸ਼ਹਿਰ ਵੂਹਾਨ ਦੇ ਵਸਨੀਕਾਂ ਨੂੰ ਕਿਹਾ ਗਿਆ ਹੈ ਕਿ ਉਹ 'ਕਿਸੇ ਵਿਸ਼ੇਸ਼ ਕਾਰਨ ਬਿਨਾਂ' ਸ਼ਹਿਰ ਨਾ ਛੱਡਣ ਅਤੇ ਇਸ ਆਦੇਸ਼ ਦੇ ਨਾਲ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਵੂਹਾਨ ਤੋਂ ਹਵਾਈ ਉਡਾਣਾਂ ਅਤੇ ਰੇਲੱਗਡੀਆਂ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਸ਼ਹਿਰ ਤੋਂ ਬਾਹਰ ਜਾਂਦੀਆਂ ਸੜਕਾਂ 'ਤੇ ਟੌਲ ਬੰਦ ਕਰ ਦਿੱਤੇ ਹਨ, ਜਿਸ ਕਾਰਨ ਸ਼ਹਿਰ ਵਿੱਚ ਫਸੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸ ਆਦੇਸ਼ ਤੋਂ ਕੁਝ ਹੀ ਘੰਟਿਆਂ ਬਾਅਦ ਗੁਆਂਢੀ ਸ਼ਹਿਰ ਹੁਆਂਗਾਂਗ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਜਨਤਕ ਆਵਾਜਾਈ ਅਤੇ ਰੇਲ ਸੇਵਾਵਾਂ ਅੱਧੀ ਰਾਤ ਤੋਂ ਬਾਅਦ ਮੁਲਤਵੀ ਕਰ ਦਿੱਤੀਆਂ ਜਾਣਗੀਆਂ ਅਤੇ 75 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਵਸਨੀਕਾਂ ਨੂੰ ਸ਼ਹਿਰ ਨਾ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ।

ਚਮਗਿੱਦੜਾਂ ਜਾਂ ਸੱਪਾਂ ਤੋਂ ਫੈਲਿਆ ਹੋ ਸਕਦਾ ਹੈ ਵਾਇਰਸ

ਚੀਨ ਵਿੱਚ ਫੈਲੇ ਕੋਰੋਨਾਵਾਇਰਸ ਦੇ ਜੀਨ ਅਧਿਐਨ ਵਿੱਚ ਖ਼ੁਲਾਸਾ ਹੋਇਆ ਹੈ ਕਿ ਇਹ ਵਾਇਰਸ ਚਮਗਿੱਦੜਾਂ ਜਾਂ ਸੱਪਾਂ ਤੋਂ ਫੈਲਿਆ ਹੋ ਸਕਦਾ ਹੈ। ਪੇਈਚਿੰਗ ਦੀ ਚਾਈਨਿਜ਼ ਅਕੈਡਮੀ ਆਫ ਸਾਇੰਸਿਜ਼ ਦੇ ਰਸਾਲੇ ਵਿੱਚ ਛਪੇ ਅਧਿਐਨ ਅਨੁਸਾਰ ਇਸ ਤਰ੍ਹਾਂ ਦਾ ਵਾਇਰਸ ਚਮਗਿੱਦੜਾਂ ਵਿੱਚ ਵੀ ਪਾਇਆ ਜਾਂਦਾ ਹੈ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਸਿੱਧਾ ਚਮਗਿੱਦੜਾਂ ਤੋਂ ਫੈਲਿਆ ਹੈ ਜਾਂ ਕਿਸੇ ਹੋਰ ਪਸ਼ੂ ਰਾਹੀਂ ਮਨੁੱਖਾਂ ਤੱਕ ਪਹੁੰਚਿਆ ਹੈ।



Archive

RECENT STORIES