Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀ ਸੀ ਸਰਕਾਰ ਨੇ ਨਵੀਂ ਬਣ ਰਹੀ ''ਸਰੀ ਪੁਲੀਸ'' ਵਾਸਤੇ ਬੋਰਡ ਮੈਂਬਰਾਂ ਦੀ ਸੂਚੀ ਐਲਾਨੀ

Posted on June 29th, 2020


ਵਿਕਟੋਰੀਆ (ਚੜ੍ਹਦੀ ਕਲਾ ਬਿਊਰੋ)- ਬੀ ਸੀ ਸਰਕਾਰ ਨੇ ਸਰੀ ਵਿੱਚ ਲੋਕਲ ਪੁਲਿਸ ਦੀ ਕਾਇਮੀ ਲਈ ਰਾਹ ਪੱਧਰਾ ਕਰਦਿਆਂ ਸਿਟੀ ਔਫ਼ ਸਰੀ ਦੇ ਪਹਿਲੇ ਪੁਲੀਸ ਬੋਰਡ ਮੈਂਬਰਾਂ ਦੀ ਨਿਯੁਕਤੀ ਕਰ ਦਿੱਤੀ ਹੈ। ਮੇਅਰ ਡੱਗ ਮੈਕੱਲਮ ਨੇ ਸਰਕਾਰ ਦਾ ਧੰਨਵਾਦ ਕਰਿਦਆਂ ਖੁਸ਼ੀ ਜ਼ਾਹਰ ਕੀਤੀ ਹੈ ਕਿ ਸਰੀ ਦੇ ਲੋਕਾਂ ਦਾ ਸੁਪਨਾ ਜਲਦ ਪੂਰਾ ਹੋਣ ਜਾ ਰਿਹਾ ਹੈ।

ਲੈਫ਼ਟੀਨੈਂਟ ਗਵਰਨਰ ਇਨ ਕਾਉਂਸਲ ਨੇ ਭਾਈਚਾਰੇ ਦੇ ਸੱਤ ਮੈਂਬਰਾਂ ਨੂੰ ਪੁਲੀਸ ਐਕਟ ਦੇ ਸੈਕਸ਼ਨ 23(1)(c) ਅਧੀਨ ਸਿਟੀ ਔਫ਼ ਸਰੀ ਦੇ ਮਿਉਨਿਸਿਪਲ ਪੁਲੀਸ ਬੋਰਡ ਵਿੱਚ ਨਿਯੁਕਤ ਕੀਤਾ ਹੈ, ਜਿਸ ਵਿੱਚ ਸਰੀ ਦੇ ਮੇਅਰ ਨੂੰ ਮੁਖੀ ਅਤੇ ਮਿਉਨਿਸਿਪਲ ਕਾਉਂਸਲ ਦੁਆਰਾ ਨਿਯੁਕਤ ਇੱਕ ਵਿਅਕਤੀ ਨੂੰ ਨੌਂ-ਮੈਂਬਰੀ ਬੋਰਡ ਨੂੰ ਮੁਕੰਮਲ ਕਰਨ ਲਈ ਸ਼ਾਮਲ ਕੀਤਾ ਗਿਆ ਹੈ:

1. ਚੀਫ਼ ਹਾਰਲੇ ਚੈੱਪਲ, ਸੈਮੀਆਹਮੂ ਫ਼ਸਟ ਨੇਸ਼ਨ ਦੇ ਚੁਣੇ ਹੋਏ ਚੀਫ਼

2. ਚੈਨੇ ਕਲੋਕ, ਫ਼ਰੇਜ਼ਰ ਹੈੱਲਥ ਅਥੌਰਿਟੀ ਦੇ ਇੱਕ ਡਾਇਰੈਕਟਰ

3. ਐਲਿਜ਼ਾਬੈੱਥ ਮੌਡਲ, ਡਾਊਨਟਾਊਨ ਸਰੀ ਬਿਜ਼ਨੈੱਸ ਇੰਪਰੂਵਮੈਂਟ ਐਸੋਸੀਏਸ਼ਨ ਦੇ ਸੀ ਈ ਉ

4. ਜੇਮਜ਼ ਕਾਰਵਾਨਾ, ਮੀਡੀਏਟਰ ਅਤੇ ਆਰਬਿਟਰੇਟਰ

5. ਜਸਪ੍ਰੀਤ ਸੁੰਨਰ, ਵਕੀਲ ਅਤੇ ਹਸਪਤਾਲ ਮੁਲਾਜ਼ਮ ਯੂਨੀਅਨ ਦੇ ਕਿਰਤੀ ਸੰਪਰਕ ਪ੍ਰਤੀਨਿਧੀ

6. ਮਾਨਵ ਗਿੱਲ, ਫ਼ਰੇਜ਼ਰ ਹੈੱਲਥ ਅਥੌਰਿਟੀ ਦੇ ਕਲੀਨਿਕਲ ਉਪ੍ਰੇਸ਼ਨ ਦੇ ਮੈਨੇਜਰ

7. ਮੀਨਾ ਬ੍ਰਿਸਾਰਡ, ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਐਂਪਲੌਈਜ਼ ਦੇ ਰਿਜਨਲ ਡਾਇਰੈਕਟਰ

ਮੁਢਲੀਆਂ ਨਿਯੁਕਤੀਆਂ ਦੀ ਮਿਆਦ 12 ਤੋਂ 18 ਮਹੀਨੇ ਦੇ ਦਾਇਰੇ ਵਿੱਚ ਰਹੇਗੀ।

ਪੁਲੀਸ ਐਕਟ ਅਧੀਨ, ਸਰੀ ਪੁਲੀਸ ਵਿਭਾਗ ਨੂੰ ਸਥਾਪਤ ਕਰਨਾ ਅਤੇ ਉਸ ਦੀ ਨਿਗਰਾਨੀ ਕਰਨਾ ਬੋਰਡ ਦੀ ਜ਼ਿੰਮੇਵਾਰੀ ਹੈ ਅਤੇ ਇਹ ਪੁਲੀਸ ਸੇਵਾਵਾਂ ਦੇ ਡਾਇਰੈਕਟਰ ਦੀ ਨਿਗਰਾਨੀ ਦੇ ਅਧੀਨ ਹੋਵੇਗਾ, ਬੀ ਸੀ ਵਿੱਚ ਪੁਲੀਸ ਦੇ ਕੰਮਕਾਰ ਦਾ ਨਿਰੀਖਣ ਕਰਨਾ ਜਿਸ ਦੀ ਕਾਨੂੰਨੀ ਜ਼ਿੰਮੇਵਾਰੀ ਹੈ। ਬੋਰਡ ਦੇ ਚਾਰ ਮੁੱਖ ਪ੍ਰਸ਼ਾਸਕੀ ਕਾਰਜ ਹਨ:

ਪੁਲੀਸ ਅਤੇ ਅਸੈਨਿਕ ਕਰਮਚਾਰੀਆਂ ਦੇ ਰੁਜ਼ਗਾਰ ਪ੍ਰਦਾਨਕਰਤਾ ਵੱਜੋਂ ਕੰਮ ਕਰਨਾ;

ਪੁਲੀਸ ਵਿਭਾਗ ਲਈ ਮਾਲੀ ਨਿਰੀਖਣ ਪ੍ਰਦਾਨ ਕਰਨਾ;

ਵਿਭਾਗ ਲਈ ਨੀਤੀਆਂ ਅਤੇ ਦਿਸ਼ਾਨਿਰਦੇਸ਼ ਤੈਅ ਕਰਨਾ; ਅਤੇ

ਵਿਭਾਗ ਦੇ ਵਿਰੁੱਧ ਸੇਵਾਵਾਂ ਅਤੇ ਨੀਤੀ ਸਬੰਧਤ ਸ਼ਿਕਾਇਤਾਂ ਦਾ ਪ੍ਰਬੰਧਨ ਕਰਨਾ।

ਸਿਟੀ ਔਫ਼ ਸਰੀ ਦੀ ਪਰਿਵਰਤਨ ਯੋਜਨਾ ਦਾ ਅਗਲਾ ਕਦਮ ਬੋਰਡ ਦੁਆਰਾ ਇੱਕ ਚੀਫ਼ ਕੌਂਸਟੇਬਲ ਨੂੰ ਨੌਕਰੀ 'ਤੇ ਰੱਖਣਾ ਹੋਵੇਗਾ। ਮੰਤਰਾਲੇ ਦਾ ਸਟਾਫ਼ ਪਰਿਵਰਤਨ ਪ੍ਰਕਿਰਿਆ ਵਿੱਚ ਮਦਦ ਦੇਣ ਲਈ ਬੋਰਡ ਨਾਲ ਸਹਿਯੋਗ ਕਰੇਗਾ, ਜਿਸ ਵਿੱਚ ਆਉਣ ਵਾਲੇ ਹਫ਼ਤਿਆਂ ਦੌਰਾਨ ਇੱਕ ਜਾਣਕਾਰੀ ਅਤੇ ਸਿਖਲਾਈ ਸੈਸ਼ਨ ਪ੍ਰਦਾਨ ਕਰਨਾ ਸ਼ਾਮਲ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES