Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਵਿਚ ਨਰਪਾਲ ਸਿੰਘ ਸ਼ੇਰਗਿਲ ਦੀ ਅੰਤਰਰਾਸ਼ਟਰੀ ਡਾਇਰੈਕਟਰੀ ਰੀਲੀਜ਼

Posted on March 21st, 2019


ਸਰੀ (ਅਕਾਲ ਗਾਰਡੀਅਨ ਬਿਊਰੋ)- ਕ੍ਰਿਸਮਸ ਤੇ ਨਵੇਂ ਸਾਲ ਦੀਆਂ ਛੁੱਟੀਆਂ ਦੇ ਸੀਜ਼ਨ ਬਾਅਦ ਜਾਰਜ ਮੈਕੀ ਲਾਇਬਰੇਰੀ ਵਿਚ ਇਕ ਵਾਰ ਫਿਰ ਕਾਵਿ ਸ਼ਾਮ ਦੀਆਂ ਰੌਣਕਾਂ ਸ਼ੁਰੂ ਹੋਈਆਂ। ਮੰਗਲਵਾਰ 19 ਮਾਰਚ ਨੂੰ ਲਾਇਬਰੇਰੀ ਦੇ ਮੀਟਿੰਗ ਹਾਲ ਵਿਚ ਇਸ ਵਾਰ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਉਤਸਵ ਨੂੰ ਸਮਰਪਿਤ ਨਰਪਾਲ ਸਿੰਘ ਸ਼ੇਰਗਿਲ ਦੀ 'ਇੰਡੀਅਨਜ਼ ਐਬਰੋਡ ਐਂਡ ਪੰਜਾਬ ਇੰਪੈਕਟ' ਡਾਇਰੈਕਟਰੀ ਦਾ 21 ਵਾਂ ਐਡੀਸ਼ਨ ਪੱਤਰਕਾਰਾਂ, ਬੁੱਧੀਜੀਵੀਆਂ ਤੇ ਕਾਰੋਬਾਰੀ ਸੱਜਣਾਂ ਦੀ ਹਾਜ਼ਰੀ ਵਿਚ ਰੀਲੀਜ਼ ਕੀਤਾ ਗਿਆ। 

ਆਰੰਭ ਵਿਚ ਪੰਜਾਬੋਂ ਪਰਤੇ ਸ਼ਾਇਰ ਮੋਹਨ ਗਿੱਲ ਨੇ ਡਾਇਰੈਕਟਰੀ ਵਿਚਲੇ ਮੈਟਰ ਬਾਰੇ ਭਰਪੂਰ ਚਰਚਾ ਕੀਤੀ ਤੇ ਦੱਸਿਆ ਕਿ ਇਸ ਵਿਚ ਗੁਰੂ ਸਾਹਿਬ ਦੀ ਸਮੁੱਚੀ ਜੀਵਨੀ, ਸਿਧਾਂਤ ਤੇ ਫਲਸਫੇ ਬਾਰੇ ਲੇਖ ਹਨ, ਜਿਹਨਾਂ ਨੂੰ ਸ. ਜਰਨੈਲ ਸਿੰਘ ਚਿਤਰਕਾਰ ਦੇ ਖੂਬਸੂਰਤ ਚਿੱਤਰਾਂ ਨਾਲ ਸ਼ਿੰਗਾਰਿਆ ਗਿਆ ਹੈ। ਇਸ ਤੋਂ ਬਾਅਦ ਸ. ਸ਼ੇਰਗਿਲ ਨੇ ਅਪਣੇ ਪੱਤਰਕਾਰੀ ਦੇ ਸਫਰ ਤੇ ਇਸ ਡਾਇਰੈਕਟਰੀ ਦੇ ਇਤਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਬਾਦ ਵਿਚ ਪੱਤਰਕਾਰ ਰਸ਼ਪਾਲ ਸਿੰਘ ਗਿੱਲ, ਗੁਰਪ੍ਰੀਤ ਸਿੰਘ ਸਹੋਤਾ, ਹਰਕੀਰਤ ਸਿੰਘ ਕੁਲਾਰ, ਬਿਜ਼ਨਸਮੈਨ ਮਨਜੀਤ ਲਿਟ, ਗੇਜੀ ਸ਼ੇਰਗਿਲ, ਡਾ. ਗੁਰਵਿੰਦਰ ਸਿੰਘ ਧਾਲੀਵਾਲ, ਆਰਟਿਸਟ ਜਰਨੈਲ ਸਿੰਘ, ਮੋਹਨ ਗਿੱਲ ਤੇ ਹੋਰਨਾਂ ਵਲੋਂ ਡਾਇਰੈਕਟਰੀ ਰੀਲੀਜ਼ ਕੀਤੀ। 

ਸਮਾਗਮ ਦੇ ਦੂਜੇ ਬੁਲਾਰੇ ਸਨ ਪੰਜਾਬ ਤੋਂ ਹੁਣੇ ਹੁਣੇ ਕੈਨੇਡਾ ਪਹੁੰਚੇ ਸੁਪ੍ਰਸਿਧ ਨਾਟਕਕਾਰ ਤੇ ਲੇਖਕ ਡਾ. ਨਵਦੀਪ। ਉਹਨਾਂ ਅਪਣੀ ਹਾਜ਼ਰੀ ਦੌਰਾਨ ਅਪਣੇ ਸੂਫੀਆਨਾਾਂ ਅੰਦਾਜ਼ ਵਿਚ ਗੀਤਾਂ , ਕਵਿਤਾਵਾਂ ਦੀ ਛਹਿਬਰ ਲਗਾਈ। ਉਹਨਾਂ ਅਪਣੇ ਪੜਾਈ ਦੌਰਾਨ ਦੇ ਥੀਏਟਰ ਅਤੇ ਗਾਇਕੀ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਹਜ਼ਾਰਾਂ ਨਾਟਕ ਖੇਡੇ ਅਤੇ ਉਸਾਰੂ ਸਾਹਿਤ ਤੇ ਥੀਏਟਰ ਉਹਨਾਂ ਦਾ ਜੀਵਨ ਮਨੋਰਥ ਰਿਹਾ ਹੈ। ਅੱਜਕਲ ਵੀ ਉਹ ਇਥੇ ਨਾਟਕ ਨੂੰ ਸਮਰਪਿਤ ਹਨ ਤੇ ਛੇਤੀ ਹੀ ਨਾਟਕ ਸਾਹਮਣੇ ਲਿਆਉਣ ਦਾ ਵਾਅਦਾ ਕੀਤਾ। ਉਹਨਾਂ ਦੱਸਿਆ ਕਿ ਇਸ ਵੇਲੇ ਉਹ ਭਰਥਰੀ ਹਰੀ ਦੇ ਨਾਟ ਸ਼ਾਸਤਰ ਦਾ ਪੰਜਾਬੀ ਅਨੁਵਾਦ ਹੁਣ ਕਰ ਰਹੇ ਹਨ, ਜੋ ਵੱਡਾ ਕੰਮ ਹੋਵੇਗਾ। ਪੱਤਰਕਾਰੀ ਸਾਹਿਤ ਕਲਾ ਤੇ ਨਾਟਕ ਨੂੰ ਸਮਰਪਿਤ ਇਸ ਯਾਦਗਾਰੀ ਸ਼ਾਮ ਵਿਚ ਬਖਸ਼ਿੰਦਰ, ਰਾਜਵੰਤ ਬਾਗੜੀ, ਦਵਿੰਦਰ ਗੌਤਮ, ਬਿੰਦੂ, ਮੀਨੂੰ ਬਾਵਾ, ਜਸਬੀਰ ਮਾਨ, ਜੀਵਨ ਮਾਂਗਟ, ਅੰਗਰੇਜ ਬਰਾੜ ਹਾਜ਼ਰ ਸਨ।

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES