Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਿੰਦੂ ਰਾਸ਼ਟਰਵਾਦੀ ਵਲੋਂ ਪੁਲੀਸ ਦੀ ਹਾਜ਼ਰੀ 'ਚ ਵਿਦਿਆਰਥੀਆਂ 'ਤੇ ਫਾਇਰਿੰਗ

Posted on January 31st, 2020


ਨਵੀਂ ਦਿੱਲੀ- ਰਾਜਘਾਟ ਵੱਲ ਵਿਰੋਧ ਮਾਰਚ ਕੱਢ ਰਹੇ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ 'ਤੇ ਇਕ ਵਿਅਕਤੀ ਨੇ ਪੁਲੀਸ ਦੀ ਮੌਜੂਦਗੀ ਵਿੱਚ ਪਿਸਤੌਲ ਤੋਂ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਰਕੇ ਸ਼ਾਦਾਬ ਫ਼ਾਰੂਕ ਨਾਂ ਦਾ ਵਿਦਿਆਰਥੀ ਜ਼ਖ਼ਮੀ ਹੋ ਗਿਆ। ਦਿੱਲੀ ਪੁਲੀਸ ਇਸ ਮੌਕੇ ਮੂਕ ਦਰਸ਼ਕ ਬਣਕੇ ਦੇਖਦੀ ਹੀ ਨਹੀਂ ਰਹੀ ਬਲਕਿ ਪੁਲਿਸ ਵਾਲੇ ਹਮਲਾਵਰ ਦੀਆਂ ਆਪਣੇ ਫੋਨ ਨਾਲ ਵੀਡੀਓਜ਼ ਵੀ ਬਣਾਉਂਦੇ ਰਹੇ।

ਪੁਲੀਸ ਨੇ ਪਿਸਤੌਲ ਲਹਿਰਾ ਰਹੇ ਅਤੇ ਧਮਕੀਆਂ ਦੇ ਰਹੇ ਵਿਅਕਤੀ ਨੂੰ ਫੜਨ ਦੀ ਪਹਿਲਾਂ ਕੋਈ ਕੋਸ਼ਿਸ਼ ਨਹੀਂ ਕੀਤੀ। ਜਦੋਂ ਹਮਲਾਵਰ ਗੋਪਾਲ ਵਿਦਿਆਰਥੀਆਂ ਵੱਲ ਪਿਸਤੌਲ ਤਾਣ ਕੇ ਖੜ੍ਹਾ ਸੀ ਤਾਂ ਮਹਿਜ਼ 10 ਮੀਟਰ ਦੀ ਦੂਰੀ 'ਤੇ ਜਾਮੀਆ ਐੱਸਐੱਚਓ ਉਪੇਂਦਰ ਸਿੰਘ ਦਰਜਨਾਂ ਪੁਲੀਸ ਮੁਲਾਜ਼ਮਾਂ ਨਾਲ ਖੜ੍ਹਾ ਸੀ ਪਰ ਉਸ ਨੇ ਗੋਲੀ ਚਲਾਉਣ ਤੋਂ ਸ਼ਖ਼ਸ ਨੂੰ ਨਹੀਂ ਰੋਕਿਆ। ਜਦੋਂ ਉਸ ਨੇ ਗੋਲੀ ਚਲਾ ਦਿੱਤੀ ਤਾਂ ਪੁਲੀਸ ਹਰਕਤ 'ਚ ਆਈ ਅਤੇ ਇਕ ਮੁਲਾਜ਼ਮ ਹਮਲਾਵਰ ਨੂੰ ਫੜ ਕੇ ਲੈ ਗਿਆ। ਪੁਲੀਸ ਨੇ ਜ਼ਖ਼ਮੀ ਵਿਦਿਆਰਥੀ ਸ਼ਾਦਾਬ ਫਾਰੂਕ ਨੂੰ ਹਸਪਤਾਲ ਪਹੁੰਚਾਉਣ ਲਈ ਬੈਰੀਕੇਡ ਤੱਕ ਨਹੀਂ ਹਟਾਇਆ।ਸ਼ਾਦਾਬ ਖੁਦ ਹੀ ਬੈਰੀਕੇਡ ਉਪਰ ਚੜ੍ਹ ਕੇ ਸਹਾਇਤਾ ਲਈ ਭੱਜਿਆ।

ਹਿੰਦੂ ਰਾਸ਼ਟਰ ਦਾ ਇਹ ਮਹਾਨ ''ਕ੍ਰਾਂਤੀਕਾਰੀ'' ਗੋਪਾਲ ਨੱਥੂ ਰਾਮ ਗੋਡਸੇ ਤੋਂ ਘੱਟ ਨਹੀਂ। ਨੱਥੂ ਰਾਮ ਗੋਡਸੇ ਨੂੰ ਅੰਗਰੇਜ਼ ਪੁਲੀਸ ਦੀ ਸ਼ਹਿ ਸੀ ਤੇ ਗੋਪਾਲ ਨੂੰ ਸਰਕਾਰੀ ਧਿਰ ਦੀ ਪੂਰੀ ਸਰਪ੍ਰਸਤੀ ਹਾਸਲ ਹੈ। ਗੋਲੀ ਚਲਾਉਣ ਵਾਲੇ ਵਿਅਕਤੀ ਨੇ ਇਸ ਘਟਨਾ ਨੂੰ ਅਚਾਨਕ ਅੰਜਾਮ ਨਹੀਂ ਦਿੱਤਾ, ਸਗੋਂ ਉਹ ਕਈ ਦਿਨਾਂ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ। ਗੋਪਾਲ ਨਾਂਅ ਦੇ ਇਸ ਵਿਅਕਤੀ ਨੇ ਗੋਲੀਬਾਰੀ ਤੋਂ ਪਹਿਲਾਂ ਫੇਸਬੁਕ ਲਾਈਵ ਕੀਤਾ ਸੀ। ਫੇਸਬੁੱਕ ਪੇਜ 'ਤੇ ਉਸ ਨੇ ਇਹ ਵੀ ਲਿਖਿਆ ਸੀ ਕਿ ਉਹ ਕਿਸੇ ਚੰਦਨ ਨਾਂਅ ਦੇ ਵਿਅਕਤੀ ਦੀ ਹੱਤਿਆ ਦਾ ਬਦਲਾ ਲੈਣ ਜਾ ਰਿਹਾ ਹੈ। 28 ਜਨਵਰੀ ਦੇ ਇਕ ਪੋਸਟ 'ਚ ਉਸ ਨੇ ਲਿਖਿਆ ਹੈ ਕਿ 31 ਜਨਵਰੀ ਤੱਕ ਉਸ ਦੀ ਕੋਈ ਵੀ ਪੋਸਟ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਇਕ ਹੋਰ ਪੋਸਟ 'ਚ ਉਸ ਨੇ ਲਿਖਿਆ ਹੈ ਕਿ ... ਸ਼ਾਹੀਨ ਬਾਗ.... ਖੇਡ ਖ਼ਤਮ।

ਆਪਣੇ ਆਪ ਨੂੰ 'ਰਾਮ ਭਗਤ' ਦੱਸਦਿਆਂ ਇਸ ਵਿਅਕਤੀ ਨੇ ਗੋਲੀ ਚਲਾਉਣ ਤੋਂ ਪਹਿਲਾਂ ਹਵਾ 'ਚ ਪਿਸਤੌਲ ਲਹਿਰਾਉਂਦਿਆਂ ਕਿਹਾ, ''ਯੇਹ ਲੋ ਆਜ਼ਾਦੀ।'' ਫਿਰ ਉਸ ਨੇ 'ਜੈ ਸ੍ਰੀਰਾਮ' ਅਤੇ 'ਦਿੱਲੀ ਪੁਲੀਸ ਜ਼ਿੰਦਾਬਾਦ, ਜਾਮੀਆ ਮਿਲੀਆ ਮੁਰਦਾਬਾਦ' ਦੇ ਨਾਅਰੇ ਵੀ ਲਗਾਏ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES