Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਭਿਨੰਦਨ ਨੂੰ ਵਾਪਸ ਭੇਜ ਕੇ ਪਾਕਿਸਤਾਨ ਨੇ ਵਾਹ-ਵਾਹ ਖੱਟੀ

Posted on March 1st, 2019


ਵਾਹਗਾ (ਅਕਾਲ ਗਾਰਡੀਅਨ ਬਿਊਰੋ) - ਸ਼ਾਂਤੀ ਰੱਖਣ ਲਈ ਬੇਮਿਸਾਲ ਕਦਮ ਚੁੱਕਦਿਆਂ ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਨੂੰ ਸਹੀ ਸਲਾਮਤ ਭਾਰਤ ਹਵਾਲੇ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਵਾਹਗਾ ਸਰਹੱਦ ਰਾਹੀਂ ਵਾਪਸ ਪਰਤੇ ਅਭਿਨੰਦਨ ਨੇ ਫੌਜੀ ਵਰਦੀ ਦੀ ਬਜਾਇ ਪੈਂਟ-ਬਲੇਜ਼ਰ ਪਹਿਨਿਆ ਹੋਇਆ ਸੀ। ਜਿਉਂ ਹੀ ਅਭਿਨੰਦਨ ਨੂੰ ਵਾਪਸ ਭੇਜਣ ਦਾ ਅਮਲ ਭਾਰਤੀ ਅਤੇ ਪਾਕਿਸਤਾਨੀ ਟੀ. ਵੀ. ਚੈਨਲ ਨੇ ਵਿਖਾਇਆ ਤਾਂ ਮਨੁੱਖਤਾਵਾਦੀ ਲੋਕਾਂ ਨੇ ਇਸ ਦਾ ਭਰਪੂਰ ਸਵਾਗਤ ਕੀਤਾ। 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਸ ਦਰਿਆਦਿਲੀ ਤੇ ਦੂਰ-ਦ੍ਰਿਸ਼ਟੀ ਕਾਰਨ ਕੁਝ ਲੋਕਾਂ ਨੇ ਉਨ੍ਹਾਂ ਨੂੰ 'ਨੋਬਲ ਪ੍ਰਾਈਜ਼' ਦੇਣ ਤੱਕ ਦੀ ਮੰਗ ਕਰ ਦਿੱਤੀ ਹੈ।

ਅਭਿਨੰਦਨ ਨੂੰ ਲੈਣ ਲਈ ਭਾਰਤੀ ਹਵਾਈ ਫੌਜ ਦੀ ਵਿਸ਼ੇਸ਼ ਟੀਮ ਪੁੱਜੀ ਹੋਈ ਸੀ ਜਦਕਿ ਦੁਨੀਆਂ ਸਾਹਮਣੇ ਸ਼ਰਮਸਾਰ ਹੋਏ ਭਾਰਤੀ ਲੀਡਰ ਇਸ ਮੌਕੇ ਪਰ੍ਹੇ ਹੀ ਰਹੇ। 

ਕੈਪਟਨ ਅਮਰਿੰਦਰ ਸਿੰਘ ਵਲੋਂ ਮੋਦੀ ਨੂੰ ਕੀਤੀ ਗਈ ਬੇਨਤੀ ਕਿ ਉਨ੍ਹਾਂ ਨੂੰ ਅਭਿਨੰਦਨ ਦੇ ਸਵਾਗਤ ਦੀ ਇਜਾਜ਼ਤ ਦਿੱਤੀ ਜਾਵੇ, ਨੂੰ ਮੋਦੀ ਨੇ ਕੋਈ ਹਾਂ ਨਹੀਂ ਕੀਤੀ। 

ਭਾਰਤ ਵਾਪਸ ਪਰਤਣ ਤੋਂ ਪਹਿਲਾਂ ਅਭਿਨੰਦਨ ਨੇ ਇੱਕ ਵੀਡੀਓ ਵਿੱਚ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨੀ ਫੌਜ ਦੀਆਂ ਰੱਜ ਕੇ ਸਿਫਤਾਂ ਕੀਤੀਆਂ ਤੇ ਨਾਲ ਹੀ ਭਾਰਤੀ ਮੀਡੀਏ ਨੂੰ ਅੱਗ ਲਾਊ ਦੱਸਿਆ। ਉਸ ਨੇ ਦੱਸਿਆ ਕਿ ਜਹਾਜ਼ ਡਿੱਗਣ ਤੋਂ ਬਾਅਦ ਆਮ ਲੋਕ ਉਸ ਦੀ ਕੁੱਟਮਾਰ ਕਰ ਰਹੇ ਸਨ ਜਦਕਿ ਪਾਕਿਸਤਾਨੀ ਫੌਜ ਨੇ ਉਸ ਨੂੰ ਭੀੜ ਤੋਂ ਬਚਾਇਆ। ਉਸ ਨੇ ਪਾਕਿਸਤਾਨੀ ਫੌਜ ਨੂੰ ਅਤਿ ਮਿਆਰੀ ਦੱਸਿਆ ਤੇ ਕਿਹਾ ਕਿ ਮੈਂ ਉਨ੍ਹਾਂ ਦੇ ਵਿਹਾਰ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਛੋਟੀ ਜਿਹੀ ਗੱਲ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕਰਦਾ ਹੈ, ਜਿਸ ਨਾਲ ਲੋਕ ਉਨ੍ਹਾਂ ਦੀਆਂ ਗੱਲਾਂ 'ਚ ਆ ਜਾਂਦੇ ਹਨ। 

ਭਾਰਤ ਤੇ ਪਾਕਿਸਤਾਨ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਚੰਗੇ ਲੋਕ ਇਸ ਅਹਿਮ ਅਤੇ ਸ਼ਾਂਤੀ ਵੱਲ ਵਧਦੇ ਕਦਮ ਤੋਂ ਬੇਹੱਦ ਖੁਸ਼ ਦਿਖਾਈ ਦੇ ਰਹੇ ਹਨ, ਜਿਸ ਦਾ ਅੰਦਾਜ਼ਾ ਸੋਸ਼ਲ ਮੀਡੀਏ ਦੀਆਂ ਪੋਸਟਾਂ ਤੋਂ ਲੱਗ ਰਿਹਾ ਹੈ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES