Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਜ਼ ਕਰਤਾਰਪੁਰ ਸਾਹਿਬ ਜਾਣਗੇ

Posted on February 12th, 2020


ਸੰਯੁਕਤ ਰਾਸ਼ਟਰ, 11 ਫਰਵਰੀ- ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਅਗਲੇ ਹਫ਼ਤੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣਗੇ। ਗੁਟੇਰੇਜ਼ ਐਤਵਾਰ ਨੂੰ ਇਸਲਾਮਾਬਾਦ ਪੁੱਜਣਗੇ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੁਲਾਕਾਤ ਕਰਨਗੇ। ਉਹ ਸਥਾਈ ਵਿਕਾਸ ਤੇ ਜਲਵਾਯੂ ਤਬਦੀਲੀ ਬਾਰੇ ਇਕ ਸਮਾਗਮ ’ਚ ਵੀ ਸ਼ਿਰਕਤ ਕਰਨਗੇ।

ਸਰਕਾਰੀ ਬੁਲਾਰੇ ਫ਼ਰਹਾਨ ਹੱਕ ਨੇ ਮੀਡੀਆ ਨੂੰ ਦੱਸਿਆ ਕਿ ਅਗਲੇ ਮੰਗਲਵਾਰ ਗੁਟੇਰੇਜ਼ ਗੁਰਦੁਆਰਾ ਸਾਹਿਬ ਜਾ ਸਕਦੇ ਹਨ। ਗੁਟੇਰੇਜ਼ 17 ਫਰਵਰੀ ਨੂੰ ਪਾਕਿ ’ਚ ਅਫ਼ਗਾਨ ਸ਼ਰਨਾਰਥੀਆਂ ਬਾਰੇ ਇਕ ਕੌਮਾਂਤਰੀ ਕਾਨਫ਼ਰੰਸ ਨੂੰ ਵੀ ਸੰਬੋਧਨ ਕਰਨਗੇ। ਉਹ ਹੋਰ ਵੀ ਕਈ ਉੱਚ ਪੱਧਰੀ ਪੈਨਲ ਸੰਵਾਦਾਂ ਤੇ ਸਮਾਗਮਾਂ ਵਿਚ ਸ਼ਿਰਕਤ ਕਰਨਗੇ। ਗੁਟੇਰੇਜ਼ 19 ਫਰਵਰੀ ਨੂੰ ਨਿਊਯਾਰਕ ਪਰਤਣਗੇ। ਇਸ ਤੋਂ ਪਹਿਲਾਂ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨਾਲ ਵੀ ਮੁਲਾਕਾਤ ਕਰਨਗੇ।

-ਪੀਟੀਆਈ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES