Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਸ਼ਨਜੀਤ ਸਿੰਘ ਸੰਘਾ

ਦਸਤਾਰ ਨਾਲ ਜਾਨ ਬਚਾਉਣ ਵਾਲੇ ਸਿੱਖ ਦਾ ਸਨਮਾਨ

Posted on September 6th, 2019

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਸਕੀਅ ਕਰਨ ਲਈ ਦੁਨੀਆ ਭਰ 'ਚ ਮਸ਼ਹੂਰ ਸ਼ਹਿਰ ਵਿਸਲਰ ਦੇ ਜਸ਼ਨਜੀਤ ਸਿੰਘ ਸੰਘਾ ਦਾ ਇੱਕ ਅਨਜਾਣ ਵਿਅਕਤੀ ਦੀ ਜਾਨ ਬਚਾਉਣ ਬਦਲੇ ਪੁਲਿਸ ਵਲੋਂ ਸਨਮਾਨ ਕੀਤਾ ਗਿਆ ਹੈ। ਜਸ਼ਨਜੀਤ 6 ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਆਇਆ ਸੀ।

ਨਕੋਦਰ ਨਾਲ ਸਬੰਧਤ ਜਸ਼ਨਜੀਤ ਸਿੰਘ ਸੰਘਾ 11 ਫਰਵਰੀ 2019 ਨੂੰ ਵਿਸਲਰ ਵਿਖੇ ਟੈਕਸੀ ਚਲਾ ਰਿਹਾ ਸੀ, ਜਦ ਵਿਸਲਰ ਵਿਲੇਜ ਲਾਗੇ ਹੋਈ ਲੜਾਈ 'ਚ ਉਸਨੇ ਚਾਕੂ ਵੱਜਣ ਨਾਲ ਜ਼ਖਮੀ ਹੋਏ ਤਿੰਨ ਵਿਅਕਤੀ ਦੇਖੇ, ਜਿਨ੍ਹਾਂ 'ਚ ਇੱਕ ਦੇ ਲੱਗਾ ਜ਼ਖਮ ਜਾਨ ਲੇਵਾ ਸੀ।

ਜਸ਼ਨਜੀਤ ਨੇ ਉਸੇ ਵੇਲੇ ਆਪਣੀ ਦਸਤਾਰ ਉਤਾਰਕੇ ਉਸਦੇ ਜ਼ਖਮ ਦੁਆਲੇ ਲਪੇਟ ਦਿੱਤੀ ਤਾਂ ਕੇ ਖੂਨ ਬੰਦ ਹੋ ਜਾਵੇ ਤੇ ਤੁਰੰਤ ਉਸਨੂੰ ਆਪਣੀ ਗੱਡੀ 'ਚ ਪਾ ਕੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਜਾਨ ਬਚਾ ਲਈ।

ਜਦ ਵਿਸਲਰ ਆਰ. ਸੀ. ਐਮ. ਪੀ. ਨੇ ਉਸਦਾ ਮਾਣ-ਸਨਮਾਨ ਕੀਤਾ ਤਾਂ ਉਸਨੇ ਏਨਾ ਹੀ ਕਿਹਾ, "ਕਿਸੇ ਦੀ ਮਦਦ ਕਰਨ ਵਾਲਾ ਬੰਦਾ ਬਣਕੇ ਖੁਸ਼ੀ ਹੋਈ ਹੈ"।

ਜਸ਼ਨਜੀਤ ਸਿੰਘ ਸੰਘਾ ਵਰਗੇ ਸਿੱਖ ਹੀ ਦੁਨੀਆ 'ਚ ਸਾਡੇ ਰਾਜਦੂਤ (ਅੰਬੈਸਡਰ) ਹਨ, ਜੋ ਗੁਰੂ ਸਾਹਿਬਾਨ ਵਲੋਂ ਦਿਖਾਏ ਸਿਧਾਤਾਂ 'ਤੇ ਚੱਲ ਕੇ ਮਾਨਵਤਾ ਨੂੰ ਦੱਸਦੇ ਹਨ ਕਿ ਸਿੱਖ, ਸਰਬੱਤ ਦਾ ਭਲਾ ਮੰਗਣ ਵਾਲੇ ਹਨ।

ਦੱਸਣਯੋਗ ਹੈ ਕਿ ਜਸ਼ਨਜੀਤ ਦੇ ਪਿਤਾ ਜੀ ਨਕੋਦਰ ਦੇ ਗੁਰੂ ਨਾਨਕ ਕਾਲਜ (ਲੜਕੇ) 'ਚ ਪੰਜਾਬੀ ਪੜ੍ਹਾਉਂਦੇ ਹਨ ਜਦਕਿ ਉਸਦੇ ਮਾਤਾ ਜੀ ਗੁਰੂ ਨਾਨਕ ਕਾਲਜ (ਲੜਕੀਆਂ) ਦੇ ਪ੍ਰਿੰਸੀਪਲ ਹਨ।Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES