Posted on November 29th, 2019
ਹੈਦਰਾਬਾਦ- ਤੇਲੰਗਾਨਾ 'ਚ 27 ਸਾਲਾ ਵੈਟਨਰੀ ਡਾਕਟਰ ਪ੍ਰਿਅੰਕਾ ਰੈੱਡੀ ਨੂੰ ਹੈਦਰਾਬਾਦ-ਬੰਗਲੁਰੂ ਨੈਸ਼ਨਲ ਹਾਈਵੇਅ ਤੋਂ ਅਗਵਾ ਕਰਕੇ ਉਸਦਾ ਸਮੂਹਿਕ ਬਲਾਤਕਾਰ ਕੀਤਾ ਗਿਆ। ਉਸਦੀ ਬੁਰੀ ਤਰਾਂ ਸਾੜੀ ਲਾਸ਼ ਉਸਦੀ ਸਕੂਟਰੀ ਖ਼ਰਾਬ ਹੋਣ ਵਾਲੀ ਥਾਂ ਤੋਂ ਤੀਹ ਕਿੱਲੋਮੀਟਰ ਦੂਰ ਮਿਲੀ। ਹੈਦਰਾਬਾਦ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਦਾਅਵਾ ਕੀਤਾ ਹੈ। ਇਹ ਟਰੱਕ ਡਰਾਈਵਰ ਅਤੇ ਕਲੀਨਰ ਹਨ। ਇਨ੍ਹਾਂ ਨੇ ਸ਼ਰਾਬ ਪੀਣ ਤੋਂ ਬਾਅਦ ਮਹਿਲਾ ਡਾਕਟਰ ਨੂੰ 7 ਘੰਟੇ ਤੱਕ ਬੰਦੀ ਬਣਾ ਕੇ ਸਮੂਹਕ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ 30 ਕਿਲੋਮੀਟਰ ਦੂਰ ਲਿਜਾ ਕੇ ਅੱਗ ਲਗਾ ਦਿੱਤੀ ਸੀ।
ਸ਼ਾਦਨਗਰ 'ਚ ਰਹਿੰਦੀ ਇਹ ਵੈਟਰਨਰੀ ਡਾਕਟਰ ਲਗਭਗ 30 ਕਿਲੋਮੀਟਰ ਦੂਰ ਸ਼ਮਸਾਬਾਦ 'ਚ ਇੱਕ ਵੈਟਨਰੀ ਹਸਪਤਾਲ 'ਚ ਕੰਮ ਕਰਦੀ ਸੀ। ਉਹ ਰੋਜ਼ਾਨਾ ਹੈਦਰਾਬਾਦ-ਬੰਗਲੁਰੂ ਨੈਸ਼ਨਲ ਹਾਈਵੇਅ 'ਤੇ ਸਥਿਤ ਤੋਂਡੁਪੱਲੀ ਟੋਲ ਪਲਾਜ਼ਾ 'ਤੇ ਆਪਣੀ ਸਕੂਟੀ ਪਾਰਕ ਕਰਦੀ ਸੀ ਅਤੇ ਇੱਥੋਂ ਕੈਬ ਲੈ ਕੇ ਹਸਪਤਾਲ ਤੱਕ ਜਾਂਦੀ ਸੀ।
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਵੀ ਡਾਕਟਰ ਵੈਟਨਰੀ ਹਸਪਤਾਲ ਤੋਂ ਟੋਲ ਪਲਾਜ਼ਾ 'ਤੇ ਪੁੱਜੀ। ਰਾਤ 9.22 ਵਜੇ ਉਸ ਨੇ ਆਪਣੀ ਭੈਣ ਨੂੰ ਫੋਨ 'ਤੇ ਦੱਸਿਆ ਕਿ ਉਸ ਦੀ ਸਕੂਟੀ ਦਾ ਇਕ ਟਾਇਰ ਪੰਕਚਰ ਹੈ। ਇੱਕ ਵਿਅਕਤੀ ਨੇ ਉਸ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਕੁੱਝ ਦੇਰ ਬਾਅਦ ਉਸ ਨੇ ਦੁਬਾਰਾ ਫੋਨ ਕਰ ਕੇ ਦੱਸਿਆ ਕਿ ਮਦਦ ਦੀ ਪੇਸ਼ਕਸ਼ ਕਰਨ ਵਾਲਾ ਵਿਅਕਤੀ ਕਹਿ ਰਿਹਾ ਹੈ ਕਿ ਆਸਪਾਸ ਦੀਆਂ ਦੁਕਾਨਾਂ ਬੰਦ ਹਨ ਅਤੇ ਪੰਕਚਰ ਠੀਕ ਕਰਵਾਉਣ ਲਈ ਸਕੂਟੀ ਨੂੰ ਕਿਸੇ ਦੂਜੀ ਥਾਂ 'ਤੇ ਲਿਜਾਣਾ ਪਵੇਗਾ।
ਪਰਿਵਾਰ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਜਦੋਂ ਡਾਕਟਰ ਨੇ ਆਪਣੀ ਭੈਣ ਨੂੰ ਫੋਨ ਕੀਤਾ ਤਾਂ ਉਹ ਡਰੀ ਹੋਈ ਸੀ ਤੇ ਉਸਨੇ ਕਿਹਾ ਸੀ ਕਿ ਉਹ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਮ੍ਰਿਤਕਾ ਦੀ ਭੈਣ ਨੇ ਦੱਸਿਆ ਕਿ ਉਸ ਨੇ ਆਪਣੀ ਭੈਣઠਨੂੰ ਨੇੜੇ ਦੇ ਟੋਲ ਗੇਟ 'ਤੇ ਇੰਤਜ਼ਾਰ ਕਰਨ ਲਈ ਕਿਹਾ ਸੀ ਕਿਉਂਕਿ ਉਸ ਨੇ ਦੱਸਿਆ ਸੀ ਕਿ ਜਿੱਥੇ ਉਹ ਖੜ੍ਹੀ ਹੈ, ਉਥੇ ਨੇੜੇ ਹੀ ਟਰੱਕ ਖੜ੍ਹੇ ਹਨ ਅਤੇ ਕੁਝ ਲੋਕ ਵੀ ਹਨ। ਅਜਿਹੀ ਸਥਿਤੀ 'ਚ ਉਸ ਨੂੰ ਡਰ ਲੱਗ ਰਿਹਾ ਹੈ। ਭੈਣ ਨੇ ਕਿਹਾ, ''ਮੈਂ ਉਸ ਨੂੰ ਸਕੂਟੀ ਨੂੰ ਵੀ ਉਥੇ ਛੱਡ ਜਾਣ ਲਈ ਕਿਹਾ ਸੀ। ਪਰ ਜਦੋਂ ਮੈਂ ਥੋੜ੍ਹੀ ਦੇਰ ਬਾਅਦ ਉਸ ਨੂੰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ।''
ਪੁਲਿਸ ਮੁਤਾਬਕ ਬੁੱਧਵਾਰ ਰਾਤ ਚਾਰ ਟਰੱਕ ਡਰਾਈਵਰ ਅਤੇ ਕਲੀਨਰ ਟੋਲ ਪਲਾਜੇ ਨੇੜੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਨਜ਼ਰ ਇਕੱਲੀ ਖੜ੍ਹੀ ਡਾਕਟਰ 'ਤੇ ਪਈ। ਉਹ ਪੰਕਚਰ ਠੀਕ ਕਰਵਾਉਣ ਬਹਾਨੇ ਉਸ ਨੂੰ ਆਪਣੇ ਨਾਲ ਲੈ ਗਏ। ਉਨ੍ਹਾਂ ਨੇ ਉਸ ਨਾਲ ਕਥਿਤ ਤੌਰ 'ਤੇ ਸਮੂਹਿਕ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ ਨੂੰ ਲਗਭਗ 30 ਕਿਲੋਮੀਟਰ ਦੂਰ ਇਕ ਉਸਾਰੀ ਅਧੀਨ ਪੁਲ ਥੱਲੇ ਲੈ ਗਏ। ਫਿਰ ਲਾਸ਼ ਨੂੰ ਚਾਦਰ 'ਚ ਲਪੇਟਿਆ ਅਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।
Posted on December 6th, 2019
Posted on December 6th, 2019
Posted on December 6th, 2019
Posted on November 29th, 2019
Posted on November 28th, 2019
Posted on November 28th, 2019
Posted on November 27th, 2019
Posted on November 22nd, 2019
Posted on November 22nd, 2019