Posted on November 22nd, 2019
ਸਾਬਕਾ ਲਿਬਰਲ ਐਮ. ਪੀ. ਮਾਰੀਓ ਸਿਲਵਾ ਅਤੇ ਭਾਰਤ ਪੱਖੀ ਲੇਖਕ ਤਾਰੇਕ ਫਤੇਹ ਨਾਲ ਵੀ ਜੁੜੇ ਸਬੰਧ
ਸਰੀ (ਅਕਾਲ ਗਾਰਡੀਅਨ ਬਿਊਰੋ)- ਭਾਰਤ ਦੀ ਮੋਦੀ ਸਰਕਾਰ ਵਲੋਂ ਸਿਰਫ ਭਾਰਤੀ ਮੀਡੀਏ ਅਤੇ ਸੋਸ਼ਲ ਮੀਡੀਆ ਰਾਹੀਂ ਹੀ ਪ੍ਰਾਪੇਗੰਡਾ ਨਹੀਂ ਪਰੋਸਿਆ ਜਾਂਦਾ ਬਲਕਿ ਦੁਨੀਆ ਦੇ 65 ਦੇਸ਼ਾਂ ਵਿੱਚ, ਅੱਡ-ਅੱਡ ਨਾਵਾਂ ਥੱਲੇ ਖੜ੍ਹੇ ਕੀਤੇ ਗਏ 265 ਮੀਡੀਆ ਪੋਰਟਲਾਂ ਰਾਹੀਂ ਵੀ ਝੂਠੀਆਂ ਖਬਰਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ। ਉਪਰੋਕਤ ਇੰਕਸ਼ਾਫ ਬਰੱਸਲਜ਼ (ਜਨੇਵਾ) ਸਥਿਤ ਇੱਕ ਗੈਰ ਸਰਕਾਰੀ ਸੰਸਥਾ 'ਯੂਰਪੀਅਨ ਡਿਸਇਨਫੋ ਲੈਬ' ਵਲੋਂ ਕੀਤਾ ਗਿਆ ਹੈ।
'ਯੂਰਪੀਅਨ ਡਿਸਇਨਫੋ ਲੈਬ' ਵਲੋਂ ਦੁਨੀਆ ਭਰ 'ਚ ਭਾਰਤੀ ਪ੍ਰਾਪੇਗੰਡਾ ਕਰਨ ਲਈ 265 ਦੇ ਕਰੀਬ ਅਜਿਹੀਆਂ ਵੈਬਸਾਈਟਾਂ ਬੇਨਕਾਬ ਕੀਤੀਆਂ ਗਈਆਂ ਹਨ, ਜੋ ਅੱਡ ਅੱਡ ਮੁਲਕਾਂ 'ਚ ਚਲਦੇ ਅਖਬਾਰਾਂ ਦੇ ਨਾਲ ਮਿਲੇ ਜੁਲਦੇ ਨਾਮ ਰੱਖ ਕੇ ਬਣਾਈਆਂ ਗਈਆਂ ਸਨ। ਕੈਨੇਡਾ ਵਿੱਚ ਵੀ ਅਜਿਹੀਆਂ ਦਰਜਨ ਦੇ ਕਰੀਬ ਵੈਬਸਾਈਟਾਂ ਸਰਗਰਮ ਸਨ। ਇਨ੍ਹਾਂ ਦਾ ਸਬੰਧ "ਸ੍ਰੀਵਾਸਤਵ ਗਰੁੱਪ" ਨਾਲ ਜੁੜਦਾ ਸੀ, ਜਿਸਦਾ ਨਾਮ ਕੁਝ ਦਿਨ ਪਹਿਲਾਂ ਕਸ਼ਮੀਰ ਦੇ ਉਸ ਦੌਰੇ ਨਾਲ ਹੈ, ਜਿਸ ਵਿੱਚ ਵਿਦੇਸ਼ੀ ਸਿਆਸਤਦਾਨਾਂ ਨੂੰ ਕਸ਼ਮੀਰ ਲਿਜਾ ਕੇ ਹਾਲਾਤ (ਆਪਣੀ ਮਰਜ਼ੀ) ਦਿਖਾਏ ਗਏ ਸਨ। ਕੁਝ ਵੈਬਸਾਈਟਾਂ 'ਤੇ ਭਾਰਤ ਪੱਖੀ ਕੈਨੇਡੀਅਨ ਲੇਖਕ ਤਾਰੇਕ ਫਤੇਹ ਦੇ ਲੇਖ ਵੀ ਪਾਏ ਗਏ ਤੇ ਸੀਬੀਸੀ ਨਾਲ ਗੱਲ ਕਰਦਿਆਂ ਫਤੇਹ ਨੇ ਮੰਨਿਆ ਕਿ ਉਸਨੂੰ ਸ੍ਰੀਵਾਸਤਾਵ ਵਲੋਂ ਪੈਸੇ ਮਿਲੇ ਸਨ।
'ਯੂਰਪੀਅਨ ਡਿਸਇਨਫੋ ਲੈਬ' ਵਲੋਂ ਦੀ ਪੜਤਾਲੀਆ ਰਿਪੋਰਟ ਅਨੁਸਾਰ, ਭਾਰਤੀ ਏਜੰਸੀਆਂ ਵਲੋਂ ਮੀਡੀਆ ਵੈਬਸਾਈਟਾਂ/ਪੋਰਟਲਾਂ ਦਾ ਇਹ ਸਿਲਸਿਲਾ ਇਸ ਲਈ ਖੜ੍ਹਾ ਕੀਤਾ ਗਿਆ ਹੈ ਤਾਂ ਕਿ ਯੂਨਾਇਟਿਡ ਨੇਸ਼ਨਜ਼ ਅਤੇ ਯੂਰਪੀਅਨ ਯੂਨੀਅਨ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਨ੍ਹਾਂ ਵੈਬਸਾਈਟਾਂ/ਪੋਰਟਲਾਂ ਰਾਹੀਂ ਖਾਸਕਰ ਪਾਕਿਸਤਾਨ ਵਿਰੋਧੀ ਖਬਰਾਂ ਤੇ ਆਰਟੀਕਲ ਪ੍ਰਸਾਰਿਤ ਕੀਤੇ ਜਾਂਦੇ ਹਨ। ਇਨ੍ਹਾਂ ਜਾਅਲੀ ਨਿਊਜ਼ ਵੈਬਸਾਈਟਾਂ/ਪੋਰਟਲਾਂ ਵਿੱਚ 'ਨੀਊਯਾਰਕ ਮੌਰਨਿੰਗ ਟੈਲੀਗ੍ਰਾਫ', 'ਡਬਲਿਨ ਗਜ਼ਟ', 'ਟਾਈਮਜ਼ ਆਫ ਪੁਰਤਗਾਲ', '24 ਆਵਰ ਵੈਨਕੂਵਰ', '24 ਆਵਰ ਟਰਾਂਟੋ' ਆਦਿ ਸ਼ਾਮਲ ਹਨ, ਜਿਹੜੇ ਭਾਰਤ ਸਰਕਾਰ ਦੇ ਨਜ਼ਰੀਏ ਨੂੰ ਪ੍ਰਸਾਰਦੇ ਹਨ।
ਇਸ ਰਿਪੋਰਟ ਵਿੱਚ ਇਹ ਵੀ ਇੰਕਸ਼ਾਫ ਕੀਤਾ ਗਿਆ ਹੈ ਹੈ ਕਿ ਹਾਲ ਹੀ ਵਿੱਚ ਜਿਹੜੇ ਯੂਰਪੀਅਨ ਪਾਰਲੀਮੈਂਟ ਦੇ 27 ਮੈਬਰਾਂ ਨੇ, ਭਾਰਤੀ ਕਸ਼ਮੀਰ ਦਾ ਦੌਰਾ ਕੀਤਾ ਸੀ, ਇਸ ਦਾ ਪ੍ਰਬੰਧ ਜਿਸ ‘ਸ੍ਰੀਵਾਸਤਵ ਗਰੁੱਪ’ ਵਲੋਂ ਕੀਤਾ ਗਿਆ ਸੀ, ਜਿਹੜਾ ਗਰੁੱਪ ਕਿ ਇਨ੍ਹਾਂ ਜਾਅਲੀ ਪੋਰਟਲਾਂ ਨਾਲ ਜੁੜਿਆ ਹੋਇਆ, ਭਾਰਤ ਸਰਕਾਰ ਦਾ ਫਰੰਟ ਹੈ। ਇਸ ਗਰੁੱਪ ਨੇ ਅੱਗੋਂ ਬਹੁਤ ਸਾਰੀਆਂ ਗੈਰ-ਸਰਕਾਰੀ ਸੰਸਥਾਵਾਂ ਤੇ ਥਿੰਕ ਟੈਂਕ ਖੜ੍ਹੇ ਕੀਤੇ ਹੋਏ ਹਨ। ਇਨ੍ਹਾਂ ਵਿੱਚ 'ਨੀਊ ਡੇਲੀ ਟਾਈਮਜ਼' ਅਤੇ 'ਇੰਟਰਨੈਸ਼ਨਲ ਇੰਸਟੀਚਿਊਟ ਫਾਰ ਨਾਨ-ਐਲਾਇਨਡ ਸਟੱਡੀਜ਼' ਸ਼ਾਮਲ ਹਨ। ਯਾਦ ਰਹੇ ਯੂਰਪੀਅਨ ਯੂਨੀਅਨ ਦੇ 27 ਮੈਂਬਰ ਪਾਰਲੀਮੈਂਟਾਂ ਦੇ ਕਸ਼ਮੀਰ ਦੌਰੇ ਦਾ ਸਾਰਾ ਪ੍ਰਬੰਧ 'ਇੰਟਰਨੈਸ਼ਨਲ ਇੰਸਟੀਚਿਊਟ ਫਾਰ ਨਾਨ ਐਲਾਇਨਡ ਸਟੱਡੀਜ਼' ਵਲੋਂ ਕੀਤਾ ਗਿਆ ਸੀ।
ਯੂਰਪੀਅਨ ਸੰਸਥਾ ਨੇ ਆਪਣੀ ਇੰਕਸ਼ਾਫੀਆ ਰਿਪੋਰਟ ਦੇ ਅਖੀਰ ਵਿੱਚ ਕਿਹਾ ਹੈ ਕਿ ਭਾਰਤੀ ਸਰਕਾਰ ਦੇ ਇਨ੍ਹਾਂ ਜਾਅਲੀ ਪੋਰਟਲਾਂ ਦੇ ਤਿੰਨ ਮਕਸਦ ਹਨ। ਪਹਿਲਾਂ ਹੈ ਯੂ. ਐਨ. ਅਤੇ ਯੂਰਪੀਅਨ ਪਾਰਲੀਮੈਂਟ ਵਰਗੀਆਂ ਸੰਸਾਰ ਪੱਧਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਖਾਸ ਘਟਨਾਵਾਂ ਦੀ ਇੱਕ ਪੱਖੀ ਨਿਊਜ਼ ਕਵਰੇਜ਼ ਰਾਹੀਂ ਪ੍ਰਭਾਵਿਤ ਕਰਨਾ। ਦੂਸਰਾ ਦੁਨੀਆ ਭਰ ਵਿੱਚ ਮੀਡੀਏ ਦੀਆਂ ਕਈ ਜਾਅਲੀ ਪਰਤਾਂ ਬਣਾ ਦੇਣੀਆਂ ਤਾਂ ਕਿ ਪੜ੍ਹਨ ਵਾਲੇ ਤੇ ਵੇਖਣ ਵਾਲੇ ਨੂੰ ਇਹ ਲੱਗੇ ਕਿ ਕਿਉਂਕਿ ਖ਼ਬਰ ਅੱਡ-ਅੱਡ ਦੇਸ਼ਾਂ ਤੇ ਸਰੋਤਾਂ ਵਲੋਂ ਆ ਰਹੀ ਹੈ, ਇਸ ਲਈ ਇਹ ਠੀਕ ਖਬਰ ਹੈ। ਤੀਸਰਾ ਪਾਕਿਸਤਾਨ ਵਿਰੋਧੀ ਸਮੱਗਰੀ ਨੂੰ ਦੁਨੀਆ ਦੇ ਅੱਡ-ਅੱਡ ਸਰੋਤਾਂ ਰਾਹੀਂ ਪ੍ਰਸਾਰਿਤ ਕਰਵਾ ਕੇ ਪਾਕਿਸਤਾਨ ਨੂੰ ਦੁਨੀਆਂ ਦੇ ਕਟਹਿਰੇ ਵਿੱਚ ਲਿਆ ਖੜ੍ਹਾ ਕਰਨਾ ਤਾਂ ਕਿ ਉਸ ਦਾ ਸੰਸਾਰ-ਪੱਧਰੀ ਅਕਸ ਧੁੰਦਲਾ ਕੀਤਾ ਜਾ ਸਕੇ।
ਅਜਿਹੀਆਂ 12 ਤੋਂ ਵੱਧ ਵੈੱਬਸਾਈਟਾਂ ਕੈਨੇਡਾ ਵਿੱਚ ਵੀ ਸਰਗਰਮ ਸਨ, ਜਿਨ੍ਹਾਂ ਦਾ ਸਬੰਧ ‘ਸ੍ਰੀਵਾਸਤਵ ਗਰੁੱਪ’, ਸਾਬਕਾ ਲਿਬਰਲ ਐਮ. ਪੀ. ਮਾਰੀਓ ਸਿਲਵਾ ਤੇ ਭਾਰਤ ਪੱਖੀ ਲੇਖਕ ਤਾਰਿਕ ਫਤੇਹ ਵਿਚਕਾਰ ਜੁੜਦਾ ਹੈ। 'ਯੂਰਪੀਅਨ ਡਿਸਇਨਫੋ ਲੈਬ' ਨੇ ਬੜੇ ਵਿਸਥਾਰ ਸਹਿਤ ਦੱਸਿਆ ਹੈ ਕਿ ਕਿਵੇਂ ਸਾਬਕਾ ਲਿਬਰਲ ਐਮ. ਪੀ. ਮਾਰੀਓ ਸਿਲਵਾ ਅਤੇ ਭਾਰਤ ਪੱਖੀ ਲੇਖਕ ਤਾਰਿਕ ਫਤੇਹ ‘ਸ੍ਰੀਵਾਸਤਵ ਗਰੁੱਪ’ ਨਾਲ ਜੁੜੇ ਰਹੇ ਹਨ। ਦੋਵਾਂ ਦੇ ਕਈ ਪੋਰਟਲਾਂ ਦਾ ਸਬੰਧ ‘ਸ੍ਰੀਵਾਸਤਵ ਗਰੁੱਪ’ ਦੇ ਸਰਵਰ ਨਾਲ ਜੁੜਿਆ ਹੈ। ਤਾਰੇਕ ਫਤੇਹ ਦੇ ਲੇਖ ਵੀ ਉਕਤ ਵੈਬਸਾਈਟਾਂ ‘ਤੇ ਪਾਏ ਜਾਂਦੇ ਰਹੇ ਹਨ। ਫਤੇਹ ਸੀਬੀਸੀ ਕੋਲ ਮੰਨ ਵੀ ਗਿਆ ਹੈ ਕਿ ੲਸ ਕਾਰਜ ਲਈ ‘ਸ੍ਰੀਵਾਸਤਵ ਗਰੁੱਪ’ ਕੋਲੋਂ ਊਸਨੂੰ ਪੈਸੇ ਵੀ ਮਿਲਦੇ ਸਨ।
ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ 65 ਦੇਸ਼ਾਂ ਵਿਚਲੇ ਲੋਕਾਂ ਨੂੰ 265 ਵੈਬਸਾਈਟਾਂ, ਥਿੰਕ ਟੈਂਕਾਂ ਅਤੇ ਸੰਸਥਾਵਾਂ ਰਾਹੀਂ ਪਾਕਿਸਤਾਨ ਵਿਰੋਧੀ ਮੈਟੀਰੀਅਲ ਪਰੋਸਿਆ ਜਾਂਦਾ ਹੈ ਤਾਂ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਇਨ੍ਹਾਂ ਏਜੰਸੀਆਂ ਦਾ ਵਿਦੇਸ਼ਾਂ ਵਿੱਚ ਕਿੰਨਾ ਵੱਡਾ ਨੈੱਟਵਰਕ ਹੋਵੇਗਾ?
ਕੀ ਸਿੱਖਾਂ ਵਿੱਚ ਗੈਰ-ਜ਼ਰੂਰੀ ਧਾਰਮਿਕ ਮੁੱਦਿਆਂ 'ਤੇ ਚਰਚਾ ਅਤੇ ਸਿੱਖਾਂ ਨੂੰ ਦਹਿਸ਼ਤਗਰਦ ਸਾਬਤ ਕਰਨ ਲਈ ਟੁੱਚੇ ਕਿਸਮ ਦੇ ਲੋਕਾਂ ਨੂੰ ਪ੍ਰਮੋਟ ਕਰਨਾ, ਇੱਕ ਸਾਜ਼ਿਸ਼ ਤਹਿਤ ਨਹੀਂ ਹੈ? ਕੀ ਕੈਨੇਡਾ, ਯੂ. ਕੇ. ਵਿਚਲੇ ਉੱਭਰਦੇ ਸਿੱਖ ਸਿਆਸੀ ਚਿਹਰਿਆਂ, ਜਿਨ੍ਹਾਂ ਵਿੱਚ ਜਗਮੀਤ ਸਿੰਘ, ਪ੍ਰੀਤ ਕੌਰ ਗਿੱਲ ਅਤੇ ਤਨਮਨਜੀਤ ਸਿੰਘ ਢੇਸੀ ਸ਼ਾਮਲ ਹਨ, ਨੂੰ ਬਦਨਾਮ ਕਰਨ ਲਈ ਇਹ ਏਜੰਸੀਆਂ ਉਪਰੋਕਤ ਵੈਬ-ਪੋਰਟਲਾਂ ਦਾ ਇਸਤੇਮਾਲ ਨਹੀਂ ਕਰ ਰਹੀਆਂ? ਕੀ ਭਾਰਤੀ ਏਜੰਸੀਆਂ ਦੇ ਗੁੰਮਰਾਹਕੁੰਨ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਸਿੱਖ ਕੌਮ ਨੂੰ ਆਪਣੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਨੂੰ ਮਜ਼ਬੂਤ ਕਰਨ ਦੀ ਲੋੜ ਹੈ? ਇਹ ਸਵਾਲ ਧਿਆਨ ਅਤੇ ਜਵਾਬ ਮੰਗਦੇ ਹਨ।
Posted on December 6th, 2019
Posted on December 6th, 2019
Posted on December 6th, 2019
Posted on November 29th, 2019
Posted on November 28th, 2019
Posted on November 28th, 2019
Posted on November 27th, 2019
Posted on November 22nd, 2019
Posted on November 22nd, 2019