Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਰਸ਼ਿਦ ਕਟਾਰੀਆ ਦੀ ਪੁਰਾਣੀ ਤਸਵੀਰ

ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

Posted on December 6th, 2019


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਬੀ. ਸੀ. ਤੋਂ ਅਲਬਰਟਾ ਜਾਂਦੇ ਪ੍ਰਮੁੱਖ ਹਾਈਵੇਅ ਵੰਨ 'ਤੇ ਮੇਰਿਟ ਸ਼ਹਿਰ ਨਜ਼ਦੀਕ ਪੈਂਦੀ ਲਾਰਸਨ ਹਿੱਲ 'ਤੇ ਇੱਕ ਕਾਰ ਬੇਕਾਬੂ ਹੋ ਕੇ ਟਰੱਕ ਹੇਠਾਂ ਵੜ ਗਈ, ਜਿਸ ਕਾਰਨ ਇੱਕ ਜਣੇ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋਏ ਹਨ।

ਮਰਨ ਵਾਲੇ ਦੀ ਪਛਾਣ 21 ਸਾਲਾ ਅਰਸ਼ਿਦ ਕਟਾਰੀਆ ਵਜੋਂ ਹੋਈ ਹੈ, ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀ ਸੀ। ਪੰਜਾਬ ਦੇ ਮੱਖੂ ਕਸਬੇ ਨਾਲ ਸਬੰਧਤ ਅਰਸ਼ਿਦ ਕਟਾਰੀਆ ਦੇ ਮਾਤਾ ਜੀ ਉਸਨੂੰ ਮਿਲਣ ਇਸ ਵਕਤ ਕੈਨਡਾ ਆਏ ਹੋਏ ਸਨ। ਉਸਦੇ ਪਿਤਾ ਜੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਾਦਸੇ ਵਕਤ ਅਰਸ਼ਿਦ ਖੁਦ ਗੱਡੀ ਚਲਾ ਰਿਹਾ ਸੀ। ਜਾਪਦਾ ਹੈ ਕਿ ਉਸਨੂੰ ਕੋਕੋਹਾਲਾ ਹਾਈਵੇਅ 'ਤੇ ਸਰਦ ਰੁੱਤ 'ਚ ਠੰਡ ਕਾਰਨ ਸ਼ੀਸ਼ਾ ਬਣੀ ਰਹਿੰਦੀ ਸੜਕ 'ਤੇ ਗੱਡੀ ਚਲਾਉਣ ਦਾ ਤਜ਼ਰਬਾ ਨਹੀਂ ਸੀ।

ਹਰ ਸਾਲ ਉੱਤਰੀ ਅਮਰੀਕਾ ਦੇ ਇਸ ਖਤਰਨਾਕ ਕੋਕੋਹਾਲਾ ਹਾਈਵੇਅ ‘ਤੇ ਸੜਕ ਹਾਦਸਿਆਂ ‘ਚ ਅਨੇਕਾਂ ਗੱਡੀਆਂ ਅਤੇ ਟਰੱਕਾਂ ਦੇ ਚਾਲਕਾਂ ਦੀ ਮੌਤ ਹੁੰਦੀ ਹੈ, ਜਿਸ ਦਾ ਵੱਡਾ ਕਾਰਨ ਅਚਾਨਕ ਬਦਲ ਜਾਂਦਾ ਮੌਸਮ ਅਤੇ ਠੰਡ ਕਾਰਨ ਜੰਮੀਆਂ ਤਿਲਕਣ ਭਰਪੂਰ ਸੜਕਾਂ ਬਣਦੀਆਂ ਹਨ। ਸਥਾਨਕ ਭਾਈਚਾਰੇ ਨੇ ਅਰਸ਼ਿਦ ਦੇ ਪਰਿਵਾਰ ਦੀ ਮਾਇਕ ਸਹਾਇਤਾ ਲਈ ਕੁਝ ਰਾਸ਼ੀ ਇਕੱਤਰ ਕਰ ਲਈ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES