Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਧੂ ਮੂਸੇਵਾਲਾ ਆਪਣੇ ਆਪ ਨੂੰ ਫਸਦਾ ਵੇਖ ਪੁੱਜਾ ਆਈ ਜੀ ਪਟਿਆਲਾ ਦੇ ਦਰਬਾਰ

Posted on June 26th, 2020

ਪਟਿਆਲਾ- ਇੱਕ ਗੀਤ ਦੀ ਸ਼ੂਟਿੰਗ ਸਮੇਂ ਏ ਕੇ 47 ਚਲਾਉਣ ਦੇ ਕੇਸ ਵਿੱਚ ਨਾਮਜ਼ਦ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਆਪਣੇ ਆਪ ਨੂੰ ਫਸਦਾ ਵੇਖ ਇਸ ਵਾਰੀ ਆਈ ਜੀ ਪਟਿਆਲਾ ਦੇ ਦਰਬਾਰ ਪੁੱਜ ਗਿਆ ਹੈ। ਓਥੇ ਉਸ ਨੇ ਡੇਢ ਮਹੀਨੇ ਚੱਲੀ ਜਾਂਚ ਦੋਬਾਰਾ ਕਰਵਾਉਣ ਦੀ ਮੰਗ ਕੀਤੀ ਹੈ, ਜਿਸ ਉੱਤੇ ਆਈ ਜੀ ਨੇ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਬਣਾ ਦਿੱਤੀ ਹੈ।

ਵਰਨਣ ਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਖਿਲਾਫ ਪਹਿਲਾਂ ਕਰਫਿਊ ਦੀ ਉਲੰਘਣਾ ਦਾ ਕੇਸ ਬਣਿਆ ਸੀ, ਜਿਸ ਤੋਂ ਬਾਅਦ ਉਸ ਨੂੰ ਆਰਮਜ਼ ਐਕਟ ਹੇਠ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਕੇਸਾਂ ਦੀ ਜਾਂਚ ਦੌਰਾਨ ਮੂਸੇਵਾਲਾ ਖਿਲਾਫ 120 ਬੀ ਦੀ ਧਾਰਾ ਦਾ ਵਾਧਾ ਕੀਤਾ ਗਿਆ ਤਾਂ ਉਹ ਆਈ ਜੀ ਪਟਿਆਲਾ ਜਤਿੰਦਰ ਸਿੰਘ ਔਲਖ ਕੋਲ ਪੁੱਜ ਗਿਆ ਅਤੇ ਜਾਂਚ ਅਧਿਕਾਰੀ 'ਤੇ ਸਹੀ ਕਾਰਵਾਈ ਨਾ ਕਰਨ ਦੇ ਦੋਸ਼ ਲਾ ਦਿੱਤੇ, ਜਿਸ ਪਿੱਛੋਂ ਆਈ ਜੀ ਨੇ ਸੰਗਰੂਰ ਤੇ ਬਰਨਾਲਾ ਦੋਵਾਂ ਕੇਸਾਂ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ, ਜਿਹੜੀ ਸਿੱਧੂ ਮੂਸੇਵਾਲਾ ਖਿਲਾਫ ਜਾਂਚ ਕਰੇਗੀ ਤੇ ਪੁਰਾਣੇ ਅਧਿਕਾਰੀਆਂ ਨੂੰ ਇਸ ਦੀ ਜਾਂਚ ਤੋਂ ਹਟਾ ਦਿੱਤਾ ਗਿਆ ਹੈ। ਉਂਜ ਬੀਤੇ ਡੇਢ ਮਹੀਨੇ ਦੌਰਾਨ ਸਿੱਧੂ ਮੂਸੇਵਾਲਾ ਖਿਲਾਫ ਦੋਸ਼ਾਂ ਵਿੱਚ ਲੱਗੀਆਂ ਧਾਰਾਵਾਂ ਤੋਂ ਵੱਧ ਪੁਲਸ ਦੀਆਂ ਮਿਹਰਬਾਨੀਆਂ ਦਿੱਸੀਆਂ ਹਨ। ਕਈ ਮਹੀਨੇ ਤੋਂ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਪਹਿਲਾਂ ਸਿਰਫ ਕਰਫਿਊ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਤੇ ਫਿਰ ਹਾਈ ਕੋਰਟ ਦੇ ਵਕੀਲ ਵੱਲੋਂ ਅਰਜ਼ੀ ਦਾਇਰ ਕਰਨ ਤੋਂ ਬਾਅਦ ਅਸਲਾ ਐਕਟ ਦਾ ਕੇਸ ਦਰਜ ਕੀਤਾ ਗਿਆ, ਪਰ ਗ੍ਰਿਫਤਾਰੀ ਨਹੀਂ ਕੀਤੀ ਗਈ। ਜਾਂਚ ਮਸੂੇਵਾਲਾ ਦੇ ਖਿਲਾਫ ਹੋਈ ਤਾਂ ਇੱਕ ਮਹੀਨੇ ਬਾਅਦ ਬਰਨਾਲਾ ਪੁਲਸ ਤੋਂ ਜਾਂਚ ਵਾਪਸ ਲੈ ਕੇ ਜ਼ਿੰਮੇਵਾਰੀ ਐਸ ਐਸ ਪੀ ਸੰਗਰੂਰ ਨੂੰ ਸੌਂਪ ਦਿੱਤੀ ਗਈ ਅਤੇ ਕੇਸ ਦਰਜ ਹੋਣ ਤੋਂ ਬਾਅਦ ਕਰੀਬ ਡੇਢ ਮਹੀਨੇ ਬਾਅਦ ਪੁਲਸ ਨੇ ਹਥਿਆਰਾਂ ਨੂੰ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਨਹੀਂ ਕੀਤੀ। ਹਾਈ ਕੋਰਟ ਦੇ ਵਕੀਲ ਰਵੀ ਜੋਸ਼ੀ ਵੱਲੋਂ ਮੂਸੇਵਾਲਾ ਖਿਲਾਫ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਬਰਨਾਲਾ ਪੁਲਸ ਨੇ ਅਸਲਾ ਐਕਟ ਦੀ ਧਾਰਾ ਵਿੱਚ ਵਾਧਾ ਕੀਤਾ ਸੀ। ਵਕੀਲ ਜੋਸ਼ੀ ਨੇ ਕਿਹਾ ਕਿ ਬਰਨਾਲਾ ਕੋਰਟ ਵਿੱਚ ਮੰਗਲਵਾਰ ਨੂੰ ਇਸ ਕੇਸ ਵਿੱਚ ਨਾਮਜ਼ਦ ਇੰਦਰਵੀਰ ਤੇ ਕਰਮ ਸੁਖਬੀਰ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਲੱਗੀ ਹੋਈ ਸੀ, ਅੱਗੋਂ ਇਹ ਸੁਣਵਾਈ 25 ਜੂਨ ਨੂੰ ਹੋਵੇਗੀ।
ਆਈ ਜੀ ਜਤਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਮੂਸੇਵਾਲਾ ਨੇ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਸਿੱਟ ਕਾਇਮ ਕੀਤੀ ਗਈ ਹੈ, ਜਿਹੜੀ ਅਗਲੀ ਪੜਤਾਲ ਕਰੇਗੀ, ਉਸ ਦੀ ਰਿਪੋਰਟ ਵਿੱਚ ਸਭ ਕੁਝ ਸਾਫ ਹੋ ਜਾਵੇਗਾ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES