Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਟਰੱਕ ਚਾਲਕ ਰਾਜਵਿੰਦਰ ਸਿੰਘ ਸਿੱਧੂ ਦੀ ਪੁਰਾਣੀ ਤਸਵੀਰ

ਹਾਦਸੇ ਤੋਂ ਬਾਅਦ ਅੱਗ ਲੱਗਣ ਕਾਰਨ ਟਰੱਕ ਚਾਲਕ ਦੀ ਮੌਤ

Posted on June 14th, 2019


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਇੱਥੋਂ ਥੋੜ੍ਹੀ ਦੂਰ ਸਥਿਤ ਬੰਦਰਗਾਹ ਡੈਲਟਾ-ਪੋਰਟ ਨਜ਼ਦੀਕ ਦੋ ਟਰੱਕਾਂ ਦਰਮਿਆਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਇੱਕ ਟਰੱਕ ਨੂੰ ਅੱਗ ਲੱਗ ਗਈ। ਕੋਸ਼ਿਸ਼ ਦੇ ਬਾਵਜੂਦ ਟਰੱਕ ਚਾਲਕ ਨੂੰ ਟਰੱਕ ਵਿੱਚੋਂ ਕੱਢਿਆ ਨਹੀਂ ਜਾ ਸਕਿਆ, ਜਿਸ ਕਾਰਨ ਇੱਕ ਟਰੱਕ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜੇ ਦੇ ਕੁਝ ਸੱਟਾਂ ਲੱਗੀਆਂ ਹਨ।

ਮਿਲੀ ਜਾਣਕਾਰੀ ਮੁਤਾਬਿਕ ਗੰਗਾਨਗਰ (ਰਾਜਸਥਾਨ) ਤੋਂ ਪਰਵਾਸ ਕਰਕੇ ਕੈਨੇਡਾ ਪੁੱਜਿਆ 37 ਸਾਲਾ ਰਾਜਵਿੰਦਰ ਸਿੰਘ ਸਿੱਧੂ ਟਰੱਕ ਲੈ ਕੇ ਆਪਣੀ ਲੇਨ 'ਚ ਸਹੀ ਜਾ ਰਿਹਾ ਸੀ ਕਿ ਅੱਗਿਓਂ ਆ ਰਿਹਾ ਇੱਕ ਟਰੱਕ ਬੇਕਾਬੂ ਹੋ ਕੇ ਉਸਦੇ ਟਰੱਕ ਵਿੱਚ ਸਿੱਧਾ ਆਣ ਵੱਜਾ। ਟੱਕਰ ਤੋਂ ਬਾਅਦ ਉਹ ਟਰੱਕ ਵਿੱਚ ਹੀ ਫਸ ਗਿਆ ਅਤੇ ਬਾਹਰ ਨਿਕਲਣ ਦੀਆਂ ਕੋਸ਼ਿਸ਼ਾਂ ਦੌਰਾਨ ਹੀ ਟਰੱਕ ਅੱਗ ਦੀਆਂ ਲਪਟਾਂ 'ਚ ਘਿਰ ਗਿਆ। ਰਾਜਵਿੰਦਰ ਆਪਣੇ ਪਿੱਛੇ ਪਤਨੀ ਅਤੇ ਬਹੁਤ ਛੋਟੀ ਉਮਰ ਦੇ ਇੱਕ ਲੜਕਾ ਤੇ ਇੱਕ ਲੜਕੀ ਛੱਡ ਗਿਆ ਹੈ।

ਇਸ ਦੁਖਦਾਈ ਹਾਦਸੇ ਤੋਂ ਬਾਅਦ ਟਰੱਕਿੰਗ ਇੰਡਸਟਰੀ ਹੀ ਨਹੀਂ ਬਲਕਿ ਸਮੁੱਚੇ ਭਾਈਚਾਰੇ 'ਚ ਸੋਗ ਮਨਾਇਆ ਜਾ ਰਿਹਾ ਹੈ। ਟਰੱਕ ਚਾਲਕ ਇਸ ਤਰਾਂ ਅੱਗ ਲੱਗਣ ਲਈ ਟਰੱਕਾਂ 'ਚ ਪ੍ਰਦੂਸ਼ਣ ਘਟਾਉਣ ਲਈ ਲੱਗੇ ਡਿਫ ਸਿਸਟਮ ਨੂੰ ਕਸੂਰਵਾਰ ਠਹਿਰਾ ਰਹੇ ਹਨ। ਕੰਟੇਨਰ ਢੋਹਣ ਵਾਲੇ ਟਰੱਕਰਾਂ ਦੀ ਸੰਸਥਾ ਯੂ. ਟੀ. ਏ. ਦੇ ਬੁਲਾਰੇ ਗਗਨ ਸਿੰਘ ਨੇ ਦੱਸਿਆ ਕਿ ਉਹ ਇਸ ਹਾਦਸੇ ਦੀ ਛਾਣਬੀਣ ਲਈ ਆਪਣੇ ਵਲੋਂ ਵੀ ਪੂਰੀ ਵਾਹ ਲਾਉਣਗੇ। ਉਨ੍ਹਾਂ ਕਿਹਾ ਕਿ ਜਲਦ ਹੀ ਉਹ ਟਰੱਕਿੰਗ ਕਮਿਸ਼ਨਰ ਨਾਲ ਮਿਲ ਕੇ ਲੋਕਲ ਟਰੱਕ ਚਾਲਕਾਂ ਲਈ 'ਡਰੱਗ ਟੈਸਟ' ਲਾਜ਼ਮੀ ਕਰਨ ਦੀ ਮੰਗ ਵੀ ਚੁੱਕਣਗੇ, ਜਿਹਾ ਕਿ ਹਾਈਵੇਅ 'ਤੇ ਟਰੱਕ ਚਲਾਉਣ ਵਾਲਿਆਂ ਲਈ ਲਾਜ਼ਮੀ ਕੀਤਾ ਹੋਇਆ ਹੈ।


Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES