Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵਿਲੀਅਮਜ਼ ਲੇਕ (ਬੀ ਸੀ) ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

Posted on November 27th, 2019ਵਿਲੀਅਮਜ਼ ਲੇਕ/ਬੀ ਸੀ (ਹਰਦੇਵ ਸਿੰਘ ਜੌਹਲ)- ਅਕਾਲ ਪੁਰਖ ਦੀ ਅਪਾਰ ਕਿਰਪਾ ਦੁਆਰਾ ਵਿਲੀਅਮਜ਼ ਲੇਕ (ਬੀ ਸੀ) ਕੈਨੇਡਾ ਦੇ ਦੋ ਗੁਰੂਘਰਾਂ (ਗੁਰਦੁਆਰਾ ਵੈਸਟਰਨ ਸਿੰਘ ਸਭਾ ਤੇ ਗੁਰਦਆਰਾ ਗੁਰੂ ਨਾਨਕ ਸਿੱਖ ਟੈਂਪਲ ) ਵਿਖੇ ਪਹਿਲੀ ਪਾਤ਼ਸਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ।

ਪਿਛਲੇ ਦੋ ਹਫ਼ਤਿਆਂ ਤੋਂ ਅਰੰਭੇ ਇਸ ਕੀਰਤਨ ਸਮਾਗਮ ‘ਚ ਰਾਗੀ ਜਥਿਆਂ ਭਾਈ ਹਰਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (ਤਰਨਤਾਰਨ ਵਾਲੇ) ਅਤੇ ਭਾਈ ਨਵਨੀਤ ਸਿੰਘ ਜੀ ਪਟਿਆਲੇ ਵਾਲਿਆਂ ਨੇ ਰੋਜ਼ਾਨਾ ਸੋਦਰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਕ੍ਰਮਵਾਰ ਇਕ ਇਕ ਹਫਤਾ ਗੁਰਦੁਆਰਾ ਸਾਹਿਬ ‘ਚ ਕੀਰਤਨ ਦੀ ਸੇਵਾ ਨਿਭਾਈ। ਪਹਿਲੇ ਹਫ਼ਤੇ ਗੁਰਦਆਰਾ ਵੈਸਟਰਨ ਸਿੰਘ ਸਭਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ 15 ਨਵੰਬਰ ਦਿਨ ਸ਼ੁੱਕਰਵਾਰ ਤੋਂ ਅਰੰਭਕਰ ਕੇ ਸੰਪੂਰਨਤਾ ਦੇ ਭੋਗ 17 ਨਵੰਬਰ ਦਿਨ ਐਤਵਾਰ ਸਵੇਰ ਸਮੇਂ  ਪਾਏ ਗਏ। ਗੁਰ ਸਾਹਿਬ ਦੇ ਵਜ਼ੀਰ ਗਿਆਨੀ ਕਾਰਜ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਤੇ ਸਿੱਧ-ਗੋਸ਼ਟੀ ਦਾਵਿਸਥਾਰ ਕਥਾ ਦੁਆਰਾ ਵਰਨਣ ਕੀਤਾ। ਉਪਰੰਤ ਰਾਗੀ ਜਥੇ ਨੇ ਕੀਰਤਨ ਦੀ ਸੇਵਾ ਨਿਭਾਈ। ਸਮਾਪਤੀ ਸਮੇਂ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।

ਦੂਸਰੇ ਹਫ਼ਤੇ 22 ਨਵੰਬਰ ਦਿਨ ਸ਼ੁੱਕਰਵਾਰ ਤੋਂ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਵਿਖੇ ਸ੍ਰੀ ਅਖੰਡ ਪਾਠ ਅਰੰਭ ਕਰ ਕੇ 24 ਨਵੰਬਰ ਦਿਨ ਐਤਵਾਰ ਸੰਪੂਰਨਤਾ ਦੇ ਭੋਗ ਪਾਏ ਗਏ ਤੇ ਗੁਰੂਘਰ ਦੇ ਵਜ਼ੀਰ ਗਿਆਨੀ ਜਰਨੈਲ ਸਿੰਘ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕਦੇਵ ਜੀ ਦੇ ਜੀਵਨ ਬਾਰੇ ਵਿਸਥਾਰ ਸਾਹਿਤ ਕਥਾ ਕੀਤੀ। ਉਪਰੰਤ ਰਾਗੀ ਜਥੇ ਨੇ ਕੀਰਤਨ ਦੁਆਰਾ ਸੰਗਤਾਂਨੂੰ ਨਿਹਾਲ ਕੀਤਾ ਤੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।

ਦੋ ਹਫ਼ਤੇ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਨਾਲ ਸੇਵਾ ਕੀਤੀ। ਇੱਥੇ ਸਿੱਖ ਸੰਗਤਾਂ ਦੀ ਜਾਣਕਾਰੀ ਲਈ ਦੱਸਦੇ ਹਾਂ ਕਿ ਇਸ ਸ਼ਹਿਰ ਦੇ ਗੁਰੂ ਘਰਾਂ ‘ਚ ਸਾਢੇ ਚਾਰ ਦਹਾਕਿਆਂ ਤੋਂ ਸ੍ਰੀ ਅਖੰਡਪਾਠ ਸਾਹਿਬ ਜੀ ਦੀਆਂ ਰੌਲਾਂ ਦੇ ਕਾਰਜ ਦੀ ਸੇਵਾ ਹਮੇਸ਼ਾਂ ਸੇਵਾਦਾਰਾਂ ਵੱਲੋਂ ਭੇਟਾ ਰਹਿਤ ਕੀਤੀ ਜਾਂਦੀ ਹੈ ਜੋ ਕਿ ਸਾਰੀ ਸੰਗਤ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਦੀ ਹੈ।

ਸਮਾਗਮ ਦੇ ਅੰਤ ਵਿੱਚ ਦੋਹਾਂ ਗੁਰੂਘਰਾਂ ਦੇ ਮੁਖੀ ਸੇਵਾਦਾਰਾਂ ਭਾਈ ਬਲਿਹਾਰ ਸਿੰਘ ਦੁਸਾਂਝ, ਮੁੱਖ ਸੇਵਾਦਾਰ (ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਜ਼ ਲੇਕ (ਬੀ ਸੀ) ਅਤੇ ਭਾਈ ਹਰਿੰਦਰ ਸਿੰਘ ਵੈਦ, ਮੁੱਖ ਸੇਵਾਦਾਰ ਗੁਰਦਆਰਾ ਗੁਰੂ ਨਾਨਕ ਸਿੱਖ ਟੈਂਪਲ ਵਿਲੀਅਮਜ਼ ਲੇਕ (ਬੀ ਸੀ) ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਗਈ ਤੇ ਹਾਜ਼ਰ ਹੋਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਆਖ ਕੇ ਧੰਨਵਾਦ ਕੀਤਾ ਗਿਆ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES