Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਦੀ ਸਰਕਾਰ-ਬੰਦੀ ਖੋਲ੍ਹਣ ਲਈ ਟਰੰਪ ਰਾਜ਼ੀ ਹੋਏ

Posted on January 25th, 2019


ਵਾਸ਼ਿੰਗਟਨ (ਅਕਾਲ ਗਾਰਡੀਅਨ ਬਿਊਰੋ)- 35 ਦਿਨਾਂ ਦੀ ਸਰਕਾਰ-ਬੰਦੀ ਤੋਂ ਬਾਅਦ ਅਮਰੀਕਨ ਸਿਆਸੀ ਆਗੂ ਤਿੰਨ ਹਫਤਿਆਂ ਲਈ ਸਰਕਾਰ-ਬੰਦੀ ਖੋਲ੍ਹਣ ਲਈ ਰਾਜ਼ੀ ਹੋ ਗਏ ਹਨ। ਇਸ ਐਲਾਨ ਦੀ ਪੁਸ਼ਟੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਰ ਦਿੱਤੀ ਹੈ। ਇਹ ਗੱਲ ਵੱਖਰੀ ਹੈ ਕਿ ਅਮਰੀਕਾ-ਮੈਕਸੀਕੋ ਸਰਹੱਦ 'ਤੇ ਬਣਾਈ ਜਾਣ ਵਾਲੀ ਕੰਧ ਬਾਰੇ ਕੋਈ ਫੈਸਲਾ ਨਾ ਹੋ ਸਕਿਆ, ਜਿਸ ਕਾਰਨ ਇਹ ਸਰਕਾਰ-ਬੰਦੀ ਸ਼ੁਰੂ ਹੋਈ ਸੀ। 

ਟਰੰਪ ਦੇ ਵਿਰੋਧੀਆਂ ਨੇ ਟਰੰਪ ਨੂੰ ਕੰਧ ਲਈ ਪੈਸੇ ਦਿੱਤੇ ਬਿਨਾਂ ਹੀ ਤਿੰਨ ਹਫਤੇ ਲਈ ਸਰਕਾਰ-ਬੰਦੀ ਖੋਲ੍ਹਣ ਵਾਸਤੇ ਮਜ਼ਬੂਰ ਕਰ ਦਿੱਤਾ।  ਜ਼ਿਕਰਯੋਗ ਹੈ ਕਿ ਇਸ ਸਰਕਾਰਬੰਦੀ ਕਾਰਨ 8 ਲੱਖ ਦੇ ਕਰੀਬ ਅਮਰੀਕਨ ਸਰਕਾਰੀ ਕਰਮਚਾਰੀ ਬਿਨਾਂ ਤਨਖਾਹਾਂ ਤੋਂ ਕੰਮ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਬੇਹੱਦ ਚਿੰਤਾਜਨਕ ਹੋ ਗਈ ਸੀ। ਇੱਥੇ ਹੀ ਬੱਸ ਨਹੀਂ ਇਨ੍ਹਾਂ ਵਿੱਚੋਂ ਬਹੁਤ ਸਾਰੇ ਮੁਲਾਜ਼ਮ ਆਪਣੇ ਕੰਮ ਤੋਂ ਛੁੱਟੀ ਕਰਕੇ ਹੋਰ ਪਾਸੇ ਕੰਮ ਕਰ ਰਹੇ ਸਨ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ। ਬਹੁਤ ਸਾਰੇ ਅਮਰੀਕਨ ਹਵਾਈ ਅੱਡਿਆਂ 'ਤੇ ਸਰਕਾਰੀ ਕਰਮਚਾਰੀਆਂ ਦੀ ਘਾਟ ਕਾਰਨ ਮੁਸਾਫਰ ਲੰਮੀ ਉਡੀਕ ਕਰਨ ਵਾਸਤੇ ਮਜ਼ਬੂਰ ਸਨ ਅਤੇ ਇਸ ਨਾਲ ਦਬਾਅ ਹੇਠ ਕੰਮ ਕਰਦੇ ਕਰਮਚਾਰੀ ਹਵਾਈ ਸੁਰੱਖਿਆ ਨਾਲ ਵੀ ਸਮਝੌਤਾ ਕਰ ਰਹੇ ਸਨ। 

ਸਰਕਾਰ-ਬੰਦੀ ਖੋਲ੍ਹਣ ਬਾਰੇ ਬਿਆਨ ਜਾਰੀ ਕਰਦਿਆਂ ਟਰੰਪ ਨੇ ਕਿਹਾ ਕਿ ਮੇਰੇ ਕੋਲ ਬਹੁਤ ਤਾਕਤਵਰ ਹੱਲ ਮੌਜੂਦ ਸੀ ਪਰ ਮੈਂ ਉਸ ਦਾ ਇਸਤੇਮਾਲ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਸਾਰੇ ਕਰਮਚਾਰੀਆਂ ਨੂੰ ਹੁਣ ਪਿਛਲੀ ਤਨਖਾਹ ਦਾ ਤੁਰੰਤ ਭੁਗਤਾਨ ਕਰ ਦਿੱਤਾ ਜਾਵੇਗਾ। 

ਕਿਹਾ ਜਾ ਰਿਹਾ ਹੈ ਕਿ ਇਸ ਸਰਕਾਰ-ਬੰਦੀ ਕਾਰਨ ਅਮਰੀਕਾ ਨੂੰ ਦਸ ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। 

Read Our Latest E-Papers

CHARHDI KALA

kala-usakala-canadian

AKAL GUARDIAN

gaurdian-newsgaurdian-entertainment

Archive

RECENT STORIES