Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਸ਼ਮੀਰ ਮਸਲੇ 'ਤੇ ਸਿੱਖ ਜਥੇਬੰਦੀਆਂ ਤੇ ਹੋਰਨਾਂ ਵਲੋਂ ਦਿੱਲੀ 'ਚ ਰੋਸ ਪ੍ਰਦਰਸ਼ਨ

Posted on September 27th, 2019


ਪਾਬੰਦੀ ਦੇ ਬਾਵਜੂਦ ਕੱਢਿਆ ਮਾਰਚ

ਨਵੀਂ ਦਿੱਲੀ- ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਪੰਜਾਬ ਦੀਆਂ ਸਿੱਖ ਜਥੇਬੰਦੀਆਂ, ਵਿਦਿਆਰਥੀ ਜਥੇਬੰਦੀ, ਤਾਮਿਲ ਪਾਰਟੀਆਂ ਤੇ ਹੋਰਨਾਂ ਵਲੋਂ ਦਿੱਲੀ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਦੇਸ਼-ਦੁਨੀਆ ਦਾ ਧਿਆਨ ਕਸ਼ਮੀਰ ਦੀ ਨਿੱਘਰਦੀ ਸਥਿਤੀ ਵੱਲ ਖਿੱਚਣ ਦੇ ਮਕਸਦ ਨਾਲ ਕੀਤੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਕਸ਼ਮੀਰੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਧਾਰਾ 370 ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਦੌਰਾਨ ਪੰਜਾਬੀ ਭਾਸ਼ਾ ਦਾ ਸਨਮਾਨ ਤੇ ਖ਼ਾਲਿਸਤਾਨ ਪੱਖੀ ਨਾਅਰੇ ਵੀ ਲਗਾਏ ਗਏ ਤੇ ਪ੍ਰਦਰਸ਼ਨ ਉਪਰੰਤ ਇਕ ਵਫ਼ਦ ਵਲੋਂ ਸੰਯੁਕਤ ਰਾਸ਼ਟਰ ਦੇ ਦਫ਼ਤਰ 'ਚ ਇਕ ਮੰਗ ਪੱਤਰ ਵੀ ਸੌਾਪਿਆ ਗਿਆ।

ਇਸ ਪ੍ਰਦਰਸ਼ਨ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ, ਐਸ. ਐਫ. ਐਸ. ਚੰਡੀਗੜ੍ਹ, ਨਾਮ ਤਾਮਿਲਰ ਕਾਚੀ, ਤਾਮਿਲ ਨੈਸ਼ਨਲ ਮੂਵਮੈਂਟ ਫ਼ਾਰ ਮੂਵਮੈਂਟ ਸਮੇਤ ਹੋਰਨਾਂ ਜਥੇਬੰਦੀਆਂ ਤੇ ਇਨਸਾਫ਼ ਪਸੰਦ ਲੋਕਾਂ ਨੇ ਸ਼ਮੂਲੀਅਤ ਕੀਤੀ। ਪ੍ਰਦਰਸ਼ਨ ਦੇ ਤੈਅ ਪ੍ਰੋਗਰਾਮ ਮੁਤਾਬਿਕ ਪ੍ਰਦਰਸ਼ਨਕਾਰੀਆਂ ਨੇ ਗੁ. ਬੰਗਲਾ ਸਾਹਿਬ ਤੋਂ ਇਕ ਮਾਰਚ ਦੇ ਰੂਪ 'ਚ ਜੰਤਰ ਮੰਤਰ 'ਚ ਪ੍ਰਦਰਸ਼ਨ ਕਰਨਾ ਸੀ ਪਰ ਪ੍ਰਦਰਸ਼ਨ ਤੋਂ ਕੁਝ ਘੰਟੇ ਪਹਿਲਾਂ ਹੀ ਦਿੱਲੀ ਪੁਲਿਸ ਵਲੋਂ ਸੰਚਾਲਕਾਂ ਨੂੰ ਸੂਚਨਾ ਦਿੱਤੀ ਗਈ ਕਿ ਮਾਰਚ ਤੇ ਪ੍ਰਦਰਸ਼ਨ ਦੀ ਇਜਾਜ਼ਤ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸਾਰੇ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਇਕੱਠੇ ਹੋਏ ਤੇ ਪਾਬੰਦੀ ਦੇ ਬਾਵਜੂਦ ਅਰਦਾਸ ਉਪਰੰਤ ਜੰਤਰ ਮੰਤਰ ਵੱਲ ਵਧਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਪੁਲਿਸ ਨੇ ਰਸਤੇ 'ਚ ਹੀ ਅੜਿੱਕੇ ਖੜ੍ਹੇ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ।

ਇਸ ਮੌਕੇ ਸਿਮਰਨਜੀਤ ਸਿੰਘ ਮਾਨ, ਕੰਵਰਪਾਲ ਸਿੰਘ, ਪ੍ਰੋ. ਐਸ. ਆਰ. ਗਿਲਾਨੀ, ਪ੍ਰੋ. ਜਗਮੋਹਨ ਸਿੰਘ, ਕੰਨੂਪਿਝਆ (ਐਸ. ਐਫ. ਐਸ.), ਆਰ. ਵੈਂਕਟਰਮਨ ਤੇ ਸੀਮਨ (ਤਾਮਿਲਨਾਡੂ) ਅਤੇ ਹੋਰ ਆਗੂਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ 52 ਦਿਨਾਂ ਤੋਂ ਸਮੁੱਚੀ ਕਸ਼ਮੀਰੀ ਆਬਾਦੀ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ ਅਤੇ ਸਰਕਾਰ ਵਲੋਂ ਜਿਹੜੀ ਕਸ਼ਮੀਰ 'ਚ ਸ਼ਾਂਤੀ ਤੇ ਜਨਜੀਵਨ ਆਮ ਵਾਂਗ ਹੋਣ ਦੀ ਗੱਲ ਆਖੀ ਜਾ ਰਹੀ ਹੈ ਉਹ ਬਿਲਕੁਲ ਝੂਠ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਜੇਕਰ ਕਸ਼ਮੀਰ 'ਚ ਸਭ ਕੁਝ ਠੀਕ ਹੈ ਤਾਂ ਫਿਰ ਮੀਡੀਆ ਤੇ ਹੋਰਨਾਂ ਨੂੰ ਉੱਥੇ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ। ਕਸ਼ਮੀਰ ਨੂੰ ਨਵੀਂ ਜੰਨਤ ਬਣਾਉਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੌਜੂਦਾ ਹਕੂਮਤਾਂ ਦੀਆਂ ਫਾਸੀਵਾਦੀ ਨੀਤੀਆਂ ਨੇ ਕਸ਼ਮੀਰ ਨੂੰ ਬਰਬਾਦ ਕਰਕੇ ਪਹਿਲਾਂ ਹੀ ਧਰਤੀ 'ਤੇ ਵੱਸਦੀ ਜੰਨਤ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES