Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੋਦੀ ਦੇ ਭਾਰਤ 'ਚ ਹੁਣ ਬੰਦੂਕ ਨਹੀਂ, ਕਿਤਾਬ ਰੱਖਣਾ ਵੀ ਗੁਨਾਹ!

Posted on August 30th, 2019


ਬੰਬਈ ਹਾਈ ਕੋਰਟ ਦੇ ਜਸਟਿਸ ਸਾਰੰਗ ਕੋਟਵਾਲ ਨੇ ਐਲਗਾਰ ਪ੍ਰੀਸ਼ਦ-ਭੀਮਾ ਕੋਰੇਗਾਓਂ ਮਾਮਲੇ ਦੇ ਮੁਲਜ਼ਮ ਵਰਨੋਨ ਗੋਂਜ਼ਾਲਵੇਸ ਨੂੰ ਪੁੱਛਿਆ ਕਿ ਉਸ ਨੇ ਆਪਣੇ ਘਰ 'ਚ 'ਵਾਰ ਐਂਡ ਪੀਸ' ਵਰਗੀ ਇਤਰਾਜ਼ਯੋਗ ਸਮੱਗਰੀ ਕਿਉਂ ਰੱਖੀ ਹੋਈ ਸੀ?

ਵਾਰ ਐਂਡ ਪੀਸ ਰੂਸ ਦੇ ਪ੍ਰਸਿੱਧ ਲੇਖਕ ਲਿਓ ਟਾਲਸਟਾਏ ਵੱਲੋਂ ਲਿਖਿਆ ਨਾਵਲ ਹੈ, ਜਿਸਦਾ ਭਾਰਤ ਨਾਲ ਕੋਈ ਸਬੰਧ ਨਹੀਂ। ਗੋਂਜ਼ਾਲਵੇਸ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਸਮਾਜਕ ਕਾਰਕੁਨ ਦੇ ਘਰ 'ਚੋਂ ਜ਼ਬਤ ਕੀਤੀਆਂ ਗਈਆਂ ਪੁਸਤਕਾਂ 'ਚੋਂ ਕੋਈ ਵੀ ਕਿਤਾਬ ਸਰਕਾਰ ਵੱਲੋਂ ਸੀਆਰਪੀਸੀ ਦੀਆਂ ਧਾਰਾਵਾਂ ਤਹਿਤ ਪਾਬੰਦੀਸ਼ੁਦਾ ਨਹੀਂ ਹੈ ਪਰ ਜੱਜ ਦੀ ਤਸੱਲੀ ਨਾ ਹੋਈ।

ਜਸਟਿਸ ਸਾਰੰਗ ਕੋਤਵਾਲ ਦੇ ਬੈਂਚ ਨੇ ਗੋਂਜ਼ਾਲਵੇਸ ਤੇ ਹੋਰਨਾਂ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦਿਆਂ ਕਿਹਾ, 'ਅਜਿਹੀਆਂ ਕਿਤਾਬਾਂ ਅਤੇ ਸੀਡੀ ਪਹਿਲੀ ਨਜ਼ਰ 'ਚ ਸੰਕੇਤ ਦਿੰਦੀਆਂ ਹਨ ਕਿ ਉਹ ਰਾਜ (ਸਟੇਟ) ਖ਼ਿਲਾਫ਼ ਕੁਝ ਸਮੱਗਰੀ ਰੱਖਦੇ ਸੀ।'

ਮਾਮਲੇ ਦੀ ਜਾਂਚ ਕਰ ਰਹੀ ਪੁਣੇ ਪੁਲੀਸ ਨੇ ਦਾਅਵਾ ਕੀਤਾ ਕਿ ਇਹ ਇੱਕ ਸਾਲ ਪਹਿਲਾਂ ਮੁੰਬਈ 'ਚ ਗੋਂਜ਼ਾਲਵੇਸ ਦੇ ਘਰ ਮਾਰੇ ਛਾਪੇ ਦੌਰਾਨ ਜ਼ਬਤ 'ਬੇਹੱਦ ਭੜਕਾਊ ਸਬੂਤਾਂ' 'ਚੋਂ ਇੱਕ ਹੈ।

ਇੱਕ ਨਾਵਲ ਰੱਖਣ ਨੂੰ 'ਬੇਹੱਦ ਭੜਕਾਊ ਸਬੂਤ' ਦੱਸ ਕੇ ਅਪਰਾਧ ਗਰਦਾਨਣਾ ਪਹਿਲਾਂ ਤਾਂ ਪੁਲਿਸ ਜਾਂ ਸਰਕਾਰੀ ਵਕੀਲ ਲਈ ਹੀ ਲਾਹਣਤ ਵਾਲੀ ਗੱਲ ਹੈ ਪਰ ਜੱਜ ਸਾਰੰਗ ਕੋਟਵਾਲ ਵਲੋਂ ਮੁਲਜ਼ਮ ਨੂੰ ਇਹ ਪੁੱਛਣਾ ਕਿ ''ਤੂੰ ਆਪਣੇ ਘਰ 'ਚ 'ਵਾਰ ਐਂਡ ਪੀਸ' ਵਰਗੀ ਇਤਰਾਜ਼ਯੋਗ ਸਮੱਗਰੀ ਕਿਉਂ ਰੱਖੀ ਹੋਈ ਸੀ?'' ਤਾਂ ਸਿਰਾ ਹੈ ਹੁਣ।

ਬਾਕੀ ਵੀ ਤਿਆਰ ਰਹਿਣ। ਤੁਹਾਡੀ ਸੋਚ, ਕੰਮ-ਕਾਜ, ਪੜ੍ਹਨ, ਪਹਿਨਣ, ਰਹਿਣ-ਸਹਿਣ, ਵਿਚਰਨ ਨੂੰ ਆਧਾਰ ਬਣਾ ਕੇ ਤੁਹਾਨੂੰ ਅੰਦਰ ਕੀਤਾ ਜਾ ਸਕਦਾ ਬਸ਼ਰਤੇ ਕਿ ਤੁਸੀਂ ਜੈ ਹਿੰਦ, ਵੰਦੇ ਮਾਤਰਮ, ਨਮ-ਨਮੋ ਕਰਦੇ ਰਹੋ ਤੇ ਨਾਲ ਹੀ ਮੁਸਲਾਮਨਾਂ ਤੇ ਸਿੱਖਾਂ ਨੂੰ ਸਬਕ ਸਿਖਾਉਣ ਦੀ ਗੱਲ ਸੋਸ਼ਲ ਮੀਡੀਏ 'ਤੇ ਜਾਂ ਆਲੇ-ਦੁਆਲੇ ਕਰਦੇ ਰਹੋ।

ਜੈ ਆਰਿਆਵਰਤ!

- ਗੁਰਪ੍ਰੀਤ ਸਿੰਘ ਸਹੋਤਾ

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES