Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦਲ ਖਾਲਸਾ ਆਗੂ ਗਜਿੰਦਰ ਸਿੰਘ ਦਾ ਫੇਸਬੁੱਕ ਅਕਾਊਂਟ ਭਾਰਤ ਵਿੱਚ ਬਲਾਕ

Posted on January 31st, 2020

<p>ਗਜਿੰਦਰ ਸਿੰਘ<br></p>


ਅੰਮ੍ਰਿਤਸਰ- ਦਲ ਖਾਲਸਾ ਦੇ ਮੋਢੀ ਆਗੂਆਂ ਵਿੱਚੋਂ ਗਜਿੰਦਰ ਸਿੰਘ ਦੇ ਭਾਰਤ ਵਿਰੋਧੀ ਪ੍ਰਚਾਰ ਨੂੰ ਰੋਕਣ ਲਈ ਭਾਰਤ ਵਿੱਚ ਉਨ੍ਹਾਂ ਦੀ ਫੇਸਬੁੱਕ ਆਈ ਡੀ ਬਲਾਕ ਕਰ ਦਿੱਤੀ ਗਈ ਹੈ। ਇਸ ਵੇਲੇ ਦਲ ਖਾਲਸਾ ਦੇ ਸਰਪ੍ਰਸਤ ਗਜਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੰਨੇ ਉਤੇ ਇਹ ਸਤਰਾਂ ਦਰਜ ਕੀਤੀਆਂ ਹਨ ਕਿ ਭਾਰਤੀ ਹਾਕਮਾਂ ਨੇ ਉਸ ਦੀ ਫੇਸਬੁੱਕ ਆਈ ਡੀ 25-26 ਜਨਵਰੀ ਨੂੰ ਬਲਾਕ ਕਰ ਦਿੱਤੀ ਹੈ।

ਇਸ ਮਗਰੋਂ ਗਜਿੰਦਰ ਸਿੰਘ ਦਾ ਫੇਸਬੁੱਕ ਖਾਤਾ ਭਾਰਤ ਵਿੱਚ ਕਿਸੇ ਵੀ ਥਾਂ ਦਿਖਾਈ ਨਹੀਂ ਦਿੰਦਾ, ਪਰ ਇਸ ਨੂੰ ਭਾਰਤ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਦੇਖਿਆ ਜਾ ਸਕਦਾ ਹੈ। ਗਜਿੰਦਰ ਸਿੰਘ ਆਲੋਚਕ ਅਤੇ ਪੰਜਾਬੀ ਕਵੀ ਵੀ ਹਨ। ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੁਝ ਦਿਨ ਸਾਰੇ ਸਮਰਥਕ ਉਨ੍ਹਾਂ ਦਾ ਪੇਜ ਲੱਭਦੇ ਰਹੇ, ਪਰ ਕੋਈ ਜਾਣਕਾਰੀ ਨਾ ਮਿਲੀ। ਇਸ ਬਾਰੇ ਓਦੋਂ ਪਤਾ ਲੱਗਾ ਜਦੋਂ ਵਿਦੇਸ਼ ਵਿੱਚੋਂ ਇੱਕ ਦਲ ਖਾਲਸਾ ਆਗੂ ਨੇ ਗਜਿੰਦਰ ਸਿੰਘ ਦੀ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਉਨ੍ਹਾਂ ਦੀ ਫੇਸਬੁੱਕ ਆਈ ਡੀ ਭਾਰਤ ਵਿੱਚ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਉਨ੍ਹਾਂ ਦਾ ਫੇਸਬੁੱਕ ਪੇਜ ਓਥੇ ਨਹੀਂ ਖੁੱਲ੍ਹ ਰਿਹਾ। ਉਨ੍ਹਾਂ ਖਾਲਸਾ ਕੀਤਾ ਕਿ ਭਾਰਤ ਵਿੱਚ ਉਨ੍ਹਾਂ ਦੀ ਆਈ ਡੀ ਬੰਦ ਕੀਤੀ ਗਈ ਹੈ, ਪਰ ਵਿਦੇਸ਼ਾਂ ਵਿੱਚ ਇਹ ਚੱਲ ਰਹੀ ਹੈ।

ਭਾਰਤ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕੰਵਰਪਾਲ ਸਿੰਘ ਨੇ ਕਿਹਾ ਕਿ ਸੰਵਿਧਾਨ ਮੁਤਾਬਕ ਇਹ ਕਾਰਵਾਈ ਬੋਲਣ ਦਾ ਹੱਕ ਖੋਹਣ ਵਾਲੀ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤੀ ਪ੍ਰਬੰਧ ਦੀਆਂ ਸਿੱਖ ਵਿਰੋਧੀ ਨੀਤੀਆਂ 'ਤੇ ਆਲੋਚਕ ਵਜੋਂ ਟਿਪੱਣੀ ਕਰਦੇ ਰਹਿੰਦੇ ਸਨ। ਵਰਨਣ ਯੋਗ ਹੈ ਕਿ ਗਜਿੰਦਰ ਸਿੰਘ ਨੇ 29 ਸਤੰਬਰ 1981 ਨੂੰ ਸਿੱਖ ਮੰਗਾਂ ਲਈ ਭਾਰਤੀ ਹਵਾਈ ਜਹਾਜ਼ ਅਗਵਾ ਕੀਤਾ ਸੀ।



Archive

RECENT STORIES