Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਬਕਾ ਸਰਪੰਚ ਜਗਪਾਲ ਸਿੰਘ ਉਰਫ ਜੋਗੀ ਦਹੇੜੂ 

ਖੰਨਾ ਦੇ ਐਸ.ਐਚ.ਓ. ਵਲੋਂ ਸਾਬਕਾ ਸਰਪੰਚ ਦੇ ਪਤੀ ਸਮੇਤ ਤਿੰਨ ਦੀ ਨਗਨ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ

Posted on April 17th, 2020


ਖੰਨਾ- ਖੰਨਾ ਦੇ ਥਾਣਾ ਸਦਰ ਦੇ ਐਸ.ਐਚ.ਓ. ਵਲੋਂ ਖੰਨਾ ਨੇੜਲੇ ਪਿੰਡ ਦਹੇੜੂ ਦੀ ਸਾਬਕਾ ਸਰਪੰਚ ਦੇ ਪਤੀ, ਉਸ ਦੇ ਪੁੱਤਰ ਤੇ ਉਨ੍ਹਾਂ ਦੇ ਇਕ ਹੋਰ ਸਾਥੀ ਨੂੰ ਕਰੀਬ 10 ਮਹੀਨੇ ਪਹਿਲਾਂ ਥਾਣੇ 'ਚ ਨਗਨ ਕਰਕੇ ਵੀਡੀਓ ਬਣਾਉਣ ਤੋਂ ਬਾਅਦ ਹੁਣ ਉਸ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਣ ਕਾਰਨ ਸ਼ਹਿਰ 'ਚ ਤਰਥੱਲੀ ਮੱਚ ਗਈ ਹੈ। ਮਾਮਲਾ ਉਸ ਵੇਲੇ ਹੋਰ ਭਖ ਗਿਆ ਜਦੋਂ ਐਸ.ਐਚ.ਓ. ਵਲੋਂ ਅਲਫ਼ ਨੰਗੇ ਕੀਤੇ ਗਏ ਜਗਪਾਲ ਸਿੰਘ ਉਰਫ ਜੋਗੀ ਦਹੇੜੂ ਤੇ ਸਾਥੀਆਂ ਨੇ ਆਪਣੇ ਵਕੀਲ ਰਾਹੀਂ ਇਕ ਈ-ਮੇਲ ਕਰਵਾ ਕੇ ਉੱਚ ਪੁਲਿਸ ਅਧਿਕਾਰੀਆਂ ਨੂੰ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ । 

ਜੋਗੀ ਦਹੇੜੂ ਨੇ ਦੋਸ਼ ਲਾਇਆ ਕਿ ਜੂਨ 2019 ਵਿਚ ਇਕ ਜ਼ਮੀਨੀ ਵਿਵਾਦ ਦੇ ਚੱਲਦਿਆਂ ਥਾਣਾ ਸਦਰ ਖੰਨਾ ਦੇ ਐਸ.ਐਚ.ਓ. ਬਲਜਿੰਦਰ ਸਿੰਘ ਨੇ ਦੋਰਾਹਾ ਦੇ ਕਾਂਗਰਸੀ ਕੌਾਸਲਰ ਰੂਬਲ ਨਾਲ ਮੇਰੇ ਜ਼ਮੀਨੀ ਵਿਵਾਦ ਨੂੰ ਲੈ ਕੇ ਮੇਰੇ ਨਾਲ ਇਹ ਬੇਹੱਦ ਸ਼ਰਮਨਾਕ ਹਰਕਤ ਕੀਤੀ ਸੀ। ਉਸ ਨੇ ਕਿਹਾ ਕਿ ਐਸ.ਐਚ.ਓ. ਬਲਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਸਾਡੀ ਮੋਟਰ 'ਤੇ ਆਇਆ ਤੇ ਸਾਡੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਕੁੱਟਮਾਰ ਤੋਂ ਬਾਅਦ ਮੈਨੂੰ ਮੇਰੇ 19 ਸਾਲਾ ਪੁੱਤਰ ਤੇ ਗੁਰਵੀਰ ਸਿੰਘ ਤੇ ਸਾਥੀ ਜਸਵੰਤ ਸਿੰਘ ਨੂੰ ਥਾਣਾ ਸਦਰ ਖੰਨਾ ਲਿਜਾ ਕੇ ਸਾਡੇ ਉੱਪਰ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਤੇ ਸਾਨੂੰ ਤਿੰਨਾਂ ਨੂੰ ਐਸ.ਐਚ.ਓ. ਦੇ ਕਮਰੇ ਵਿਚ ਅਲਫ਼ ਨੰਗਾ ਕਰਕੇ ਵੀਡੀਓ ਬਣਾਈ ਗਈ। ਸਾਡੇ ਤਿੰਨਾਂ 'ਤੇ ਝੂਠਾ ਚੋਰੀ ਤੇ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਸਾਨੂੰ ਜੇਲ੍ਹ ਭੇਜ ਦਿੱਤਾ ਗਿਆ।

ਜੋਗੀ ਨੇ ਕਿਹਾ ਕਿ ਹੁਣ ਮੈਂ ਡੀ. ਜੀ. ਪੀ., ਮੁੱਖ ਮੰਤਰੀ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਹੈ | ਇਸ ਦਰਮਿਆਨ ਲੋਕ ਇਨਸਾਫ਼ ਪਾਰਟੀ ਦੇ ਲੋਕ ਸਭਾ ਹਲਕਾ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਜੇ ਪੁਲਿਸ ਇਸ ਮਾਮਲੇ 'ਚ ਇਨਸਾਫ਼ ਨਾ ਦਿੱਤਾ ਤਾਂ ਅਸੀਂ ਆਪਣੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿਚ ਸੰਘਰਸ਼ ਕਰਨ ਤੋਂ ਨਹੀਂ ਝਿਜਕਾਂਗੇ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES