Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੀਰੀ ਪੀਰੀ ਨਗਰ ਕੀਰਤਨ ਮੌਕੇ ਹੋਇਆ ਸੰਗਤ ਦਾ ਭਾਰੀ ਇਕੱਠ

Posted on August 2nd, 2019

ਸ਼ਹੀਦ ਪਰਿਵਾਰਾਂ ਦਾ ਕੀਤਾ ਗਿਆ ਸਨਮਾਨ; ਰੈਫਰੈਂਡਮ 2020 ਦਾ ਹੋਇਆ ਪ੍ਰਚਾਰ

ਛੇਵੇਂ ਪਾਤਸ਼ਾਹ ਦੀ ਯਾਦ 'ਚ ਕਰਵਾਏ ਗਏ 'ਰੁਸਤਮ-ਏ-ਖਾਲਸਾ' ਕੁਸ਼ਤੀ ਮੁਕਾਬਲੇ

ਸਰੀ (ਗੁਰਮੀਤ ਸਿੰਘ ਤੂਰ)- ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਮੀਰੀ ਪੀਰੀ ਨਗਰ ਕੀਰਤਨ ਚੜ੍ਹਦੀ ਕਲਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਲਾਨਾ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਅਕਾਸ਼ ਗੁੰਜਾਊ ਜੈਕਾਰਿਆਂ ਨਾਲ ਸਵੇਰੇ ਅੱਠ ਵਜੇ ਪ੍ਰਾਰੰਭ ਹੋਇਆ। ਖਾਲਸਾਈ ਬਾਣੇ ਵਿਚ ਸਜੀਆਂ ਹੋਈਆਂ ਨਿਹੰਗ ਸਿੰਘ ਫੌਜਾਂ ਨੇ ਪੁਰਾਤਨ ਸ਼ਸਤਰਾਂ ਨਾਲ ਨਗਰ ਕੀਰਤਨ ਨੂੰ ਸਲਾਮੀ ਦਿੱਤੀ। ਜਿੱਥੇ ਖ਼ਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਨਿਸ਼ਾਨ ਸਾਹਿਬ ਝੂਲ ਰਹੇ ਸਨ, ਉੱਥੇ ਕੈਨੇਡਾ ਦਾ ਝੰਡਾ ਵੀ ਸਾਰਿਆਂ ਦਾ ਦਿਲ  ਟੁੰਬ ਰਿਹਾ ਸੀ। ਬਹੁਤ ਵੱਡੀ ਤਾਦਾਦ ਵਿੱਚ ਨੀਲੀਆਂ ਦਸਤਾਰਾਂ, ਦੁਪੱਟੇ ਕੇਸਕੀਆਂ ਅਤੇ ਦੁਮਾਲੇ ਸਜਾਈ ਸੰਗਤਾਂ ਛੇਵੇਂ ਪਾਤਸ਼ਾਹ ਦਾ ਹਰ ਜੱਸ ਕਰ ਰਹੀਆਂ ਸਨ। ਦੇਸ਼ ਪੰਜਾਬ ਤੋਂ ਪਹੁੰਚੇ ਹੋਏ ਪੰਥ ਪ੍ਰਸਿੱਧ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਥਾਂ ਥਾਂ ਤੇ ਲੰਗਰਾਂ ਦੇ ਸਟਾਲ ਲੱਗੇ ਹੋਏ ਸਨ। 

ਨਗਰ ਕੀਰਤਨ ਦੇ ਰਸਤੇ ਵਿੱਚ ਖਾਲਸਾ ਸਕੂਲ ਸਰੀ, ਗੁਰਦੁਆਰਾ ਦਸਮੇਸ਼ ਦਰਬਾਰ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਵੱਡੀਆਂ ਸਟੇਜਾਂ ਲਗਾਈਆਂ ਗਈਆਂ ਸਨ, ਜਿਨ੍ਹਾਂ 'ਤੇ ਰਾਗੀਆਂ ਢਾਡੀਆਂ ਅਤੇ ਬਹੁਤ ਸਾਰੇ ਬੁਲਾਰਿਆਂ ਨੇ ਹਾਜ਼ਰੀਆਂ ਭਰੀਆਂ। ਵੱਖ ਵੱਖ ਪੜਾਵਾਂ ਤੋਂ ਗੁਜ਼ਰਦਾ ਹੋਇਆ ਨਗਰ ਕੀਰਤਨ ਠੀਕ ਦੋ ਵਜੇ ਗੁਰੂ ਘਰ ਵਿਖੇ ਖੁੱਲੇ ਪੰਡਾਲ ਵਿੱਚ ਪਹੁੰਚ ਗਿਆ । ਉਪਰੰਤ ਵਿਸ਼ੇਸ਼ ਦੀਵਾਨ ਵਿੱਚ ਪੰਥ ਪ੍ਰਸਿੱਧ ਢਾਡੀਆਂ ਅਤੇ ਕਵੀਸ਼ਰਾਂ ਨੇ ਮੀਰੀ ਪੀਰੀ ਦੇ ਮਾਲਿਕ ਸ੍ਰੀ ਗੁਰੁ ਹਰਿ ਗੋਬਿੰਦ ਸਾਹਿਬ ਜੀ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ  ।

ਸਿਟੀ ਆਫ ਸਰੀ ਦੇ ਮੇਅਰ ਮਿਸਟਰ ਡੱਗ ਮੈਕੱਲਮ ਨੇ ਸੰਗਤਾਂ ਨੂੰ ਮੀਰੀ ਪੀਰੀ ਦੇ ਮਾਲਿਕ ਸ੍ਰੀ ਗੁਰੂ ਹਰਗੋਬਿੰਦ ਪਾਤਿਸ਼ਾਹ ਜੀ ਦੇ ਸ਼ਸਤਰ ਧਾਰਨ ਦਿਵਸ ਦੀ ਵਧਾਈ ਪੇਸ਼ ਕੀਤੀ ਅਤੇ ਗੁਰੂ ਘਰ ਵਿਖੇ ਚੱਲ ਰਹੀ ਕਾਰ ਸੇਵਾ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸ਼ਹੀਦ ਭਾਈ ਜੁਗਰਾਜ ਸਿੰਘ ਤੂਫਾਨ ਅਤੇ ਸ਼ਹੀਦ ਭਾਈ ਅਵਤਾਰ ਸਿੰਘ ਬਿਸਰਾਮਪੁਰ ਦੇ ਪਰਿਵਾਰਾਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ।

ਇਸ ਦੌਰਾਨ ਗੁਰੂਘਰ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਨੇ ਬਹੁਤ ਹੀ ਭਾਵਪੂਰਤ ਤਕਰੀਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸਿੱਖ ਕੌਮ ਦੇ ਖੁੱਸੇ ਹੋਏ ਰਾਜਭਾਗ, ਕੌਮ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਚੁਣੌਤੀਆਂ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕੀਤੇ। ਸਿੱਖ ਕੌਮ ਦੇ ਗਲੋਂ ਗ਼ੁਲਾਮੀ ਲਾਹੁਣ ਅਤੇ ਸ਼ਹੀਦਾਂ ਸਿੰਘ ਸਿੰਘਣੀਆਂ ਦੇ ਪਾਏ ਪੂਰਨਿਆਂ 'ਤੇ ਚੱਲਣ ਵਾਸਤੇ ਪ੍ਰਤੀਬੱਧਤਾ ਪ੍ਰਗਟ ਕੀਤੀ ਅਤੇ 15 ਅਗਸਤ ਨੂੰ ਸਵੇਰੇ 11 ਵਜੇ ਭਾਰਤੀ ਕੌਂਸਲੇਟ ਵੈਨਕੂਵਰ ਦੇ ਦਫ਼ਤਰ ਸਾਹਮਣੇ  ਸ਼ਾਂਤਮਈ  ਰੋਸ ਮੁਜ਼ਾਹਰਾ ਕਰਨ ਵਾਸਤੇ ਇਲਾਕੇ ਦੇ ਸਾਰੇ ਹੀ ਪੰਥ ਦਰਦੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਹੁੰਚਣ ਦੀ ਅਪੀਲ ਕੀਤੀ। 

ਇਨ੍ਹਾਂ ਤੋਂ ਬਾਅਦ ਸਿੱਖ ਫ਼ਾਰ ਜਸਟਿਸ ਦੇ ਨੌਜਵਾਨਾਂ ਨੇ ਕਾਨੂੰਨੀ ਤਰੀਕੇ ਨਾਲ ਰਾਏਸ਼ੁਮਾਰੀ 2020 ਬਾਰੇ ਜਾਣਕਾਰੀ ਦਿੱਤੀ ਗਈ। ਨਗਰ ਕੀਰਤਨ ਦੀ ਸਫਲਤਾ ਲਈ ਜਨਰਲ ਸਕੱਤਰ ਭਾਈ ਭੁਪਿੰਦਰ ਸਿੰਘ ਹੋਠੀ ਨੇ ਸਾਰੀਆਂ ਹੀ ਸੰਗਤਾਂ, ਵਿਸ਼ੇਸ਼ ਤੌਰ 'ਤੇ ਜਿਨ੍ਹਾਂ ਨੇ ਖਾਣੇ ਦੇ ਸਟਾਲ ਲਗਾਏ ਅਤੇ ਸਾਰੇ ਹੀ ਵਾਲੰਟੀਅਰ ਵੀਰਾਂ ਦਾ ਕੋਟਨ ਕੋਟ ਧੰਨਵਾਦ ਕੀਤਾ। 

28 ਜੁਲਾਈ ਦਿਨ ਐਤਵਾਰ ਨੂੰ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਨੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਵਿੱਚ ਹਾਜ਼ਰੀ ਭਰੀ। ਗੁਰੂਘਰ ਵੱਲੋਂ ਉਲੀਕੇ ਹੋਏ ਸਾਲਾਨਾ ਅੰਮ੍ਰਿਤ ਸੰਚਾਰ ਪ੍ਰੋਗਰਾਮ ਤਹਿਤ 50 ਦੇ ਕਰੀਬ ਪ੍ਰਾਣੀਆਂ ਵੱਲੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਗਈ। ਗੁਰੂ ਨਾਨਕ ਸਿੱਖ ਗੁਰਦੁਆਰਾ ਵੱਲੋਂ ਚਲਾਏ ਜਾ ਰਹੇ ਅਕਾਲ ਖਾਲਸਾ ਸਿੱਖ ਮਾਰਸ਼ਲ ਆਰਟਸ ਅਕੈਡਮੀ ਅਤੇ ਮਾਤਾ ਸਾਹਿਬ ਕੌਰ ਗੱਤਕਾ ਅਖਾੜਾ ਵੱਲੋਂ  ਸਾਰਾ ਦਿਨ ਜੌਹਰ-ਏ-ਖ਼ਾਲਸਾ ਮੀਰੀ ਪੀਰੀ ਗਤਕਾ ਮੁਕਾਬਲੇ ਕਰਵਾਏ ਗਏ, ਜਿੱਥੇ ਸਾਰੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। 4 ਵੱਖ-ਵੱਖ ਉਮਰ ਵਰਗ ਦੇ ਜੇਤੂ ਬੱਚਿਆਂ ਅਤੇ ਨੌਜਵਾਨਾਂ ਨੂੰ 'ਸਿੱਖ ਵਾਰੀਅਰ' ਦੇ ਖਿਤਾਬ ਵੀ ਦਿੱਤੇ ਗਏ।

ਕੁਸ਼ਤੀ ਮੁਕਾਬਲੇ ਕਰਵਾਉਣ ਵਾਲੇ ਛੇਵੇਂ ਪਾਤਸ਼ਾਹ ਦੀ ਯਾਦ 'ਚ 'ਰੁਸਤਮ-ਏ-ਖਾਲਸਾ' ਕੁਸ਼ਤੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਦੇਸ਼ ਦੇ ਨਾਮੀ ਪਹਿਲਵਾਨਾਂ ਨੇ ਹਿੱਸਾ ਲਿਆ। ਸਾਰਾ ਦਿਨ ਬਹੁਤ ਹੀ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। 

ਨਾਰਥ ਅਮੈਰੀਕਨ ਸਿੱਖ ਐਕਟੀਵਿਸਟ ਦੇ ਵਲੰਟੀਅਰ ਸਿੰਘਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਹੀਦ ਸਿੰਘਾਂ ਦੀਆਂ ਫੋਟੋ ਅਤੇ ਇਤਿਹਾਸ ਦੀ ਪ੍ਰਦਰਸ਼ਨੀ ਲਗਾਈ ਗਈ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES