Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਮਾਰਟ ਫੋਨ ਦੀ ਵਰਤੋਂ ਜੀਵਨ ਵਿੱਚ ਸੰਤੁਸ਼ਟੀ ਦੇ ਮਨੋਵਿਗਿਆਨਕ ਪਹਿਲੂਆਂ ਨਾਲ ਜੁੜੀ

Posted on April 5th, 2019


ਮੈਲਬਰਨ- ਇਕ ਅਧਿਐਨ ਦੀ ਰਿਪੋਰਟ ਅਨੁਸਾਰ ਸਮਾਰਟ ਫੋਨ ਦੀ ਵਰਤੋਂ ਨਾਲ ਨਾਂਹ ਪੱਖੀ ਭਾਵਨਾਵਾਂ ਵਿੱਚ ਵਾਧੇ ਦੇ ਨਾਲ ਹੀ ਜੀਵਨ ਵਿੱਚ ਉਦੇਸ਼ ਦੀ ਭਾਵਨਾ ਪ੍ਰਭਾਵਿਤ ਹੋ ਸਕਦੀ ਹੈ। ਆਰਾਮ ਕਰਨ ਤੇ ਸਮਾਂ ਬਿਤਾਉਣ ਲਈ ਸਮਾਰਟ ਫੋਨ ਦੀ ਵੱਧ ਵਰਤੋਂ ਨਾਲ ਕਈ ਨਾਂਹ ਪੱਖ ਗੱਲਾਂ ਹੋ ਸਕਦੀਆਂ ਹਨ। 

ਅਧਿਐਨ ਦੀ ਰਿਪੋਰਟ ‘ਕਮਿਯੂਟਰਸ ਇਨ ਹਿਊਮਨ ਬਿਹੇਵੀਅਰ' ਨਾਮਕ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਹੋਈ ਹੈ। ਇਹ ਸੰਭਵ ਤੌਰ ਉੱਤੇ ਪਹਿਲਾ ਅਧਿਐਨ ਹੈ, ਜਿਸ ਵਿੱਚ ਇਸ ਗੱਲ ਦਾ ਡੂੰਘਾਈ ਨਾਲ ਮੁੱਲਾਂਕਣ ਕੀਤਾ ਗਿਆ ਹੈ ਕਿ ਸਮਾਰਟ ਫੋਨ ਦੀ ਵਰਤੋਂ ਕਿਸ ਤਰ੍ਹਾਂ ਜੀਵਨ ਵਿੱਚ ਸੰਤੁਸ਼ਟੀ ਦੇ ਮਨੋਵਿਗਿਆਨਕ ਪਹਿਲੂਆਂ ਨਾਲ ਜੁੜੀ ਹੈ। 

ਆਸਟਰੇਲੀਆ ਦੇ ਡੀਕਿਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਅਧਿਐਨ ਵਿੱਚ 500 ਤੋਂ ਵੱਧ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਤੇ ਪਾਇਆ ਗਿਆ ਕਿ ਸਮਾਰਟ ਫੋਨ ਦੀ ਜ਼ਿਆਦਾ ਵਰਤੋਂ ਨਾਲ ਨਕਾਰਾਤਮਕ ਭਾਵਨਾਵਾਂ, ਕੰਟਰੋਲ ਦੀ ਕਮੀ ਦੇ ਨਾਲ ਜੀਵਨ ਦੇ ਉਦੇਸ਼ ਦੀ ਭਾਵਨਾ ਤੇ ਸਮਾਜਿਕ ਦਬਾਅ ਨੂੰ ਝੱਲਣ ਦੀ ਸਮਰੱਥਾ ਪ੍ਰਭਾਵਤ ਹੁੰਦੀ ਹੈ। ਯੂਨੀਵਰਸਿਟੀ ਦੇ ਸਕੂਲ ਆਫ ਸਾਈਕਾਲੋਜੀ ਦੀ ਪ੍ਰਮੁੱਖ ਖੋਜ ਕਰਤਾ ਸ਼ੈਰੋਨ ਹਾਰਵੁਡ ਨੇ ਕਿਹਾ ਕਿ ਸਾਡੇ ਜੀਵਨ ਵਿੱਚ ਅਖਬਾਰ ਤੇ ਮਨੋਰੰਜਨ ਦੀ ਨਿਰੰਤਰ ਧਾਰਾ ਵਹਿ ਰਹੀ ਹੈ ਅਤੇ ਜੇ ਉਹ ਸਮੱਗਰੀ ਸਕਾਰਾਤਮਕ ਨਹੀਂ ਹੈ ਤਾਂ ਇਸ ਨਾਲ ‘ਤਕਨੀਕੀ ਭਾਰ ਜਾਂ ਤਕਨੀਕੀ ਥਕਾਵਟ' ਦਾ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਧਿਆਨ ਦੇਣਾ ਮਹੱਤਵ ਪੂਰਨ ਹੈ ਕਿ ਉਨ੍ਹਾਂ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਸਮਾਰਟ ਫੋਨ ਦੀ ਵਰਤੋਂ ਪੂਰੀ ਤਰ੍ਹਾਂ ਖਰਾਬ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਾੱਲ ਕਰਨ ਅਤੇ ਮੈਸੇਜ ਭੇਜਣ ਦੇ ਲਿਹਾਜ਼ ਨਾਲ ਇਸ ਦਾ ਸਕਾਰਾਤਮਕ ਅਸਰ ਹੁੰਦਾ ਹੈ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES