Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ ਤੇ ਪਾਕਿਸਤਾਨ ਵਿੱਚ ਸਿੱਖ ਮਹਿਫੂਜ਼ ਨਹੀਂ- ਗਿਆਨੀ ਹਰਪ੍ਰੀਤ ਸਿੰਘ

Posted on January 8th, 2020


'ਸਾਨੂੰ ਤਾਂ ਕਿਸੇ ਤੋਂ ਵੀ ਉਮੀਦ ਨਹੀਂ ਲਗਦੀ ਕਿ ਸਾਨੂੰ ਕੋਈ ਇਨਸਾਫ਼ ਦੁਆਏਗਾ'

ਅੰਮ੍ਰਿਤਸਰ- ''ਸੁਰੱਖਿਆ ਸਿੱਖਾਂ ਦੀ ਤਾਂ ਮੈਨੂੰ ਕਿਤੇ ਵੀ ਨਹੀਂ ਲਗਦੀ, ਹਿੰਦੁਸਤਾਨ 'ਚ ਮੱਧ ਪ੍ਰਦੇਸ਼ 'ਚ ਉਜਾੜਾ ਪੈ ਰਿਹਾ, ਸ਼ਿਲਾਂਗ ਵਿੱਚ ਉਜਾੜੇ ਦੀ ਤਲਵਾਰ ਲਮਕ ਰਹੀ ਹੈ। ਪਾਕਿਸਤਾਨ 'ਚ ਵੀ ਕਤਲ ਅਤੇ ਨਨਕਾਣਾ ਸਾਹਿਬ ਦੀ ਘਟਨਾ ਤੋਂ ਬਾਅਦ ਸਿੱਖਾਂ ਅੰਦਰ ਇੱਕ ਡਰ ਤਾਂ ਹੈ।''

ਇਸਦਾ ਪ੍ਰਗਟਾਵਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਵਿੱਚ ਸਿੱਖ ਨੌਜਵਾਨ ਦੇ ਕਤਲ ਅਤੇ ਨਨਕਾਣਾ ਸਾਹਿਬ ਦੀ ਘਟਨਾ ਬਾਰੇ ਆਪਣੀ ਪ੍ਰਤੀਕਿਰਿਆ ਵਜੋਂ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, ''ਸਾਨੂੰ ਤਾਂ ਕਿਸੇ ਤੋਂ ਵੀ ਉਮੀਦ ਨਹੀਂ ਲਗਦੀ ਕਿ ਸਾਨੂੰ ਕੋਈ ਇਨਸਾਫ਼ ਦੁਆਏਗਾ।''

ਦਰਅਸਲ ਬੀਤੇ ਸ਼ੁੱਕਰਵਾਰ ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਪਥਰਾਅ ਦੀ ਘਟਨਾ ਤੋਂ ਬਾਅਦ ਪੇਸ਼ਾਵਰ 'ਚ ਇੱਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਪਰਵਿੰਦਰ ਸਿੰਘ ਪਾਕਿਸਤਾਨ ਦੇ ਸਿੱਖ ਪੱਤਰਕਾਰ ਹਰਮੀਤ ਸਿੰਘ ਦਾ ਭਰਾ ਸੀ। ਪਰਵਿੰਦਰ ਸਿੰਘ ਖ਼ੈਬਰ ਪਖ਼ਤੂਨਖਵਾ ਇਲਾਕੇ ਦੇ ਸ਼ਾਂਗਲਾ ਤੋਂ ਆ ਰਿਹਾ ਸੀ। ਉਸਨੂੰ ਗੋਲੀ ਮਾਰੀ ਗਈ ਅਤੇ ਪੇਸ਼ਾਵਰ ਦੇ ਚਮਕਾਨੀ ਇਲਾਕੇ 'ਚ ਜੀਟੀ ਰੋਡ 'ਤੇ ਲਾਸ਼ ਨੂੰ ਸੁੱਟ ਦਿੱਤਾ ਗਿਆ। ਜਥੇਦਾਰ ਨੇ ਕਿਹਾ ਕਿ ਉਸ ਨੌਜਵਾਨ ਦੇ ਭਰਾ ਨਾਲ ਉਨ੍ਹਾਂ ਦੀ ਗੱਲ ਹੋਈ ਸੀ ਤੇ ਉਨ੍ਹਾਂ ਸਾਰੀ ਗੱਲਬਾਤ ਦੱਸੀ ਕਿ ਕਿਵੇਂ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES