Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਿਯਮਾਂ ਮੁਤਾਬਕ ਕੈਨੇਡਾ ਛੱਡ ਕੇ ਨਾ ਜਾਣ ਵਾਲਿਆਂ ਉੱਤੇ ਹੋਵੇਗੀ ਸਖ਼ਤੀ

Posted on March 22nd, 2019


ਓਟਵਾ (ਅਕਾਲ ਗਾਰਡੀਅਨ ਬਿਊਰੋ)- ਕੈਨੇਡਾ ਤੋਂ ਵਾਪਸ ਮੁੜਨ ਵਾਲੇ ਸਾਰੇ ਵਿਅਕਤੀਆਂ ਦਾ ਡਾਟਾ ਹੁਣ ਜਲਦ ਹੀ ਫੈਡਰਲ ਸਰਕਾਰ ਵਲੋਂ ਇੱਕਠਾ ਕੀਤਾ ਜਾਇਆ ਕਰੇਗਾ। ਇਹ ਕਦਮ ਸਰਕਾਰ ਵਲੋਂ ਸੰਭਾਵੀ ਅੱਤਵਾਦੀਆਂ ਦਾ ਟਰੈਕ ਰਿਕਾਰਡ ਰੱਖਣ ਤੇ ਜਾਂ ਫਿਰ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਫਾਇਦੇ ਲੈਣ ਲਈ ਝੂਠ ਬੋਲ ਕੇ ਇੱਥੇ ਰਹਿਣ ਵਾਲਿਆਂ ਖਿਲਾਫ ਸਖ਼ਤੀ ਕਰਨ ਦੇ ਮੰਤਵ ਕਾਰਨ ਚੁੱਕਿਆ ਜਾ ਰਿਹਾ ਹੈ। ਸਰਕਾਰ ਇਹ ਰਿਕਾਰਡ ਰੱਖਣ ਲੱਗੀ ਹੈ ਕਿ ਕਿੰਨੇ ਲੋਕ ਕੈਨੇਡਾ ਆਏ ਤੇ ਕਿੰਨੇ ਵਾਪਸ ਗਏ। ਇਸ ਤਰ੍ਹਾਂ ਵੀਜ਼ਾ ਨਿਯਮ ਉਲੰਘ ਕੇ ਕੈਨੇਡਾ 'ਚ ਰਹਿ ਰਹੇ ਲੋਕਾਂ ਦੀ ਗਿਣਤੀ ਤੇ ਵੇਰਵਾ ਇਕੱਤਰ ਕੀਤਾ ਜਾਵੇਗਾ।

ਇਹ ਨਵੇਂ ਮਾਪਦੰਡ ਇਸ ਸਾਲ ਦੇ ਅੰਤ ਤੱਕ ਲਾਗੂ ਹੋਣ ਦੀ ਸੰਭਾਵਨਾ ਹੈ। ਇਸ ਨਾਲ ਬਾਰਡਰ ਸਕਿਊਰਿਟੀ ਮਜ਼ਬੂਤ ਹੋਣ ਦੇ ਨਾਲ ਨਾਲ ਨਿਯਮਾਂ ਮੁਤਾਬਕ ਦੇਸ਼ ਛੱਡ ਕੇ ਨਾ ਜਾਣ ਵਾਲਿਆਂ ਉੱਤੇ ਸਖ਼ਤੀ ਕਰਨ ਦਾ ਉਪਰਾਲਾ ਕੀਤਾ ਜਾਵੇਗਾ। 

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਅਜਿਹੇ ਵਿਜ਼ਟਰ ਹਨ, ਜਿਹੜੇ ਇੱਥੇ ਸਮੇਂ ਨਾਲੋਂ ਜ਼ਿਆਦਾ ਰਹਿ ਰਹੇ ਹਨ, ਪਨਾਹ ਹਾਸਲ ਕਰਨ ਵਿੱਚ ਅਸਫਲ ਰਹੇ ਤੇ ਇਹ ਨਵਾਂ ਐਗਜ਼ਿਟ ਸਿਸਟਮ ਕਿੰਨੇ ਮੁਜਰਮਾਂ ਨੂੰ ਕਾਬੂ ਕਰੇਗਾ। ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਤੇ ਕੈਨੇਡਾ ਰੈਵਨਿਊ ਏਜੰਸੀ, ਜਿਸਦੀ ਡਾਟਾ ਤੱਕ ਪਹੁੰਚ ਹੈ, ਤੋਂ ਆਸ ਕੀਤੀ ਜਾ ਰਹੀ ਹੈ ਕਿ ਇਹ ਦੋਵੇਂ ਏਜੰਸੀਆਂ ਕਈ ਅਜਿਹੇ ਕੈਨੇਡੀਅਨਾਂ ਨੂੰ ਕਾਬੂ ਕਰਨ ਵਿੱਚ ਵੀ ਕਾਮਯਾਬ ਰਹਿਣਗੀਆਂ, ਜਿਹੜੇ ਦੇਸ਼ ਤੋਂ ਬਾਹਰ ਰਹਿ ਰਹੇ ਹਨ ਤੇ ਹੋਰ ਫਾਇਦੇ ਲੈਣ ਦੇ ਹੱਕਦਾਰ ਨਹੀਂ ਹਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES