Posted on January 18th, 2019
ਇਤਰਾਜ਼ਯੋਗ ਟਿੱਪਣੀਆਂ ਕਰਨ ਬਦਲੇ ਜਗਮੀਤ ਸਿੰਘ ਤੋਂ ਮੰਗੀ ਮੁਆਫੀ
ਬਰਨਬੀ- ਬਰਨਬੀ ਸਾਊਥ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਖਿਲਾਫ ਖੜ੍ਹੀ ਫੈਡਰਲ ਲਿਬਰਲ ਉਮੀਦਵਾਰ ਕੈਰਨ ਵੌਂਗ ਮੈਦਾਨੋਂ ਬਾਹਰ ਹੋ ਗਈ ਹੈ ਤੇ ਉਸਨੇ ਆਪਣੇ ਵਿਰੋਧੀ ਖਿਲਾਫ ਟਿੱਪਣੀਆਂ ਕਰਨ ਬਦਲੇ ਮੁਆਫੀ ਵੀ ਮੰਗ ਲਈ ਹੈ। ਤੇਜ਼ੀ ਨਾਲ ਚੱਲੇ ਇਸ ਘਟਨਾਕ੍ਰਮ 'ਚ ਅਸਤੀਫੇ ਤੋਂ ਬਾਅਦ ਵੌਂਗ ਵਲੋਂ ਪਾਰਟੀ ਨੂੰ ਦਿੱਤਾ ਅਸਤੀਫਾ ਨਾ ਕਬੂਲਣ ਦੀ ਬੇਨਤੀ ਵੀ ਕੀਤੀ ਗਈ ਪਰ ਲਿਬਰਲ ਪਾਰਟੀ ਟੱਸ ਤੋਂ ਮੱਸ ਨਾ ਹੋਈ। ਇਹ ਵੀ ਚਰਚਾ ਹੈ ਕਿ ਵੌਂਗ ਹੁਣ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ 'ਤੇ ਵਿਚਾਰ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵੌਂਗ ਨੇ ਚੀਨ ਸਥਿਤ ਸੋਸ਼ਲ ਮੀਡੀਆ ਪਲੇਟਫੌਰਮ ਵੁਈਚੈਟ ਉੱਤੇ ਜਗਮੀਤ ਸਿੰਘ ਖਿਲਾਫ ਬਿਆਨਬਾਜ਼ੀ ਵਾਲੀ ਪੋਸਟ ਚੀਨੀ ਭਾਈਚਾਰੇ ਦਾ ਸਮਰਥਨ ਹਾਸਲ ਕਰਨ ਲਈ ਪਾਈ ਸੀ। ਉਹ ਖੁਦ ਨੂੰ ਇਸ ਸੀਟ ਲਈ ਲੜਨ ਵਾਲੀ ਇੱਕਮਾਤਰ ਚੀਨੀ ਉਮੀਦਵਾਰ ਦੱਸ ਕੇ ਆਪਣੀ ਕਮਿਊਨਿਟੀ ਦੇ ਲੋਕਾਂ ਨੂੰ ਆਪਣੇ ਨਾਲ ਜੋੜਨਾ ਚਾਹੁੰਦੀ ਸੀ, ਪਰ ਮਾਮਲਾ ਪੁੱਠਾ ਪੈ ਗਿਆ।
ਉਸ ਨੇ ਜਗਮੀਤ ਸਿੰਘ ਤੋਂ ਮੁਆਫੀ ਮੰਗਦਿਆਂ ਆਖਿਆ ਕਿ ਪੋਸਟ ਵਿੱਚ ਸ਼ਬਦਾਂ ਦੀ ਕੀਤੀ ਚੋਣ ਸਹੀ ਨਹੀਂ ਸੀ ਤੇ ਉਸ ਦਾ ਅਸਲ ਮਨਸ਼ਾ ਨਹੀਂ ਸੀ ਦਰਸਾਉਂਦੀ। ਕੁਝ ਹਫਤਿਆਂ ਲਈ ਉਮੀਦਵਾਰ ਰਹੀ ਕੈਰਨ ਵੌਂਗ 2017 ਦੀਆਂ ਪ੍ਰੋਵਿੰਸ਼ੀਅਲ ਚੋਣਾਂ ਦੌਰਾਨ ਬੀਸੀ ਦੇ ਲਿਬਰਲਾਂ ਲਈ ਅਸਫਲਤਾਪੂਰਵਕ ਲੜ ਚੁੱਕੀ ਹੈ। ਵੌਂਗ ਨੇ ਆਖਿਆ ਕਿ ਆਪਣੇ ਸਮਰਥਕਾਂ ਨਾਲ ਗੱਲ ਕਰਨ ਤੋਂ ਬਾਅਦ ਹੀ ਉਸ ਨੇ ਪਾਸੇ ਹੋਣ ਦਾ ਫੈਸਲਾ ਕੀਤਾ ਹੈ। ਉਸ ਨੇ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਪਾਰਟੀ ਜਿਹੜਾ ਕੰਮ ਕਰ ਰਹੀ ਹੈ, ਉਹ ਨਹੀਂ ਚਾਹੁੰਦੀ ਕਿ ਉਸ ਦੀਆਂ ਟਿੱਪਣੀਆਂ ਨਾਲ ਉਸ ਤੋਂ ਕੈਨੇਡੀਅਨਾਂ ਦਾ ਧਿਆਨ ਹਟੇ। ਲਿਬਰਲ ਪਾਰਟੀ ਵਲੋਂ ਕੈਰਨ ਵੌਂਗ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ। ਪਾਰਟੀ ਨੇ ਇਹ ਵੀ ਆਖਿਆ ਹੈ ਕਿ ਕੈਰਨ ਵੌਂਗ ਦੀਆਂ ਤਾਜ਼ਾ ਟਿੱਪਣੀਆਂ ਕੈਨੇਡਾ ਦੀ ਲਿਬਰਲ ਪਾਰਟੀ ਦੀਆਂ ਕਦਰਾਂ ਕੀਮਤਾਂ ਨਾਲ ਮੇਲ ਨਹੀਂ ਖਾਂਦੀਆਂ।
ਅਸਤੀਫਾ ਦੇਣ ਤੋਂ ਬਾਅਦ ਵੌਂਗ ਨੂੰ ਲੱਗਾ ਕਿ ਉਸ ਨੇ ਜਲਦਬਾਜ਼ੀ 'ਚ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਉਸ ਨੇ ਲਿਬਰਲ ਪਾਰਟੀ ਤੋਂ ਉਮੀਦਵਾਰੀ ਵਾਪਸ ਮੰਗਣ ਦੀ ਬੇਨਤੀ ਕੀਤੀ, ਜੋ ਪਾਰਟੀ ਨੇ ਠੁਕਰਾ ਦਿੱਤੀ ਅਤੇ ਸਪੱਸ਼ਟ ਕਹਿ ਦਿੱਤਾ ਕਿ ਕੈਰਨ ਵੌਂਗ ਇਸ ਹਲਕੇ ਤੋਂ ਲਿਬਰਲ ਉਮੀਦਵਾਰ ਨਹੀਂ ਬਣ ਸਕਦੀ। ਹੁਣ ਚਰਚਾ ਚੱਲ ਰਹੀ ਹੈ ਕਿ ਕੈਰਨ ਵੌਂਗ ਆਜ਼ਾਦ ਉਮੀਦਵਾਰ ਵਜੋਂ ਇਹ ਜ਼ਿਮਨੀ ਚੋਣ ਲੜਨ ਲਈ ਵਿਚਾਰ ਕਰ ਰਹੀ ਹੈ।
25 ਫਰਵਰੀ ਨੂੰ ਹੋਣ ਜਾ ਰਹੀ ਇਸ ਜ਼ਿਮਨੀ ਚੋਣ 'ਚ ਮੁੱਖ ਮੁਕਾਬਲਾ ਕੈਰਨ ਵੌਂਗ ਅਤੇ ਜਗਮੀਤ ਸਿੰਘ ਵਿਚਾਲੇ ਹੀ ਸੀ, ਵੌਂਗ ਦੇ ਮੈਦਾਨ 'ਚੋਂ ਹਟਣ ਕਾਰਨ ਜਗਮੀਤ ਸਿੰਘ ਦੀ ਹਾਲਤ ਇੱਥੇ ਮਜ਼ਬੂਤ ਹੋ ਗਈ ਹੈ।
Posted on February 15th, 2019
Posted on February 15th, 2019
Posted on February 8th, 2019
Posted on February 8th, 2019
Posted on February 1st, 2019
Posted on February 1st, 2019