Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੀਨੀਅਰ ਪੱਤਰਕਾਰ, ਲੇਖਕ ਅਤੇ ਫਿਲਮਸਾਜ਼ ਬਖ਼ਸ਼ਿੰਦਰ

'ਫ਼ਿਲਮਸਾਜ਼ੀ' ਤੋਂ ਮਗਰੋਂ ਬਖ਼ਸ਼ਿੰਦਰ ਵੱਲੋਂ 'ਸੋਸ਼ਲ ਮੀਡੀਆ' ਬਾਰੇ ਪੰਜਾਬੀ ਵਿਚ ਲਿਖੀ ਕਿਤਾਬ ਛਪਣ ਲਈ ਤਿਆਰ

Posted on May 28th, 2019


ਸਰੀ, 28 ਮਈ (ਚੜ੍ਹਦੀ ਕਲਾ ਬਿਊਰੋ)- 'ਪੱਤਰਕਾਰੀ ਦਾ ਅਗਲਾ ਪੜਾਅ: ਸੋਸ਼ਲ ਮੀਡੀਆ' ਸਿਰਲੇਖ ਹੇਠ ਲਿਖੀ ਕਿਤਾਬ ਦੇ ਖ਼ਰੜੇ ਨੂੰ ਇਸ ਦੇ ਲੇਖਕ ਬਖ਼ਸ਼ਿੰਦਰ ਨੇ ਅੱਜ ਇੱਥੇ ਅੰਤਮ ਛੋਹਾਂ ਦਿੱਤੀਆਂ। ਇਸ ਮੌਕੇ 'ਤੇ ਉਨ੍ਹਾਂ ਨੇ ਕਿਹਾ ਕਿ ਪੱਤਰਕਾਰੀ ਵਿਚ ਅਗਲਾ ਯੁੱਗ 'ਸੋਸ਼ਲ ਮੀਡੀਆ' ਦਾ ਹੈ। ਪੱਤਰਕਾਰੀ ਦੇ ਮੁਢਲੇ ਔਜ਼ਾਰ ਸਮਝੇ ਜਾਂਦੇ 'ਕਲਮ' ਅਤੇ 'ਕਾਗ਼ਜ਼' ਹੁਣ ਨਵੀਂ ਪੱਤਰਕਾਰੀ ਦੇ ਹਾਣ ਦੇ ਨਹੀਂ ਰਹੇ। ਇੰਟਰਨੈੱਟ ਦੇ ਯੁੱਗ ਵਿਚ ਅਖ਼ਬਾਰ ਵੀ ਡਿਜੀਟਲ ਹੋ ਰਹੇ ਹਨ ਅਤੇ ਖ਼ਬਰ ਦੀ ਰਫ਼ਤਾਰ ਵੀ ਤੇਜ਼ ਹੋ ਗਈ ਹੈ।

ਇਸ ਗੱਲ ਦੀ ਵਿਆਖਿਆ ਕਰਨ ਲਈ ਕਹੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਭਾਵੇਂ ਅਖ਼ਬਾਰ ਰਾਤੀਂ ਤੜਕੇ ਤਕ ਆਈ ਖ਼ਬਰ ਛਾਪਣ ਦੇ ਦਾਅਵੇ ਕਰਦੇ ਹਨ, ਪਰ ਅਖ਼ਬਾਰ ਛਪ ਕੇ ਲੋਕਾਂ ਤਕ ਤਾਂ ਸਵੇਰੇ ਹੀ ਪਹੁੰਚਦੇ ਹਨ। ਇਸ ਤਰ੍ਹਾਂ ਵੱਡੇ ਤੜਕੇ ਅਖ਼ਬਾਰਾਂ ਛਪਣ ਤੋਂ ਸਵੇਰੇ ਉਨ੍ਹਾਂ ਵੱਲੋਂ ਘਰਾਂ ਦੇ ਬੂਹੇ ਖੜਕਾਉਣ ਤਾਂ ਖ਼ਬਰ ਦਾ ਸਫ਼ਰ ਰੁਕਿਆ ਹੀ ਰਹਿੰਦਾ ਹੈ। ਇਹ ਦੇਰੀ ਅੱਜ ਦੇ ਤੇਜ਼ ਰਫ਼ਤਾਰ ਜ਼ਮਾਨੇ ਦੇ ਡਿਜੀਟਲ ਪਾਠਕਾਂ ਤੇ ਦਰਸ਼ਕਾਂ ਨੂੰ ਵਾਰਾ ਨਹੀਂ ਖਾਂਦੀ। ਪ੍ਰਿੰਟ ਮੀਡੀਆ ਦਾ ਅਸੂਲ ਸੀ ਕਿ ਖ਼ਬਰ ਦੇ ਰਾਹ ਵਿਚ ਨਜਾਇਜ਼ ਅੜਿੱਕਾ ਪਾ ਕੇ ਉਸ ਨੂੰ ਪਾਠਕ ਤਕ ਛੇਤੀ ਪਹੁੰਚਣ ਤੋਂ ਰੋਕਣਾ 'ਗੁਨਾਹ' ਹੈ, ਪਰ ਸੋਸ਼ਲ ਮੀਡੀਆ ਦਾ ਇਹ ਦਾਅਵਾ ਹੈ ਕਿ ਖ਼ਬਰ ਦੇ ਰਾਹ ਵਿਚ ਅੜਿੱਕਾ ਪਾਉਣਾ 'ਜੁਰਮ' ਹੈ। ਹੁਣ ਦਾ ਪਾਠਕ ਅਖ਼ਬਾਰ ਦੇ ਛਪ ਕੇ ਉਸ ਦੇ ਬੂਹੇ ਤਕ ਪਹੁੰਚਣ ਤੋਂ ਪਹਿਲਾਂ ਹੀ ਇੰਟਰਨੈੱਟ ਉੱਤੇ ਖ਼ਬਰਾਂ ਪੜ੍ਹ ਕੇ 'ਖ਼ਬਰਦਾਰ' ਹੋ ਕੇ ਹੀ ਨਹੀਂ ਬੈਠਿਆ ਹੁੰਦਾ, ਸਗੋਂ ਉਹ ਆਪਣੀ ਦਿਲਚਸਪੀ ਦੀਆਂ ਖ਼ਬਰਾਂ ਉੱਤੇ 'ਸੋਸ਼ਲ ਮੀਡੀਆ' ਰਾਹੀਂ ਵਿਚਾਰ-ਵਟਾਂਦਰਾ ਵੀ ਕਰ ਚੁੱਕਾ ਹੁੰਦਾ ਹੈ। 

ਉਨ੍ਹਾਂ ਨੇ ਦੱਸਿਆ ਕਿ ਉਹ 'ਪੱਤਰਕਾਰੀ ਦਾ ਅਗਲਾ ਪੜਾਅ: ਸੋਸ਼ਲ ਮੀਡੀਆ' ਦੇ ਖਰੜੇ ਦੇ ਉਤਾਰੇ ਅਗਲੇ ਦਿਨੀਂ ਪੰਜਾਬ ਅਤੇ ਦਿੱਲੀ ਦੇ ਕਈ ਪ੍ਰਕਾਸ਼ਕਾਂ ਨੂੰ ਈਮੇਲ ਕਰ ਦੇਣਗੇ ਤੇ ਜਿਹੜਾ ਪ੍ਰਕਾਸ਼ਕ ਇਹ ਕਿਤਾਬ ਵਧੀਆ ਢੰਗ ਨਾਲ਼ ਛਾਪ ਕੇ ਪਾਠਕਾਂ ਤਕ 'ਛੇਤੀ' ਪੁੱਜਦੀ ਕਰਨ ਦਾ ਇਕਰਾਰ ਕਰੇਗਾ, ਉਸ ਨੂੰ ਇਸ ਕਿਤਾਬ ਦੇ ਪ੍ਰਕਾਸ਼ਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇਗੀ। 

ਇੱਥੇ ਇਹ ਦੱਸਣਾ ਵੀ ਸਹੀ ਰਹੇਗਾ ਕਿ ਇਸ ਤੋਂ ਪਹਿਲਾਂ ਬਖ਼ਸ਼ਿੰਦਰ ਵੱਲੋਂ ਲਿਖੀ ਹੋਈ ਕਿਤਾਬ 'ਫ਼ਿਲਮਸਾਜ਼ੀ' ਜੋ ਇਕ ਸਾਲ ਤੋਂ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਵਿਚ ਸ਼ਾਮਲ ਹੈ, ਲੇਖਕ ਨੇ ਆਪ ਪ੍ਰਕਾਸ਼ਤ ਕੀਤੀ ਸੀ। ਛਪਣ ਲਈ ਤਿਆਰ ਕਿਤਾਬ, ਇਸ ਬਹੁ-ਵਿਧਾਈ ਲੇਖਕ ਦੀ ਪੰਜਵੀਂ ਕਿਤਾਬ ਹੋਵੇਗੀ। ਇਸ ਤੋਂ ਪਹਿਲਾਂ ਉਹ, 'ਮੌਨ ਅਵਸਥਾ ਦੇ ਸੰਵਾਦ' (ਕਾਵਿ-ਸੰਗ੍ਰਹਿ), 'ਸਭ ਤੋਂ ਗੰਦੀ ਗਾਲ਼' (ਨਾਟਕ ਸੰਗ੍ਰਹਿ), 'ਫ਼ਿਲਮਸਾਜ਼ੀ' (ਫ਼ਿਲਮਾਂ ਬਣਾਉਣ ਦੀ ਕਲਾ ਸਬੰਧੀ ਪੰਜਾਬੀ ਦੀ ਪਹਿਲੀ ਕਿਤਾਬ) ਅਤੇ 'ਬਾਬਾ ਇਨਕਲਾਬ ਸਿੰਘ' (ਪਟਕਥਾ) ਪਾਠਕਾਂ ਨੂੰ ਦੇ ਚੁੱਕੇ ਹਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES