Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵੈਨਕੂਵਰ ਪੁਲਿਸ ਦੀਆਂ ਡਿਟੈਕਟਿਵਜ਼ ਸੈਂਡੀ ਅਵੇਲਰ ਅਤੇ ਅਨੀਸ਼ਾ ਪਰਹਾਰ

ਬੀ. ਸੀ. ਦੀਆਂ ਗੈਂਗਾਂ ਵਿੱਚ ਔਰਤਾਂ ਦੀ ਕਾਫੀ ਸ਼ਮੂਲੀਅਤ

Posted on August 30th, 2019


ਵੈਨਕੂਵਰ (ਗੁਰਪ੍ਰੀਤ ਸਿੰਘ ਸਹੋਤਾ)- ਵੈਨਕੂਵਰ ਪੁਲਿਸ ਦੀਆਂ ਦੋ ਡਿਟੈਕਟਿਵਜ਼ ਸੈਂਡੀ ਅਵੇਲਰ ਅਤੇ ਅਨੀਸ਼ਾ ਪਰਹਾਰ ਪਿਛਲੇ ਕੁਝ ਸਮੇਂ ਤੋਂ ਸਥਾਨਕ ਸਮਾਜ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਬੀ. ਸੀ. ਦੀਆਂ ਗੈਂਗਾਂ ਵਿੱਚ ਔਰਤਾਂ ਦੀ ਕਾਫੀ ਸ਼ਮੂਲੀਅਤ ਹੈ।

ਇਸ ਟਾਸਕ ਫੋਰਸ ਮੁਤਾਬਕ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਦੀਆ ਪ੍ਰੇਮਿਕਾਵਾਂ ਤੋਂ ਇਹ ਸਫਰ ਸ਼ੁਰੂ ਹੁੰਦਾ ਹੈ ਤੇ ਫਿਰ ਹੌਲੀ-ਹੌਲੀ ਉਹ ਪੂਰੀ ਤਰਾਂ ਇਸ ਧੰਦੇ 'ਚ ਧਸ ਜਾਂਦੀਆਂ ਹਨ। ਪਹਿਲਾਂ ਪਹਿਲ ਉਨ੍ਹਾਂ ਦੀ ਗੱਡੀ, ਉਨ੍ਹਾਂ ਦੇ ਕਰੈਡਿਟ ਕਾਰਡ ਅਤੇ ਉਨ੍ਹਾਂ ਦਾ ਨਾਮ ਵਰਤਿਆ ਜਾਂਦਾ ਹੈ ਤੇ ਫਿਰ ਸਮਾਨ ਇੱਧਰ-ਉਧਰ ਕਰਨ ਲਾ ਦਿੱਤੀਆਂ ਜਾਂਦੀਆਂ ਹਨ। ਕੁਝ ਨੂੰ ਖੁਲ੍ਹੇ ਪੈਸੇ, ਖੁੱਲ੍ਹੀ ਸ਼ਾਪਿੰਗ ਦਾ ਲਾਲਚ ਹੁੰਦਾ ਹੈ ਤੇ ਕਈਆਂ ਨੂੰ ਟੌਹਰ ਅਤੇ ਨਾਮ ਦਾ। 2006 ਤੋਂ 2017 ਤੱਕ 17 ਲੜਕੀਆਂ ਦੀ ਇਸ ਕਾਰਨ ਮੌਤ ਹੋਈ ਹੈ। ਇਹ ਰੁਝਾਨ ਸਾਰੇ ਭਾਈਚਾਰਿਆਂ 'ਚ ਹੈ, ਇਸ ਲਈ ਪੰਜਾਬੀ ਪਰਿਵਾਰ ਵੀ ਇਸਤੋਂ ਬਚੇ ਨਹੀਂ ਜਾਂ ਬਚਣੇ ਨਹੀਂ। ਆਪਣੇ ਪੁੱਤਰਾਂ ਦੇ ਨਾਲ-ਨਾਲ ਆਪਣੀਆਂ ਧੀਆਂ ਨੂੰ ਵੀ ਸਮਝਾਉਣ ਦੀ ਲੋੜ ਹੈ ਕਿ ਤੁਹਾਡੇ ਦੋਸਤ ਕਿਹੋ ਜਿਹੇ ਹੋਣੇ ਚਾਹੀਦੇ ਹਨ। ਗਲਤ ਦੋਸਤ ਦੀ ਚੋਣ ਕਾਰਨ ਉਮਰ ਭਰ ਪਛਤਉਣਾ ਪੈ ਸਕਦਾ।

ਪਿਛਲੇ ਸਾਲ 'ਵੇਕਅੱਪ ਸਰੀ' ਵਲੋਂ ਵੱਖ-ਵੱਖ ਸ਼ਹਿਰਾਂ ਦੇ ਮੇਅਰ, ਪੁਲਿਸ ਮੁਖੀ, ਕੌਂਸਲਰ, ਸਿਆਸਤਦਾਨ ਅਤੇ ਹੋਰ ਮਾਹਰ ਸੱਦ ਕੇ ਇੱਕ ਸਿਰ ਜੋੜਨ ਵਾਲਾ ਸ਼ੈਸ਼ਨ ਸਰੀ ਦੇ ਤਾਜ ਪਾਰਕ ਹਾਲ 'ਚ ਕਰਵਾਇਆ ਗਿਆ ਸੀ, ਜਿੱਥੇ ਇਹ ਜਾਣਕਾਰੀ ਬਾਹਰ ਕੱਢੀ ਗਈ ਸੀ। ਹੁਣ ਡਿਟੈਕਟਿਵਜ਼ ਸੈਂਡੀ ਅਵੇਲਰ ਅਤੇ ਅਨੀਸ਼ਾ ਪਰਹਾਰ ਨੇ ਵੱਡੀ ਪੱਧਰ 'ਤੇ ਇਹ ਜਾਣਕਾਰੀ ਫੈਲਾਉਣ ਲਈ ਕੋਸ਼ਿਸ਼ਾਂ ਤੇਜ ਕੀਤੀਆਂ ਹਨ। ਉਹ ਸਕੂਲਾਂ, ਸੈਮੀਨਾਰਾਂ ਅਤੇ ਇਕੱਠਾਂ 'ਚ ਜਾ ਕੇ ਵੀ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਦੀਆਂ ਹਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES