Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਿਲ 21 ਦੇ ਖ਼ਿਲਾਫ਼ ਸਰੀ ਸਿਟੀ ਕੌਂਸਲ ‘ਚ ਲਿਆਂਦਾ ਮਤਾ ਸਰਬ-ਸੰਮਤੀ ਨਾਲ ਪਾਸ

Posted on November 22nd, 2019


ਸਰੀ (ਅਕਾਲ ਗਾਰਡੀਅਨ ਬਿਊਰੋ)- ਕੈਨੇਡੀਅਨ ਸੂਬੇ ਕਿਊਬੈੱਕ ‘ਚ ਸਰਕਾਰੀ ਮੁਲਾਜ਼ਮਾਂ ਨੂੰ ਧਾਰਮਿਕ ਚਿੰਨ੍ਹ ਪਹਿਨਣੋਂ ਰੋਕਣ ਵਾਲੇ ਬਿਲ 21 ਦੇ ਖ਼ਿਲਾਫ਼ ਸਰੀ ਦੀ ਸਿਟੀ ਕੌਂਸਲ ‘ਚ ਕੌਂਸਲਰ ਬਰੈਂਡਾ ਲੌਕ ਵਲੋਂ ਮਤਾ ਲਿਆਂਦਾ ਗਿਆ, ਜਿਸਨੂੰ ਕੌਂਸਲ ਨੇ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ। ਇਸ ਬਿਲ ਦਾ ਵਿਰੋਧ ਕਰਨ ਦੀ ਗੱਲ ਕਿਊਬੈਕ ਤੋਂ ਆਪਣਾ ਟਿਕਾਣਾ ਬਦਲ ਕੇ ਸਰੀ ਲਿਆਉਣ ਵਾਲੀ ਅਧਿਆਪਕਾ ਅੰਮ੍ਰਿਤ ਕੌਰ ਨੇ ਚਲਾਈ ਸੀ, ਜਿਸ ‘ਤੇ ਕੰਮ ਕਰਦਿਆਂ ਸਿਟੀ ਆਫ ਸਰੀ ਨੇ ਇਸ ਵਿਤਕਰੇ ਭਰਪੂਰ ਬਿਲ ਦੇ ਵਿਰੋਧ ‘ਚ ਖੜਨ ਦਾ ਅਹਿਦ ਲਿਆ। ਇਸ ਤੋਂ ਪਹਿਲਾਂ ਟਰਾਂਟੋ, ਕੈਲਗਰੀ, ਵਿਕਟੋਰੀਆ ਆਦਿ ਸ਼ਹਿਰਾਂ ਦੀਆਂ ਕੌਂਸਲਾਂ ਵੀ ਵਿਤਕਰੇ ਭਰਭੂਰ ਇਸ ਕਿਊਬੈੱਕੀ ਬਿਲ ਦੇ ਖਿਲਾਫ ਮਤੇ ਪਾਸ ਕਰ ਚੁੱਕੀਆਂ ਹਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES