Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ 'ਚ ਬਣੀ ਜਸਟਿਨ ਟਰੂਡੋ ਦੀ ਘੱਟ-ਗਿਣਤੀ ਸਰਕਾਰ

Posted on October 23rd, 2019

ਟੋਰਾਂਟੋ- ਕੈਨੇਡਾ ਦੀ 43ਵੀਂ ਸੰਸਦ ਦੇ ਗਠਨ ਲਈ ਹੋਈਆਂ ਸੰਘੀ ਚੋਣਾਂ 'ਚ ਵੋਟਰਾਂ ਨੇ ਸੱਤਾਧਾਰੀ ਲਿਬਰਲ ਪਾਰਟੀ ਨੂੰ ਇਸ ਵਾਰ ਘੱਟ-ਗਿਣਤੀ ਸਰਕਾਰ ਦੇ ਗਠਨ ਦਾ ਫ਼ਤਵਾ ਦਿੱਤਾ ਹੈ। ਜਸਟਿਨ ਟਰੂਡੋ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ। ਕੁੱਲ 338 ਸੀਟਾਂ 'ਚੋਂ ਲਿਬਰਲ ਪਾਰਟੀ ਨੂੰ 157 ਸੀਟਾਂ ਅਤੇ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ ਹਨ। ਨਿਊ ਡੈਮੋਕਰੇਟਿਕ ਪਾਰਟੀ ਨੂੰ 24 ਸੀਟਾਂ ਅਤੇ ਗਰੀਨ ਪਾਰਟੀ ਨੂੰ ਦੇਸ਼ 'ਚ ਪੂਰਬ ਤੋਂ ਪੱਛਮ ਤੱਕ ਤਿੰਨ ਸੀਟਾਂ ਮਿਲੀਆਂ ਹਨ। ਇਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਅਤੇ ਚੋਣ ਪ੍ਰਚਾਰ ਦੌਰਾਨ ਲਗਾਈਆਂ ਕਿਆਸ ਅਰਾਈਆਂ ਮੁਤਾਬਿਕ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ।

ਟਰੂਡੋ ਅਗਲੀ ਸਰਕਾਰ ਦਾ ਗਠਨ ਕਰਨਗੇ, ਜਿਸ 'ਚ ਐਨ.ਡੀ.ਪੀ. ਦਾ ਵੱਡਾ ਸਹਿਯੋਗ ਹੋ ਸਕਦਾ ਹੈ ਪਰ ਸੱਤਾ ਦਾ ਤਵਾਜ਼ਨ ਬਣਾਉਣ 'ਚ 32 ਸੀਟਾਂ ਜਿੱਤੀ ਬਲਾਕ ਕਿਊਬਿਕ ਪਾਰਟੀ ਵੀ ਅਹਿਮ ਭੂਮਿਕਾ ਅਦਾ ਕਰਨ ਦੇ ਯੋਗ ਹੈ। ਇਵੇਸ ਫਰਾਂਸੁਅ ਬਲਾਂਚੇ ਨੇ ਕਿਹਾ ਹੈ ਕਿ ਅਸੀਂ ਸਰਕਾਰ ਨੂੰ ਚੱਲਣ ਦਿਆਂਗੇ ਕਿਉਂਕਿ ਲੋਕਾਂ ਨੇ ਸਾਨੂੰ ਜਲਦੀ ਦੁਬਾਰਾ ਚੋਣਾਂ ਕਰਵਾਉਣ ਲਈ ਨਹੀਂ ਚੁਣਿਆ। ਇਹ ਵੀ ਕਿ ਨਵੀਂ ਸਰਕਾਰ ਨੂੰ ਕਿਊਬਿਕ ਦੇ ਹਿੱਤਾਂ ਅਤੇ ਸਾਡੀ ਵਾਤਾਵਰਨ ਪ੍ਰਤੀ ਫਿਕਰਮੰਦੀ ਦਾ ਸਤਿਕਾਰ ਕਰਨਾ ਪਵੇਗਾ। ਇਸ ਤਰ੍ਹਾਂ ਟਰੂਡੋ ਕੋਲ ਐਨ.ਡੀ.ਪੀ. ਅਤੇ ਬਲਾਕ ਕਿਊਬਿਕ 'ਚੋਂ ਕਿਸੇ ਇਕ ਨਾਲ ਜਾਂ ਦੋਵਾਂ ਦੇ ਸਹਿਯੋਗ ਨਾਲ ਸਰਕਾਰ ਚਲਾਉਣ ਦੀ ਸੰਭਾਵਨਾ ਹੈ।

ਜੇਤੂ ਪੰਜਾਬੀ ਸੰਸਦ ਮੈਂਬਰ:

* ਲਿਬਰਲ ਪਾਰਟੀ ਦੇ:


1. ਹਰਜੀਤ ਸਿੰਘ ਸੱਜਣ (ਹਲਕਾ ਵੈਨਕੂਵਰ ਸਾਊਥ/ ਬ੍ਰਿਟਿਸ਼ ਕੋਲੰਬੀਆ)
2. ਰਣਦੀਪ ਸਿੰਘ ਸਰਾਏ (ਹਲਕਾ ਸਰੀ ਸੈਂਟਰ/ ਬ੍ਰਿਟਿਸ਼ ਕੋਲੰਬੀਆ)
3. ਸੁੱਖ ਧਾਲੀਵਾਲ (ਹਲਕਾ ਸਰੀ ਨਿਊਟਨ/ ਬ੍ਰਿਟਿਸ਼ ਕੋਲੰਬੀਆ)
4. ਨਵਦੀਪ ਸਿੰਘ ਬੈਂਸ (ਹਲਕਾ ਮਿਸੀਸਾਗਾ-ਮਾਲਟਨ/ ਓਂਟਾਰੀਓ)
5. ਗਗਨ ਸਿਕੰਦ (ਹਲਕਾ ਮਿਸੀਸਾਗਾ-ਸਟਰੀਟਸਵਿਲ/ ਓਂਟਾਰੀਓ)
6. ਰਾਮੇਸ਼ਵਰ ਸਿੰਘ ਸੰਘਾ (ਹਲਕਾ ਬਰੈਂਪਟਨ ਸੈਂਟਰ/ ਓਂਟਾਰੀਓ)
7. ਮਨਿੰਦਰ ਸਿੰਘ ਸਿੱਧੂ (ਹਲਕਾ ਬਰੈਂਪਟਨ ਈਸਟ/ ਓਂਟਾਰੀਓ)
8. ਕਮਲ ਖਹਿਰਾ (ਹਲਕਾ ਬਰੈਂਪਟਨ ਵੈਸਟ/ ਓਂਟਾਰੀਓ)
9. ਰੂਬੀ ਸਹੋਤਾ (ਹਲਕਾ ਬਰੈਂਪਟਨ ਨੌਰਥ/ ਓਂਟਾਰੀਓ)
10. ਸੋਨੀਆ ਸਿੱਧੂ (ਬਰੈਂਪਟਨ ਸਾਊਥ/ ਓਂਟਾਰੀਓ)
11. ਬਰਦੀਸ਼ ਚੱਘਰ (ਹਲਕਾ ਵਾਟਰਲੂ/ ਓਂਟਾਰੀਓ)
12. ਰਾਜ ਸੈਣੀ (ਹਲਕਾ ਕਿਚਨਰ ਸੈਂਟਰ/ ਓਂਟਾਰੀਓ)
13. ਅੰਜੂ ਢਿੱਲੋਂ (ਹਲਕਾ ਲਛੀਨ-ਲਾਸਾਲ/ ਕਿਊਬੈੱਕ)

*ਐਨਡੀਪੀ ਦੇ:
14. ਜਗਮੀਤ ਸਿੰਘ (ਹਲਕਾ ਬਰਨਬੀ ਸਾਊਥ/ ਬ੍ਰਿਟਿਸ਼ ਕੋਲੰਬੀਆ)

*ਕੰਜ਼ਰਵਟਿਵ ਦੇ:
15. ਟਿਮ ਸਿੰਘ ਉਪਲ (ਹਲਕਾ ਐਡਮਿੰਟਨ-ਮਿੱਲਵੁੱਡਜ਼/ ਅਲਬਰਟਾ)
16. ਜਸਰਾਜ ਸਿੰਘ ਹੱਲਣ (ਹਲਕਾ ਕੈਲਗਰੀ ਫਾਰੈਸਟ ਲੇਨ/ ਅਲਬਰਟਾ)
17. ਜੈਗ ਸਹੋਤਾ (ਹਲਕਾ ਕੈਲਗਰੀ ਸਕਾਈਵਿਊ/ ਅਲਬਰਟਾ)
18. ਬੌਬ ਸਰੋਆ (ਹਲਕਾ ਮਾਰਖਮ ਯੂਨੀਅਨਵਿਲ/ ਓਂਟਾਰੀਓ)

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES