Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਫ਼ਰਤੀ ਬਿਆਨਬਾਜ਼ੀ ਤੇ ਗਲਤ ਜਾਣਕਾਰੀ ਰੋਕਣ ਲਈ ਕੈਨੇਡਾ ਡਿਜੀਟਲ ਚਾਰਟਰ ਪੇਸ਼ ਕਰੇਗਾ- ਟਰੂਡੋ

Posted on May 17th, 2019


ਪੈਰਿਸ- ਨਫ਼ਰਤੀ ਬਿਆਨਬਾਜ਼ੀ , ਗਲਤ ਜਾਣਕਾਰੀ ਤੇ ਚੋਣਾਂ ਵਿੱਚ ਹੋਣ ਵਾਲੀ ਆਨਲਾਈਨ ਦਖਲਅੰਦਾਜ਼ੀ ਨੂੰ ਰੋਕਣ ਲਈ ਕੈਨੇਡਾ ਨਵਾਂ ਡਿਜੀਟਲ ਚਾਰਟਰ ਪੇਸ਼ ਕਰਨਾ ਚਾਹੁੰਦਾ ਹੈ। ਵੀਰਵਾਰ ਨੂੰ ਪੈਰਿਸ ਵਿੱਚ ਤਕਨਾਲੋਜੀ ਨਾਲ ਸਬੰਧਤ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਆਖਿਆ।

ਟਰੂਡੋ ਨੇ ਇਹ ਐਲਾਨ ਵੀਵਾਟੈਕ ਕਾਨਫਰੰਸ ਵਿੱਚ ਦਿੱਤੇ ਆਪਣੇ ਭਾਸ਼ਣ ਦੌਰਾਨ ਕੀਤਾ। ਇਹ ਕੌਮਾਂਤਰੀ ਸਿਖਰਵਾਰਤਾ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਤੇ ਤਕਨਾਲੋਜੀ ਦੇ ਖੇਤਰ ਵਿੱਚ ਲੀਡਰਜ਼ ਨੂੰ ਇੱਕ ਮੰਚ ਉੱਤੇ ਇੱਕਠਾ ਕਰਦੀ ਹੈ। ਭਾਵੇਂ ਟਰੂਡੋ ਨੇ ਇਸ ਸਬੰਧੀ ਆਪਣੀ ਨਵੀਂ ਯੋਜਨਾ ਉੱਤੇ ਖੁੱਲ੍ਹ ਕੇ ਚਾਨਣਾ ਨਹੀਂ ਪਾਇਆ ਪਰ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਉਨ੍ਹਾਂ ਦੀ ਸਰਕਾਰ, ਜੋ ਵੀ ਫਰੇਮਵਰਕ ਮੁਹੱਈਆ ਕਰਾਵੇਗੀ, ਉਸ ਨਾਲ ਨਾਗਰਿਕਾਂ ਦਾ ਆਨਲਾਈਨ ਪਲੇਟਫਾਰਮਾਂ ਦੀ ਜਵਾਬਦੇਹੀ ਤੈਅ ਕਰਨ ਵਿੱਚ ਵਿਸ਼ਵਾਸ ਹੀ ਮੁੜ ਕਾਇਮ ਹੋਵੇਗਾ। 

ਟਰੂਡੋ ਨੇ ਆਖਿਆ ਕਿ ਉਹ ਇੰਟਰਨੈੱਟ ਕੰਪਨੀਆਂ ਦੇ ਨਾਲ ਰਲ ਕੇ ਕੰਮ ਕਰਨਾ ਚਾਹੁੰਦੇ ਹਨ ਪਰ ਜੇ ਇਹ ਕੰਪਨੀਆਂ ਕਿਸੇ ਸ਼ਿਕਾਇਤ ਖਿਲਾਫ ਕਾਰਵਾਈ ਨਹੀਂ ਕਰਨਗੀਆਂ ਤਾਂ ਕੈਨੇਡੀਅਨਾਂ ਦੀ ਹਿਫਾਜ਼ਤ ਲਈ ਜੋ ਸਹੀ ਲੱਗੇਗਾ, ਅਸੀਂ ਉਹ ਕਰਾਂਗੇ। ਉਨ੍ਹਾਂ ਆਖਿਆ ਕਿ ਆਉਣ ਵਾਲੇ ਹਫਤਿਆਂ ਤੇ ਮਹੀਨਿਆਂ ਵਿੱਚ ਜਿਸ ਤਰ੍ਹਾਂ ਦੇ ਟੂਲਜ਼ ਦੀ ਵਰਤੋਂ ਅਸੀਂ ਕਰਾਂਗੇ, ਉਸ ਬਾਰੇ ਵੀ ਅਜੇ ਕਾਫੀ ਕੁੱਝ ਦੱਸਣਾ ਬਾਕੀ ਹੈ। ਉਨ੍ਹਾਂ ਅੱਗੇ ਆਖਿਆ ਕਿ ਕੈਨੇਡੀਅਨ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਨੂੰ ਸੁਰੱਖਿਅਤ ਰੱਖ ਸਕੀਏ, ਫਿਰ ਭਾਵੇਂ ਇਹ ਮਾਮਲਾ ਉਨ੍ਹਾਂ ਦੀ ਅਸਲ ਜ਼ਿੰਦਗੀ ਦਾ ਹੋਵੇ ਜਾਂ ਆਨਲਾਈਨ ਵਾਲਾ ਕੋਈ ਮਸਲਾ ਹੋਵੇ ਅਤੇ ਅਸੀਂ ਇਹੋ ਕਰ ਰਹੇ ਹਾਂ। 

ਇੱਥੇ ਦੱਸਣਾ ਬਣਦਾ ਹੈ ਕਿ ਮਈ ਦੇ ਅੰਤ ਵਿੱਚ ਓਟਵਾ ਵਿੱਚ ਹੋਣ ਵਾਲੀ ਡਿਜੀਟਲ ਗਵਰਨੈਂਸ ਸਬੰਧੀ ਸਿਖਰ ਵਾਰਤਾ ਵਿੱਚ ਇਨੋਵੇਸ਼ਨ ਮੰਤਰੀ ਨਵਦੀਪ ਬੈਂਸ ਵੱਲੋਂ ਇਸ ਸਬੰਧ ਵਿੱਚ ਹੋਰ ਵੇਰਵੇ ਮੁਹੱਈਆ ਕਰਵਾਏ ਜਾਣ ਦੀ ਸੰਭਾਵਨਾ ਹੈ। ਆਪਣੇ ਦੋ ਰੋਜ਼ਾ ਫਰਾਂਸ ਦੌਰੇ ਨੂੰ ਖ਼ਤਮ ਕਰ ਚੁੱਕੇ ਟਰੂਡੋ ਦੇ ਮੁੱਖ ਏਜੰਡੇ ਉੱਤੇ ਸੋਸ਼ਲ ਮੀਡੀਆ ਤੇ ਆਨਲਾਈਨ ਅੱਤਵਾਦ ਨੂੰ ਖ਼ਤਮ ਕਰਨਾ ਉਚੇਚੇ ਤੌਰ ਉੱਤੇ ਸ਼ਾਮਲ ਹੈ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES