Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਠਿੰਡੇ ਦਾ ਨੌਜਵਾਨ ਬਰੈਂਪਟਨ ‘ਚ ਗੋਲੀਆਂ ਦਾ ਸ਼ਿਕਾਰ ਹੋਇਆ

Posted on June 21st, 2019


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਬਰੈਂਪਟਨ ਵਿਖੇ ਗੋਲੀਆਂ ਮਾਰ ਕੇ ਮਾਰੇ ਗਏ 22 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਗੁਰਜੋਤ ਸਿੰਘ ਧਾਲੀਵਾਲ ਦਾ ਕਤਲ ਬੁਝਾਰਤ ਬਣ ਗਿਆ ਹੈ। ਉਸ ਦੇ ਕਰੀਬੀਆਂ ਨੇ ਦੱਸਿਆ ਹੈ ਕਿ ਉਹ ਪਿਛਲੇ ਸਾਲ ਜੁਲਾਈ ਜਾਂ ਅਗਸਤ ਮਹੀਨੇ ਹੀ ਪੜ੍ਹਨ ਲਈ ਕੈਨੇਡਾ ਪੁੱਜਾ ਸੀ। ਮੰਗਲਵਾਰ ਰਾਤ 10:45 ਵਜੇ ਕੁਈਨਜ਼ ਸਟਰੀਟ ਅਤੇ ਕੈਨੇਡੀ ਰੋਡ ਦੇ ਇੰਟਰਸੈਕਸ਼ਨ ਤੋਂ ਥੋੜੀ ਦੂਰ ਸਥਿਤ ਇੱਕ ਅਪਾਰਟਮੈਂਟ ਕੰਪਲੈਕਸ 'ਚ ਜਦ ਪੁਲਿਸ ਨੂੰ ਬੁਲਾਇਆ ਗਿਆ ਤਾਂ ਉਨ੍ਹਾਂ ਨੂੰ ਗੁਰਜੋਤ ਜ਼ਖਮੀ ਹਾਲਤ 'ਚ ਮਿਲਿਆ ਤੇ ਹਸਪਤਾਲ ਜਾ ਕੇ ਉਸਨੇ ਦਮ ਤੋੜ ਦਿੱਤਾ। ਇਹ ਇਲਾਕਾ ਬਰੈਂਪਟਨ ਦੇ ਮਾੜੇ ਇਲਾਕਿਆਂ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਅਪਰਾਧ ਦਰ ਬਾਕੀ ਸ਼ਹਿਰ ਦੇ ਮੁਕਾਬਲੇ ਵੱਧ ਹੈ।

ਜ਼ਿਲ੍ਹਾ ਬਠਿੰਡਾ ਦੇ ਪਿੰਡ ਥੰਮਣਗੜ੍ਹ (ਅੱਡਾ ਕੁੱਤੀਵਾਲ) ਦੇ ਗੁਰਜੋਤ ਅਤੇ ਉਸਦੀ ਛੋਟੀ ਭੈਣ ਨੂੰ ਦਾਦਕੇ ਪਰਿਵਾਰ ਨੇ ਪਾਲਿਆ ਸੀ ਕਿਉਂਕਿ ਉਸਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ, ਜਦ ਉਹ ਸਿਰਫ ਢਾਈ ਸਾਲ ਦਾ ਸੀ। ਕੈਨੇਡਾ ਪੁੱਜਣ ਤੋਂ ਬਾਅਦ ਉਹ ਪੜ੍ਹਾਈ ਕਰਦਾ ਰਿਹਾ ਅਤੇ ਨਾਲ ਹੀ ''ਸਕਿੱਪ ਦਾ ਡਿਸ਼ਜ਼'' ਨਾਲ ਵੀ ਕੰਮ ਕਰਦਾ ਰਿਹਾ। ਕੁਝ ਸਮਾਂ ਪਹਿਲਾਂ ਉਸ ਕਾਰ ਹਾਦਸਾ ਹੋਣ ਕਾਰਨ ਉਸਦਾ ਡਰਾਇਵਿੰਗ ਲਾਇਸੰਸ ਵੀ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਹੁਣ ਉਹ ਕੋਈ ਹੋਰ ਕੰਮ ਕਰਦਾ ਸੀ।

ਉਸਦੇ ਨਜ਼ਦੀਕੀਆਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਅਗਲੇ ਹੀ ਦਿਨ ਉਸਨੇ ਪੰਜਾਬ ਵਾਪਸ ਚਲੇ ਜਾਣਾ ਸੀ, ਟਿਕਟ ਲਈ ਹੋਈ ਸੀ ਕਿਉਂਕਿ ਉਸਦਾ ਇੱਥੇ ਜੀਅ ਨਹੀਂ ਸੀ ਲੱਗ ਰਿਹਾ। ਉਸਨੇ ਕਈ ਵਾਰ ਪੰਜਾਬ ਤੋਂ ਆਪਣੇ ਖਰਚੇ ਲਈ ਪੈਸੇ ਵੀ ਮੰਗਵਾਏ ਸਨ। ਨਜ਼ਦੀਕੀਆਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਗੁਰਜੋਤ ਕੁਝ ਉੱਖੜਿਆ ਜਿਹਾ ਰਹਿੰਦਾ ਸੀ ਪਰ ਪੁੱਛਣ ‘ਤੇ ਦੱਸਦਾ ਵੀ ਕੁਝ ਨਹੀਂ ਸੀ। ਉਸਦੇ ਨਜ਼ਦੀਕੀਆਂ ਨੂੰ ਵੀ ਸਮਝ ਨਹੀਂ ਆ ਰਿਹਾ ਕਿ ਉਸਨੂੰ ਕਿਸਨੇ ਅਤੇ ਕਿਓਂ ਮਾਰਿਆ।

ਗੁਰਜੋਤ ਦੀ ਲਾਸ਼ ਵਾਪਸ ਉਸਦੇ ਪਿੰਡ ਭੇਜਣ ਲਈ ਨਜ਼ਦੀਕੀ ਪ੍ਰਬੰਧ ਕਰ ਰਹੇ ਹਨ। ਉਸਦੇ ਚਾਚਾ ਜੀ ਕੈਨੇਡਾ ਦਾ ਵੀਜਾ ਲੈਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਤਾਂ ਕਿ ਪੁਲਿਸ ਕੋਲੋਂ ਇਸ ਵਾਰਦਾਤ ਬਾਰੇ ਕੁਝ ਜਾਣਕਾਰੀ ਮਿਲ ਸਕੇ। ਪੀਲ ਪੁਲਿਸ ਪਰਿਵਾਰ ਤੋਂ ਬਿਨਾ ਕਿਸੇ ਹੋਰ ਨੂੰ ਕੋਈ ਵੀ ਜਾਣਕਾਰੀ ਨਹੀਂ ਦੇ ਰਹੀ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES